27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਡੋਪਿੰਗ ਲਈ ਮੁਅੱਤਲ ਐਥਲੀਟਾਂ ਦੀ ਗਿਣਤੀ ਵਿਚ ਭਾਰਤ ਨੇ ਕੀਨੀਆ ਨੂੰ ਪਛਾੜਿਆ <br/>

ਅਜੀਤ ਡੈਸਕ 04-04-2026
ਨਵੀਂ ਦਿੱਲੀ, 3 ਅਪ੍ਰੈਲ (ਪੀ.ਟੀ.ਆਈ.)-ਭਾਰਤ ਐਥਲੈਟਿਕਸ ਇੰਟੀਗਿ੍ਟੀ ਯੂਨਿਟ (ਏ.ਆਈ.ਯੂ.) ਦੀ ਡੋਪਿੰਗ ਉਲੰਘਣਾ ਲਈ ਮੁਅੱਤਲ ਕੀਤੇ ਗਏ ਐਥਲੀਟਾਂ ਤੇ ਸਹਾਇਤਾ ਸਟਾਫ ਮੈਂਬਰਾਂ ਦੀ ਸੂਚੀ 'ਚ ਕੀਨੀਆ ਨੂੰ ਪਛਾੜ ਕੇ ਸਿਖਰਲੇ ਸਥਾਨ 'ਤੇ ਪਹੁੰਚ ਗਿਆ ਹੈ | ਵਰਤਮਾਨ ਵਿਚ, 148 ਭਾਰਤੀ ਟਰੈਕ ਤੇ ਫੀਲਡ ਐਥਲੀਟ ਤੇ ਉਨ੍ਹਾਂ ਦੇ ਸਹਾਇਤਾ ਸਟਾਫ ਮੈਂਬਰ ਡੋਪਿੰਗ ਨਾਲ ਸਬੰਧਿਤ ਮਾਮਲਿਆਂ ਕਾਰਨ ਮੁਅੱਤਲ ਹਨ, ਜੋ ਕਿ ਅਫਰੀਕੀ ਦੇਸ਼ ਨਾਲੋਂ 2 ਵੱਧ ਹਨ | ਐਥਲੀਟਾਂ ਦੀ ਇਹ ਅਪਡੇਟ ਕੀਤੀ ਸੂਚੀ ਇਸ ਸਾਲ 1 ਅਪ੍ਰੈਲ ਤੱਕ ਮÏਜੂਦਾ ਹੈ | ਰੂਸ ਇਸ ਸੂਚੀ 'ਚ ਤੀਜੇ ਸਥਾਨ 'ਤੇ ਹੈ, ਜਿਸਦੇ 66 ਮੁਅੱਤਲ ਕੀਤੇ ਗਏ ਐਥਲੀਟਾਂ ਹਨ | ਇਸ ਸੂਚੀ 'ਚ ਸ਼ਾਮਲ ਪ੍ਰਮੁੱਖ ਭਾਰਤੀ ਐਥਲੀਟਾਂ 'ਚ ਮਹਿਲਾ 100 ਮੀਟਰ ਸਪਿ੍ੰਟ ਵਿਚ ਰਾਸ਼ਟਰੀ ਰਿਕਾਰਡ ਧਾਰਕ ਦੂਤੀ ਚੰਦ ਸ਼ਾਮਲ ਹਨ, ਜੋ ਦਸੰਬਰ 2022 ਤੋਂ ਚਾਰ ਸਾਲ ਦੀ ਮੁਅੱਤਲੀ ਦੀ ਸਜ਼ਾ ਕੱਟ ਰਹੀ ਹੈ | ਮੱਧ-ਦੂਰੀ ਦੀ ਦੌੜਾਕ ਪਰਵੇਜ਼ ਖਾਨ, ਜੋ ਜੁਲਾਈ 2030 ਤੱਕ 6 ਸਾਲ ਦੀ ਮੁਅੱਤਲੀ ਦੀ ਸਜ਼ਾ ਕੱਟ ਰਹੀ ਹੈ ਤੇ ਤਾਮਿਲਨਾਡੂ ਦੀ ਦੌੜਾਕ ਸੇਕਰ ਧਨਲਕਸ਼ਮੀ ਵੀ ਸ਼ਾਮਲ ਹਨ | ਧਨਲਕਸ਼ਮੀ ਨੂੰ 2025 'ਚ ਅੱਠ ਸਾਲਾਂ ਲਈ ਮੁਅੱਤਲ ਕੀਤਾ ਗਿਆ ਸੀ | ਇਸ ਸੂਚੀ ਵਿਚ ਉਹ ਵਿਅਕਤੀ ਸ਼ਾਮਲ ਹਨ ਜਿਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਮਾਮਲਿਆਂ ਤੇ ਫੈਸਲਿਆਂ ਦੇ ਨਤੀਜੇ ਵਜੋਂ ਮੁਅੱਤਲੀ ਦਾ ਸਾਹਮਣਾ ਕਰਨਾ ਪਿਆ ਹੈ | ਇਸ ਵਿਚ ਉਹ ਵਿਅਕਤੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਗੈਰ-ਡੋਪਿੰਗ ਅਪਰਾਧ ਕੀਤੇ ਹਨ, ਜਿਵੇਂ ਕਿ ਡੋਪਿੰਗ ਨਮੂਨਿਆਂ ਨਾਲ ਛੇੜਛਾੜ ਕਰਨਾ, ਟੈਸਟਾਂ ਤੋਂ ਬਚਣਾ, ਤਸਕਰੀ ਕਰਨਾ, ਜਾਂ ਲਾਪਤਾ ਹੋਣਾ | ਇਨ੍ਹਾਂ ਅਪਰਾਧਾਂ 'ਚ ਡੋਪਿੰਗ ਉਲੰਘਣਾਵਾਂ ਦੇ ਬਰਾਬਰ ਜੁਰਮਾਨੇ ਹਨ |

ਪਿਛਲੀ ਖ਼ਬਰ ਅਭਿਸ਼ੇਕ ਸ਼ਰਮਾ ਨੂੰ ਮੈਚ ਫੀਸ ਦਾ 25 ਫ਼ੀਸਦ ਜੁਰਮਾਨਾ <br/> ਅਗਲੀ ਖ਼ਬਰ ਯੁਵਰਾਜ ਨੇ ਧੋਨੀ ਤੇ ਕਪਿਲ ਦੇਵ ਤੋਂ ਮੰਗੀ ਮੁਆਫ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।