28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

-ਅੰਡਰ-23 ਏਸ਼ੀਅਨ ਚੈਂਪੀਅਨਸ਼ਿਪ- ਪ੍ਰਧਾਨ ਮੰਤਰੀ ਨੇ ਪੁਰਸ਼ਾਂ ਦੀਆਂ ਫ੍ਰੀਸਟਾਈਲ ਤੇ ਮਹਿਲਾ ਕੁਸ਼ਤੀ ਟੀਮਾਂ ਨੂੰ ਜਿੱਤ ਦੀ ਦਿੱਤੀ ਵਧਾਈ <br/>

ਅਜੀਤ ਡੈਸਕ 30-05-2026

ਨਵੀਂ ਦਿੱਲੀ, 29 ਮਈ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪੁਰਸ਼ਾਂ ਦੀਆਂ ਫ੍ਰੀਸਟਾਈਲ ਤੇ ਮਹਿਲਾ ਕੁਸ਼ਤੀ ਟੀਮਾਂ ਨੂੰ ਵੀਅਤਨਾਮ 'ਚ 2026 ਅੰਡਰ-23 ਏਸ਼ੀਅਨ ਚੈਂਪੀਅਨਸ਼ਿਪ 'ਚ ਟੀਮ ਖਿਤਾਬ ਜਿੱਤਣ 'ਤੇ ਵਧਾਈ ਦਿੱਤੀ ਤੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਸ਼ਾਨਦਾਰ ਦੱਸਿਆ | 'ਐਕਸ' 'ਤੇ ਇਕ ਪੋਸਟ 'ਚ ਮੋਦੀ ਨੇ ਕਿਹਾ ਕਿ ਸਾਡੇ ਪਹਿਲਵਾਨਾਂ ਦੁਆਰਾ ਸ਼ਾਨਦਾਰ ਪ੍ਰਦਰਸ਼ਨ! ਸਾਡੀਆਂ ਪੁਰਸ਼ਾਂ ਦੀਆਂ ਫ੍ਰੀਸਟਾਈਲ ਤੇ ਮਹਿਲਾ ਕੁਸ਼ਤੀ ਟੀਮਾਂ ਨੇ ਵੀਅਤਨਾਮ ਦੇ ਦਾ ਨੰਗ 'ਚ 2026 ਅੰਡਰ-23 ਏਸ਼ੀਅਨ ਚੈਂਪੀਅਨਸ਼ਿਪ 'ਚ ਟੀਮ ਖਿਤਾਬ ਜਿੱਤੇ ਹਨ | ਪੁਰਸ਼ਾਂ ਦੀ ਫ੍ਰੀਸਟਾਈਲ ਕੁਸ਼ਤੀ ਟੀਮ ਨੇ 4 ਸੋਨ ਤਗਮਿਆਂ ਸਮੇਤ 9 ਤਗਮੇ ਜਿੱਤੇ, ਇਸ ਤਰ੍ਹਾਂ ਅੰਡਰ-23 ਏਸ਼ੀਅਨ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਧ ਕੁੱਲ ਤਗਮਾ ਸੂਚੀ ਦਾ ਰਿਕਾਰਡ ਬਣਾਇਆ | ਜਦਕਿ ਮਹਿਲਾ ਕੁਸ਼ਤੀ ਟੀਮ ਨੇ 6 ਸੋਨ ਤਗਮਿਆਂ ਸਮੇਤ 10 ਤਗਮੇ ਜਿੱਤੇ, ਜਦੋਂ ਕਿ ਗ੍ਰੀਕੋ-ਰੋਮਨ ਟੀਮ ਨੇ 8 ਤਗਮਿਆਂ ਨਾਲ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਤਗਮਾ ਸੂਚੀ ਦਾ ਰਿਕਾਰਡ ਵੀ ਬਣਾਇਆ | ਮੋਦੀ ਨੇ ਕਿਹਾ ਸਾਡੇ ਪਹਿਲਵਾਨਾਂ ਨੂੰ ਵਧਾਈਆਂ | ਉੁਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਮੇਰੀਆਂ ਸ਼ੁਭਕਾਮਨਾਵਾਂ |

ਪਿਛਲੀ ਖ਼ਬਰ ਸ਼੍ਰੇ ਪਾਰਿਖ ਨੇ ਜਿੱਤਿਆ 'ਸਪੈਲਿੰਗ ਬੀ' ਦਾ ਖ਼ਿਤਾਬ 90 ਸਕਿੰਟਾਂ 'ਚ 32 ਸ਼ਬਦਾਂ ਨੂੰ ਸਪੈਲਿੰਗ ਕੀਤਾ ਅਗਲੀ ਖ਼ਬਰ ਨਵਾਂਸ਼ਹਿਰ ਨਗਰ ਕੌਂਸਲ ਦੀਆਂ ਚੋਣਾਂ 'ਚ 8 'ਤੇ ਕਾਂਗਰਸ, 6 'ਤੇ 'ਆਪ' ਦਾ ਕਬਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।