ਪਿੰਡ ਅਮੀਸ਼ਾਹ ਦਾ ਨੌਜਵਾਨ ਭੇਦ ਭਰੀ ਹਾਲਤ ਵਿਚ ਲਾਪਤਾ
ਖਾਲੜਾ, 8 ਸਤੰਬਰ (ਜੱਜਪਾਲ ਸਿੰਘ ਜੱਜ)-ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਅਮੀਸ਼ਾਹ ਦੇ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਲਾਪਤਾ ਹੋ ਜਾਣ ਦੀ ਖਬਰ ਹੈ। ਲੜਕੇ ਦੇ ਪਿਤਾ ਦਲਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਅਮੀਸ਼ਾਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ 20 ਸਾਲਾ ਨੌਜਵਾਨ ਪੁੱਤਰ ਪਵਨਪਰਤਾਪ ਸਿੰਘ ਮਿਤੀ 7 ਸਤੰਬਰ ਨੂੰ ਘਰੋਂ ਗਿਆ ਸੀ, ਪਰ ਵਾਪਸ ਨਹੀਂ ਆਇਆ।
ਲਾਪਤਾ ਹੋਏ ਪਿੰਡ ਅਮੀਸ਼ਾਹ ਦਾ ਨੌਜਵਾਨ ਪਵਨ ਪ੍ਰਤਾਪ ਸਿੰਘ
09-09-2026