28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਤੇਜਸਵਿਨ ਨੂੰ ਡੈਕਾਥਲਨ ਵਿਚ ਕਾਂਸੀ ਦਾ ਤਗਮਾ

ਨਾਗੋਆ, 27 ਸਤੰਬਰ (ਪੀ. ਟੀ.

ਅਜੀਤ ਡੈਸਕ 28-09-2026
ਨਾਗੋਆ, 27 ਸਤੰਬਰ (ਪੀ. ਟੀ. ਆਈ.)-ਭਾਰਤ ਦੇ ਸਟਾਰ ਟਰੈਕ ਅਤੇ ਫੀਲਡ ਅਥਲੀਟ ਤੇਜਸਵਿਨ ਸ਼ੰਕਰ ਨੇ ਏਸ਼ਿਆਈ ਖੇਡਾਂ ਵਿਚ ਪੁਰਸ਼ਾਂ ਦੇ ਡੈਕਾਥਲਨ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ ਇਹ ਤਗਮਾ ਬਹੁਤ ਹੀ ਮੁਸ਼ਕਲ ਮੁਕਾਬਲੇ ਦੇ ਆਖਰੀ ਵਰਗ 1500 ਮੀਟਰ ਦੌੜ ਨੂੰ ਜਿੱਤ ਕੇ ਹਾਸਲ ਕੀਤਾ। ਸ਼ੰਕਰ ਨੇ 79 34 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ।ਕੌਮੀ ਰਿਕਾਰਡ ਧਾਰਕ ਸ਼ੰਕਰ ਨੇ 100 ਮੀਟਰ ਦੌੜ, ਲੰਬੀ ਛਾਲ, ਸ਼ਾਟ ਪੁਟ, ਉੱਚੀ ਛਾਲ ਅਤੇ 400 ਮੀਟਰ ਦੌੜ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਕਾਬਲੇ ਦੇ ਪਹਿਲੇ ਦਿਨ 4,338 ਅੰਕਾਂ ਨਾਲ ਸਿਖਰਲਾ ਸਥਾਨ ਹਾਸਲ ਕੀਤਾ ਸੀ।ਦੋ ਦਿਨਾਂ ਵਿਚ ਹੋਏ 10 ਮੁਕਾਬਲਿਆਂ ਦੌਰਾਨ ਤੇਜਸਵਿਨ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਬਚਾ ਕੇ ਰੱਖਿਆ ਅਤੇ 1500 ਮੀਟਰ ਦੀ ਦੌੜ 4:33.09 ਦੇ ਸਮੇਂ ਨਾਲ ਜਿੱਤੀ। ਇਸ ਸਾਲ ਦੇ ਸ਼ੁਰੂ ਵਿਚ ਉਸ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ।
ਪਿਛਲੀ ਖ਼ਬਰ ਲੰਬੀ ਛਾਲ : ਐਂਸੀ ਸੋਜਨ 2 ਸੈਂਟੀਮੀਟਰ ਫਰਕ ਨਾਲ ਸੋਨੇ ਤੋਂ ਖੁੰਝੀ ਉੱਚੀ ਛਾਲ : ਸਰਵੇਸ਼ ਕੁਸ਼ਾਰੇ ਨੂੰ ਵੀ ਚਾਂਦੀ ਦਾ ਤ... ਅਗਲੀ ਖ਼ਬਰ ਪਾਰੁਲ ਚੌਧਰੀ ਨੇ ਜਿੱਤਿਆ ਕਾਂਸੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।