ਅਹਿਮਦਾਬਾਦ, 8 ਸਤੰਬਰ (ਏਜੰਸੀ)-ਭਾਰਤੀ ਤੀਰਅੰਦਾਜ਼ਾਂ ਨੇ ਪੈਰਾ ਤੀਰਅੰਦਾਜ਼ੀ ਵਿਸ਼ਵ ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੰਗਲਵਾਰ ਨੂੰ ਦੋ ਸੋਨੇ, ਦੋ ਚਾਂਦੀ ਅਤੇ ਇਕ ਕਾਂਸੀ ਸਮੇਤ 5 ਤਗਮੇ ਹਾਸਿਲ ਕੀਤੇ। ਮੌਜੂਦਾ ਵਿਸ਼ਵ ਚੈਂਪੀਅਨ ਤੋਮਨ ਕੁਮਾਰ ਅਤੇ ਸ਼ਿਆਮ ਸਵਾਮੀ ਦੀ ਪੁਰਸ਼ ਕੰਪਊਂਡ ਜੋੜੀ ਨੇ ਇਰਾਕ ਨੂੰ 152-139 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਉਥੇ ਹੀ ਦੋ ਵਾਰ ਦੇ ਪੈਰਾਲੰਪਿਕ ਤਗਮਾ ਜੇਤੂ ਹਰਵਿੰਦਰ ਸਿੰਘ ਤੇ ਵਿਜੈ ਸੁੰਡੀ ਦੀ ਰਿਕਰਵ ਜੋੜੀ ਨੈ ਸਲੋਵਾਕੀਆ ਦੇ ਤੀਰਅੰਦਾਜ਼ਾਂ ਨੂੰ 6-2 ਨਾਲ ਹਰਾ ਕੇ ਸਿਖਰਲਾ ਸਥਾਨ ਪ੍ਰਾਪਤ ਕੀਤਾ।ਮਹਿਲਾ ਰਿਕਰਵ ਟੀਮ ’ਚ ਭਾਵਨਾ ਅਤੇ ਪੂਜਾ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ। ਭਾਰਤੀ ਜੋੜੀ ਨੂੰ ਫਾਈਨਲ ’ਚ ਚੀਨ ਦੇ ਹੱਥੋਂ 0-6 (25-34.33-35,30-31) ਨਾਲ ਹਾਰ ਮਿਲੀ। ਸਵਾਤੀ ਚੌਧਰੀ ਅਤ ਆਦਿਲ ਮੁਹੰਮਦ ਨਜ਼ੀਰ ਅੰਸਾਰੀ ਨੇ ਮਿਸ਼ਰਤ ਟੀਮ ਡਬਲਯੂ-1 (ਰਿਕਰਵ/ਕੰਪਾਊਂਡ) ਵਰਗ ’ਚ ਚਾਂਦੀ ਦਾ ਤਗਮਾ ਜਿੱਤਿਆ।ਸਵਾਤੀ ਨੇ ਇਸ ਤੋਂ ਬਾਅਦ ਦੁਪਹਿਰ ਦੇ ਸੈਸ਼ਨ ’ਚ ਵਿਅਕਤੀਗਤ ਡਬਲਯੂ-1 ’ਚ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ।ਉਸ ਨੇ ਵਿਅਕਤੀਗਤ ਐਥਲੀਟ ਦੇ ਝੰਡੇ ਤਹਿਤ ਖੇਡ ਰਹੀ ਰੂਸ ਦੀ ਅਲੇਨਾ ਕੁਤਰੋਵਾ ਨੂੰ 6-2 ਨਾਲ ਹਰਾਇਆ।ਇਸ ਤਰ੍ਹਾਂ ਸਵਾਤੀ ਨੇ ਇਕ ਹੀ ਦਿਨ ’ਚ ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਲ ਕੀਤੇ।
ਭਾਰਤ ਨੇ 2 ਸੋਨੇ, 2 ਚਾਂਦੀ ਤੇ 1 ਕਾਂਸੀ ਸਮੇਤ 5 ਤਗਮੇੇ ਜਿੱਤੇ
ਅਹਿਮਦਾਬਾਦ, 8 ਸਤੰਬਰ (ਏਜੰਸੀ)-ਭਾਰਤੀ ਤੀਰਅੰਦਾਜ਼ਾਂ ਨੇ ਪੈਰਾ ਤੀਰਅੰਦਾਜ਼ੀ ਵਿਸ਼ਵ ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੰਗਲਵਾਰ ਨੂੰ ਦੋ ਸੋਨੇ, ਦੋ ਚਾਂਦੀ ਅਤੇ ਇਕ ਕਾਂਸੀ ਸਮੇਤ 5 ਤਗਮੇ ਹਾਸਿਲ ਕੀਤੇ। ਮੌਜੂਦਾ ਵਿਸ਼ਵ ਚੈਂਪੀਅਨ ਤੋਮਨ ਕੁਮਾਰ ਅਤੇ ਸ਼ਿਆਮ ਸਵਾਮੀ ਦੀ ਪੁਰਸ਼ ਕੰਪਊਂਡ ਜੋੜੀ ਨੇ ਇਰਾਕ ਨੂੰ 152-139 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।
ਜੇਤੂ ਸੋਨ ਤਗਮਿਆਂ ਨਾਲ ਹਰਵਿੰਦਰ ਸਿੰਘ ਤੇ ਵਿਜੇ ਸੁੰਡੀ। (ਸੱਜੇ) ਚਾਂਦੀ ਦੇ ਤਗਮਿਆਂ ਨਾਲ ਭਾਵਨਾ ਤੇ ਪੂਜਾ।
09-09-2026