19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸਪੇਨ ਨੇ ਉਰੂਗਵੇ ਨੂੰ 1-0 ਨਾਲ ਹਰਾਇਆ

ਅਜੀਤ ਡੈਸਕ 28-06-2026

ਨਿਊਯਾਰਕ, 27 ਜੂਨ (ਰਾਜੂ ਸਹਿਬਾਜ਼ਪੁਰਾ)-ਫੀਫਾ ਵਿਸ਼ਵ ਕੱਪ 2026 ਦੇ ਗਰੁੱਪ-H ਦੇ ਅਹਿਮ ਮੁਕਾਬਲੇ ’ਚ ਸਪੇਨ ਨੇ ਉਰੂਗਵੇ ਨੂੰ 1-0 ਨਾਲ ਹਰਾਕੇ ਰਾਊਂਡ ਆਫ਼ 32 ਲਈ ਆਪਣੀ ਥਾਂ ਪੱਕੀ ਕਰ ਲਈ ਹੈ। ਸਪੇਨ ਵੱਲੋਂ ਮੈਚ ਦਾ ਇਕੱਲਾ ਤੇ ਜਿੱਤ ਵਾਲਾ ਗੋਲ ਐਲੈਕਸ ਬਾਏਨਾ ਨੇ ਪਹਿਲੇ ਹਾਫ਼ ਦੇ 42ਵੇਂ ਮਿੰਟ ’ਚ ਕੀਤਾ। ਬਾਏਨਾ ਦੇ ਸ਼ਾਟ ਨਾਲ ਗੇਂਦ ਹੌਲੀ-ਹੌਲੀ ਗੋਲ ਵੱਲ ਗਈ, ਪਰ ਉਰੂਗਵੇ ਦੇ ਗੋਲਕੀਪਰ ਫਰਨਾਂਡੋ ਮੁਸਲੇਰਾ ਸਮੇਂ ਸਿਰ ਗੇਂਦ ਤੱਕ ਨਹੀਂ ਪਹੁੰਚ ਸਕੇ। ਮੈਚ ਦੀ ਸ਼ੁਰੂਆਤ ਤੋਂ ਹੀ ਸਪੇਨ ਨੇ ਗੇਂਦ ’ਤੇ ਕਬਜ਼ਾ ਬਣਾਈ ਰੱਖਿਆ। ਲਾਮੀਨ ਯਮਾਲ, ਪੇਡਰੀ, ਰੋਡਰੀ, ਮਿਕੇਲ ਓਯਾਰਜ਼ਾਬਾਲ ਤੇ ਐਲੈਕਸ ਬਾਏਨਾ ਨੇ ਮਿਡਫੀਲਡ ਅਤੇ ਹਮਲੇ ’ਚ ਉਰੂਗਵੇ ’ਤੇ ਦਬਾਅ ਬਣਾਇਆ। ਯਮਾਲ ਨੇ ਕਈ ਵਾਰ ਖ਼ਤਰਨਾਕ ਮੌਕੇ ਬਣਾਏ, ਪਰ ਉਹ ਨਾ ਗੋਲ ਕਰ ਸਕੇ ਅਤੇ ਨਾ ਹੀ ਅਸਿਸਟ ਦਰਜ ਕਰਵਾ ਸਕੇ। ਆਖ਼ਰੀ ਮਿੰਟਾਂ ’ਚ ਉਰੂਗਵੇ ਦੇ ਖਿਡਾਰੀਆਂ ’ਚ ਨਿਰਾਸ਼ਾ ਸਾਫ਼ ਦਿਖੀ। ਉਰੂਗਵੇ ਨੂੰ ਵੱਡਾ ਝਟਕਾ ਉਸ ਸਮੇਂ ਲੱਗਾ ਜਦ ਅਗੁਸਤਿਨ ਕਾਨੋਬਿਓ ਨੂੰ ਪਾਉ ਕੂਬਾਰਸੀ ’ਤੇ ਖ਼ਤਰਨਾਕ ਟੈਕਲ ਕਰਨ ਤੋਂ ਬਾਅਦ ਲਾਲ ਕਾਰਡ ਦੇ ਕੇ ਮੈਦਾਨ ਤੋਂ ਬਾਹਰ ਕਰ ਦਿੱਤਾ ਗਿਆ। ਇਸ਼ ਤਰ੍ਹਾਂ ਸਪੇਨ ਦੀ ਜਿੱਤ ਹੋਰ ਪੱਕੀ ਹੋ ਗਈ ਤੇ 2 ਵਾਰ ਦੀ ਵਿਸ਼ਵ ਕੱਪ ਜੇਤੂ ਨੂੰ ਬਾਹਰ ਹੋਣਾ ਪਿਆ।

ਪਿਛਲੀ ਖ਼ਬਰ ਸਾਊਥਾਲ ’ਚ ਨਸ਼ਾ ਤਸਕਰੀ ਮਾਮਲੇ ’ਚ ਤਿੰਨ ਪੰਜਾਬੀਆਂ ਸਮੇਤ ਚਾਰ ਨੂੰ ਹੋਈ ਕੈਦ ਅਗਲੀ ਖ਼ਬਰ ਕੇਪ ਵਰਡੇ ਨੇ ਰਚਿਆ ਇਤਿਹਾਸ ਪਹਿਲੀ ਵਾਰ ਨਾਕਆਊਟ ’ਚ ਪੁੱਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।