12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

-ਸੁਪਰ ਸ਼ਤਰੰਜ ਕਲਾਸਿਕ- ਪ੍ਰਗਿਆਨੰਦਾ ਨੇ ਵਾਚੀਅਰ-ਲਾਗ੍ਰੇਵ ਨਾਲ ਡਰਾਅ ਖੇਡਿਆ <br/>

ਅਜੀਤ ਡੈਸਕ 24-05-2026

ਬੁਖਾਰੇਸਟ (ਰੋਮਾਨੀਆ), 23 ਮਈ (ਪੀ.ਟੀ.ਆਈ.)-ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਿਆਨੰਧਾ ਨੇ ਸੁਪਰ ਸ਼ਤਰੰਜ ਕਲਾਸਿਕ ਦੇ 8ਵੇਂ ਦÏਰ ਵਿਚ ਜਿੱਤਣ ਦੇ ਕਈ ਚੰਗੇ ਮੌਕੇ ਗੁਆ ਦਿੱਤੇ ਤੇ ਅੰਤ 'ਚ 6 ਘੰਟੇ ਚੱਲੇ ਇਸ ਮੁਕਾਬਲੇ 'ਚ ਉਸਨੂੰ ਫਰਾਂਸ ਦੇ ਮੈਕਸਿਮ ਵਾਚੀਅਰ-ਲਾਗ੍ਰੇਵ ਨਾਲ ਡਰਾਅ ਨਾਲ ਸਬਰ ਕਰਨਾ ਪਿਆ | ਦਿਨ ਦੇ ਹੋਰ ਮੈਚਾਂ 'ਚ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਤੇ ਜਰਮਨੀ ਦੇ ਵਿਨਸੈਂਟ ਕੀਮਰ ਡਰਾਅ 'ਚ ਖਤਮ ਹੋਏ, ਜਦੋਂ ਕਿ ਵਿਸ਼ਵ ਚੈਂਪੀਅਨਸ਼ਿਪ ਦੇ ਦਾਅਵੇਦਾਰ ਉਜ਼ਬੇਕਿਸਤਾਨ ਦੇ ਜ਼ਵੋਖਿਰ ਸਿੰਦਾਰੋਵ ਨੇ ਨੀਦਰਲੈਂਡ ਦੇ ਜÏਰਡਨ ਵੈਨ ਫੋਰੈਸਟ 'ਤੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ | ਇੱਕ ਹੋਰ ਡੱਚ ਖਿਡਾਰੀ, ਅਨੀਸ਼ ਗਿਰੀ, ਰੋਮਾਨੀਆ ਦੇ ਡਿਆਕ ਬੋਗਦਾਨ-ਡੈਨੀਅਲ ਤੋਂ ਹਾਰ ਗਿਆ | ਫਰਾਂਸ ਦੇ ਅਲੀਰੇਜ਼ਾ ਫਿਰੋਜਾ ਦੇ ਹਟਣ ਤੋਂ ਬਾਅਦ ਅਮਰੀਕਾ ਦੇ ਵੇਸਲੇ ਸੋ ਨੂੰ ਵਾਕਓਵਰ ਮਿਲਿਆ | ਆਖਰੀ ਦੌਰ ਬਾਕੀ ਹੋਣ ਦੇ ਨਾਲ ਪੰਜ ਖਿਡਾਰੀ ਖਿਤਾਬ ਲਈ ਦÏੜ ਵਿਚ ਹਨ | ਕੀਮਰ ਤੇ ਕਾਰੂਆਨਾ ਇਸ ਸਮੇਂ ਪੰਜ-ਪੰਜ ਅੰਕਾਂ ਨਾਲ ਮੇਜ਼ 'ਤੇ ਹਨ | ਸਿੰਦਾਰੋਵ, ਵੇਸਲੇ ਤੇ ਫੋਰਸਟ 4.5-4 ਅੰਕਾਂ ਨਾਲ ਸਾਂਝੇ ਤÏਰ 'ਤੇ ਤੀਜੇ ਸਥਾਨ 'ਤੇ ਹਨ, ਜਦੋਂ ਕਿ ਪ੍ਰਗਿਆਨੰਧਾ, ਗਿਰੀ ਤੇ ਵਾਚੀਅਰ-ਲਾਗ੍ਰੇਵ ਚਾਰ-ਚਾਰ ਅੰਕਾਂ ਨਾਲ ਸਾਂਝੇ ਤÏਰ 'ਤੇ ਛੇਵੇਂ ਸਥਾਨ 'ਤੇ ਹਨ | ਵਾਚੀਅਰ-ਲਾਗ੍ਰੇਵ ਵਿਰੁੱਧ ਦੂਜੀ ਜਿੱਤ ਲਈ ਪ੍ਰਗਿਆਨੰਧਾ ਕੋਲ ਕੁਝ ਚੰਗੇ ਮÏਕੇ ਸਨ ਪਰ ਉਨ੍ਹਾਂ ਦਾ ਫਾਇਦਾ ਉਠਾਉਣ ਵਿਚ ਅਸਫਲ ਰਿਹਾ, ਅੰਤ 'ਚ 139 ਚਾਲਾਂ ਵਿਚ ਟੂਰਨਾਮੈਂਟ ਦਾ ਸਭ ਤੋਂ ਲੰਬਾ ਮੈਚ ਖਤਮ ਹੋਇਆ | ਪ੍ਰਗਿਆਨੰਧਾ ਆਪਣੇ ਆਖਰੀ ਮੈਚ ਵਿੱਚ ਅਨੀਸ਼ ਗਿਰੀ ਦਾ ਸਾਹਮਣਾ ਕਰੇਗਾ |

ਪਿਛਲੀ ਖ਼ਬਰ ਮਮਤਾ ਬੈਨਰਜੀ ਵਲੋਂ ਡਿਜ਼ਾਈਨ ਕੀਤਾ ਗਿਆ ਬੁੱਤ ਢਾਹਿਆ <br/> ਅਗਲੀ ਖ਼ਬਰ ਡਾ. ਗੁਨੀਸ਼ਾ ਕੌਰ ਦੀ ਧਾਰਮਿਕ ਆਜ਼ਾਦੀ ਬਾਰੇ ਕਮਿਸ਼ਨ 'ਚ ਨਿਯੁਕਤੀ ਲਈ ਸਿਫਾਰਿਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।