19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਕੇਪ ਵਰਡੇ ਨੇ ਰਚਿਆ ਇਤਿਹਾਸ ਪਹਿਲੀ ਵਾਰ ਨਾਕਆਊਟ ’ਚ ਪੁੱਜਾ

ਅਜੀਤ ਡੈਸਕ 28-06-2026

ਨਿਊਯਾਰਕ, 27 ਜੂਨ (ਰਾਜੂ ਸਹਿਬਾਜ਼ਪੁਰਾ)-ਫੀਫਾ ਵਿਸ਼ਵ ਕੱਪ 2026 ਦੇ ਗਰੁੱਪ- ‘ਐਚ’ ਵਿਚ ਕੇਪ ਵਰਡੇ ਨੇ ਆਪਣੇ ਪਹਿਲੇ ਹੀ ਵਿਸ਼ਵ ਕੱਪ ਵਿਚ ਇਤਿਹਾਸ ਰਚ ਦਿੱਤਾ। ਸਾਊਦੀ ਅਰਬ ਨਾਲ 0-0 ਨਾਲ ਡਰਾਅ ਖੇਡ ਕੇ ਅਤੇ ਦੂਜੇ ਮੈਚ ਵਿਚ ਸਪੇਨ ਵੱਲੋਂ ਉਰੂਗਵੇ ਨੂੰ ਹਰਾਉਣ ਕਾਰਨ ਕੇਪ ਵਰਡੇ ਨੇ ਨਾਕਆਊਟ ਦੌਰ ਲਈ ਕੁਆਲੀਫਾਈ ਕਰ ਲਿਆ। ਹੁਣ ਰਾਊਂਡ ਆਫ਼ 32 ’ਚ 3 ਜੁਲਾਈ ਨੂੰ ਮਿਆਮੀ ’ਚ ਉਸਦਾ ਮੁਕਾਬਲਾ ਲਿਓਨੇਲ ਮੈਸੀ ਦੀ ਅਗਵਾਈ ਵਾਲੀ ਅਰਜਨਟੀਨਾ ਨਾਲ ਹੋਵੇਗਾ। ਲਗਭਗ 5 ਲੱਖ ਤੋਂ ਵੀ ਘੱਟ ਆਬਾਦੀ ਵਾਲੇ ਛੋਟੇ ਦੇਸ਼ ਕੇਪ ਵਰਡੇ ਲਈ ਇਹ ਉਪਲਬਧੀ ਇਤਿਹਾਸਕ ਹੈ। ਟੀਮ ਨੇ ਗਰੁੱਪ ਪੜਾਅ ’ਚ ਇਕ ਵੀ ਮੈਚ ਨਹੀਂ ਹਾਰਿਆ। ਸਪੇਨ, ਉਰੂਗਵੇ ਤੇ ਸਾਊਦੀ ਅਰਬ ਵਰਗੀਆਂ ਟੀਮਾਂ ਖ਼ਿਲਾਫ਼ ਅਜੇਤੂ ਰਹਿ ਕੇ ਉਸ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਅੱਜ ਦੇ ਮੈਚ ਦੌਰਾਨ ਪਹਿਲੇ ਅੱਧ ਵਿਚ ਦੋਵੇਂ ਟੀਮਾਂ ਗੋਲ ਕਰਨ ਵਿਚ ਅਸਫਲ ਰਹੀਆਂ ਤੇ ਸਕੋਰ 0-0 ਰਿਹਾ। ਦੂਜੇ ਅੱਧ ਵਿਚ ਕੇਪ ਵਰਡੇ ਨੇ ਹਮਲਾਵਰ ਰਹਿ ਕੇ ਖੇਡ ਖੇਡੀ ਪਰ ਸਾਊਦੀ ਗੋਲਕੀਪਰ ਮੁਹੰਮਦ ਅਲ-ਓਵੈਸ ਨੇ ਕਈ ਵਧੀਆ ਬਚਾਅ ਕਰਕੇ ਆਪਣੀ ਟੀਮ ਨੂੰ ਮੈਚ ਵਿਚ ਬਣਾਈ ਰੱਖਿਆ। ਸਾਊਦੀ ਅਰਬ ਵੀ ਕੇਪ ਵਰਡੇ ਦੀ ਮਜ਼ਬੂਤ ਰੱਖਿਆ ਸਥਿਤੀ ਨੂੰ ਨਹੀਂ ਤੋੜ ਸਕੀ। ਆਖ਼ਰੀ ਮਿੰਟਾਂ ਵਿੱਚ ਕੇਪ ਵਰਡੇ ਕੋਲ ਜਿੱਤ ਦਾ ਸੁਨਹਿਰੀ ਮੌਕਾ ਵੀ ਆਇਆ, ਪਰ ਡੇਲੋਨ ਲਿਵਰਾਮੈਂਟੋ ਖਾਲੀ ਗੋਲ ’ਚ ਵੀ ਗੇਂਦ ਨਹੀਂ ਪਾ ਸਕੇ। ਹਾਲਾਂਕਿ ਕੁਝ ਹੀ ਪਲਾਂ ਬਾਅਦ ਖ਼ਬਰ ਆਈ ਕਿ ਸਪੇਨ ਨੇ ਉਰੂਗਵੇ ਨੂੰ ਹਰਾ ਦਿੱਤਾ ਹੈ। ਇਸ ਨਤੀਜੇ ਨਾਲ ਕੇਪ ਵਰਡੇ ਦਾ 0-0 ਡਰਾਅ ਹੀ ਉਸ ਨੂੰ ਨਾਕਆਊਟ ਦੌਰ ’ਚ ਪਹੁੰਚਾਉਣ ਲਈ ਕਾਫ਼ੀ ਸਾਬਤ ਹੋਇਆ।

ਪਿਛਲੀ ਖ਼ਬਰ ਸਪੇਨ ਨੇ ਉਰੂਗਵੇ ਨੂੰ 1-0 ਨਾਲ ਹਰਾਇਆ ਅਗਲੀ ਖ਼ਬਰ ਅਕਾਲ ਅਕੈਡਮੀ ਧਨਾਲ ਕਲਾਂ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਜਾਗਰੂਕਤਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।