20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

-ਏਸ਼ੀਅਨ ਜੂਡੋ ਚੈਂਪੀਅਨਸ਼ਿਪ- ਗੁਰਦਾਸਪੁਰ ਦੇ ਕਰਨਜੀਤ ਦੀ ਭਾਰਤੀ ਟੀਮ 'ਚ ਹੋਈ ਚੋਣ <br/>

ਅਜੀਤ ਡੈਸਕ 14-04-2026

ਜਲੰਧਰ, 13 ਅਪ੍ਰੈਲ (ਡਾ.ਜਤਿੰਦਰ ਸਾਬੀ)-ਏਸ਼ੀਅਨ ਜੂਡੋ ਚੈਪੀਅਨਸ਼ਿਪ 2026 ਜੋ ਚੀਨ ਵਿਖੇ ਕਰਵਾਈ ਜਾ ਰਹੀ ਹੈ, 'ਚ ਹਿੱਸਾ ਲੈਣ ਵਾਲੀ ਭਾਰਤੀ ਜੂਡੋ ਟੀਮ ਦੇ ਵਿਚ ਗੁਰਦਾਸਪੁਰ ਦੇ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਦੇ ਖਿਡਾਰੀ ਕਰਨਜੀਤ ਸਿੰਘ ਮਾਨ ਦੀ ਚੋਣ ਹੋਈ ਹੈ | ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸ਼ਤਰੀ ਨੇ ਦੱਸਿਆ ਕਿ ਕਰਨਜੀਤ ਨੇ ਗੁਰਦਾਸਪੁਰ ਦੇ ਜੂਡੋ ਸੈਂਟਰ ਦਾ ਨਾਂਅ ਰੋਸ਼ਨ ਕੀਤਾ ਹੈ | ਪੰਜਾਬ ਪੁਲਿਸ ਦਾ ਏ.ਐਸ.ਆਈ. ਪਿੰਡ ਮਾਨ ਚੋਪੜਾ ਦਾ ਰਹਿਣ ਵਾਲਾ ਕਰਨਜੀਤ 90 ਕਿੱਲੋ ਭਾਰ ਵਰਗ 'ਚ ਭਾਰਤੀ ਜੂਡੋ ਟੀਮ ਦਾ ਮੈਂਬਰ ਬਣ ਕੇ 16 ਤੋਂ 20 ਅਪ੍ਰੈਲ ਤੱਕ ਚੈਪੀਅਨਸ਼ਿਪ ਖੇਡੇਗਾ | ਇਸ ਤੋਂ ਬਾਅਦ ਉਹ 1 ਮਈ ਤੋਂ 3 ਮਈ ਤੋਕ ਦੁਸਾਨਲੇ ਗ੍ਰੈਡ ਸਲੈਮ 2026 ਤੇ 8 ਮਈ ਤੋਂ 11 ਮਈ ਤੱਕ ਕਜਾਕਿਸਤਾਨ ਵਿਖੇ ਕਰਵਾਈ ਜਾਣ ਵਾਲੀ ਗ੍ਰੈਂਡ ਸਲੈਮ 'ਚ ਵੀ ਭਾਰਤੀ ਜੂਡੋ ਟੀਮ ਦੀ ਪ੍ਰਤੀਨਿਧਤਾ ਕਰੇਗਾ | ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੌਮਾਂਤਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ ਨੇ ਕਰਨਜੀਤ ਮਾਨ ਦੀ ਇਸ ਚੋਣ ਤੇ ਵਧਾਈ ਦਿੱਤੀ |
ਫੋਟੋ ਕੈਪਸ਼ਨ:-(ਕਰਨਜੀਤ ਮਾਨ ਜੂਡੋ ਜੇਪੀਜੀ)

ਪਿਛਲੀ ਖ਼ਬਰ ਲੈਫਟੀਨੈਂਟ ਕਰਨਲ ਮਨੋਜ ਕੁਮਾਰ ਵਿਸ਼ਵ ਮੁੱਕੇਬਾਜ਼ੀ ਲਈ ਪਹਿਲੇ ਭਾਰਤੀ ਤਕਨੀਕੀ ਡੈਲੀਗੇਟ ਬਣੇ ਅਗਲੀ ਖ਼ਬਰ ਪਾਕਿਸਤਾਨੀ ਕਲਾਕਾਰਾਂ ਵਲੋਂ ਆਸ਼ਾ ਭੋਂਸਲੇ ਨੂੰ ਸ਼ਰਧਾਂਜਲੀ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।