05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮਨਪ੍ਰੀਤ ਸਿੰਘ ਦੇ ਮਾਮਲੇ 'ਚ ਟੀਮ ਕੋਚ ਤੇ ਹਾਕੀ ਇੰਡੀਆ ਦਰਮਿਆਨ ਵਧਿਆ ਟਕਰਾਅ

ਅਜੀਤ ਡੈਸਕ 01-02-2026

ਸਾਬਕਾ ਕਪਤਾਨ ਨੇ ਟੀਮ ਤੋਂ ਬਾਹਰ ਕੱਢੇ ਜਾਣ 'ਤੇ ਚੁੱਪ ਤੋੜੀ
ਜਲੰਧਰ, 31 ਜਨਵਰੀ (ਡਾ.ਜਤਿੰਦਰ ਸਾਬੀ)-ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਨੂੰ ਖਿਡਾਰੀਆਂ ਦੀ ਕੋਰ ਸੂਚੀ ਤੋਂ ਬਾਹਰ ਕੱਢਣ ਦੇ ਮਾਮਲੇ 'ਤੇ ਭਾਰਤੀ ਹਾਕੀ ਟੀਮ ਦੇ ਚੀਫ ਕੋਚ ਸੀ ਫੁਲਟਨ ਨੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਚੀਫ ਹਾਕੀ ਕੋਚ ਸੀ ਫੁਲੋਟਨ ਨੇ ਅਸਤੀਫੇ ਤੱਕ ਦੀ ਧਮਕੀ ਦੇ ਦਿੱਤੀ ਤੇ ਫੇਰ ਹਾਕੀ ਇੰਡੀਆ ਵੱਲੋਂ ਉਸ ਮਨਾਉਣ ਤੋਂ ਬਾਅਦ ਇਹ ਮਾਮਲਾ ਖਿਡਾਰੀ ਨੂੰ ਅਰਾਮ ਦੇਣ ਦਾ ਨਾਂਅ ਦੇ ਕੇ ਸ਼ਾਂਤ ਕੀਤਾ ਗਿਆ। ਚੀਫ ਕੋਚ ਚਾਹੁੰਦੇ ਸਨ, ਕਿ ਮਨਪ੍ਰੀਤ ਸਿੰਘ ਇਸ ਸਾਲ ਦੀ ਏਸ਼ੀਅਨ ਖੇਡਾਂ (ਸਤੰਬਰ) ਤੇ ਵਿਸ਼ਵ ਕੱਪ (ਅਗਸਤ) ਤੱਕ ਭਾਰਤੀ ਹਾਕੀ ਟੀਮ ਦੀ ਅਹਿਮ ਹਿੱਸਾ ਰਹਿਣ। ਇਸ ਮਾਮਲੇ ਸੰਬੰਧੀ ਮਨਪ੍ਰੀਤ ਸਿੰਘ ਨੇ ਸ਼ੋਸ਼ਲ ਮੀਡੀਆ 'ਤੇ ਲਿਖਿਆ ਕਿ ਪਿਛਲੇ ਸਾਲ ਮੇਰੀ ਪਤਨੀ ਨੇ ਦੂਸਰੀ ਬੇਟੀ ਨੂੰ ਜਨਮ ਦਿੱਤਾ ਹੈ, ਪਰ ਇਸ ਵੇਲੇ ਤੱਕ ਇਕ ਤੋਂ ਇਕ ਖੇਡ ਟੂਰਨਾਮੈਂਟ ਤੇ ਕੋਚਿੰਗ ਕੈਂਪ ਹੁੰਦੇ ਰਹੇ ਤੇ ਮੈਂ ਪਰਿਵਾਰ ਤੋਂ ਦੂਰ ਰਿਹਾ। ਉਸਨੇ ਕਿਹਾ ਕਿ ਕੋਚ ਨੇ ਮੈਨੂੰ ਆਰਾਮ ਦੇਣ ਦੇ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ। ਇਹ ਛੋਟੀ ਜਿਹੀ ਬਰੇਕ ਮੈਨੂੰ ਮੇਰੇ ਪ੍ਰੀਵਾਰ ਦੇ ਨਾਲ ਚੰਗਾ ਸਮਾਂ ਬਿਤਾਉਣ ਦਾ ਮੌਕਾ ਦੇਵੇਗੀ ਤੇ ਨਾਲ ਹੀ ਮੈਨੂੰ ਮਾਨਸਿਕ ਤੌਰ ਤੇ ਵੀ ਰੀਚਾਰਜ ਹੋਣ ਲਈ ਵਧੀਆ ਮੌਕਾ ਮਿਲੇਗਾ।

ਪਿਛਲੀ ਖ਼ਬਰ -ਆਸਟ੍ਰੇਲੀਅਨ ਓਪਨ- ਰਾਇਬਾਕੀਨਾ ਨੇ ਪਹਿਲੀ ਵਾਰ ਜਿੱਤਿਆ ਖ਼ਿਤਾਬ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਨੇ ਸੰਸਾਰ 'ਚ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ- ਵਿਧਾਇਕ ਗਿਆਸਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।