04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਇਨਸਾਨੀਅਤ ਦਾ ਰਿਸ਼ਤਾ

ਇਨਸਾਨੀਅਤ ਦਾ ਰਿਸ਼ਤਾ

ਅਜੀਤ ਡੈਸਕ 04-10-2026


ਅਕਤੂਬਰ ਮਹੀਨੇ ਦੇ ਆਖਰੀ ਦਿਨ ਸਨ |  ਕੁਝ ਤਾਂ ਇਸ ਮਹੀਨੇ ਸਰਦੀ ਉੱਤਰ ਆਉਂਦੀ ਹੈ, ਕੁਝ ਬਾਰਿਸ਼ ਹੋਈ ਸੀ ਤੇ ਹੋ ਵੀ ਰਹੀ ਸੀ | ਮੈਂ ਸਟੇਸ਼ਨ 'ਤੇ ਪਹੁੰਚ ਕੇ ਡੱਬੇ ਵਿਚ ਦਾਖਲ ਹੋਣ ਦੀ ਇੰਤਜ਼ਾਰ ਵਿਚ ਸਾਂ | ਠੰਢ ਹੋਣ ਕਾਰਨ, ਚਾਹ ਵੇਚਣ ਵਾਲੇ ਰੌਲਾ ਪਾ ਰਹੇ ਸਨ ਚਾਏ-ਚਾਏ | ਮੈਨੂੰ ਇਕ ਔਰਤ ਨੇ ਡੱਬੇ 'ਚੋਂ ਇਸ਼ਾਰਾ ਕੀਤਾ 'ਚਾਹ ਦਾ ਕੱਪ ਮੇਰੇ ਲਈ ਵੀ', ਮੈਂ ਇਸ਼ਾਰਾ ਪਾ ਕੇ ਕੇ ਦੋ ਕੱਪ ਜਿਵੇਂ ਕਿਵੇਂ ਵੀ ਲੈ ਕੇ ਗੱਡੀ ਵਿਚ ਦਾਖ਼ਲ ਹੋ ਗਿਆ | ਇਕ ਕੱਪ ਉਸ ਔਰਤ ਨੂੰ  ਦੇ ਦਿੱਤਾ ਤੇ ਇਕ ਆਪ ਲੈ ਕੇ ਪੀਣ ਲੱਗ ਪਿਆ | ਚਾਹ ਦੀ ਤਲਬ ਸੀ, ਇਸ ਲਈ ਮੈਂ ਇਸ ਨੂੰ  ਗਰਮੋ-ਗਰਮੀ ਪੀਣਾ ਚਾਹੁੰਦਾ ਸਾਂ | ਦੂਜੇ ਪਾਸੇ ਉਹੀ ਔਰਤ ਮੇਰੇ ਵੱਲ ਧੰਨਵਾਦ ਦੀਆਂ ਨਜ਼ਰਾਂ ਨਾਲ ਵੇਖ ਰਹੀ ਸੀ | ਉਸ ਨੇ ਮੈਨੂੰ ਕੰਬਦੇ ਵੇਖ ਕੇ ਆਪਣੇ 'ਤੇ ਵਲ੍ਹੇਟਿਆ | ਸ਼ਾਲ ਅੱਧਾ ਮੇਰੇ ਦੁਆਲੇ ਵਲ ਦਿੱਤਾ | ਮੈਂ ਉਸ ਨੂੰ  ਕੀ ਕਹਿਣਾ ਸੀ | ਬਸ ਇਕ ਧੰਨਵਾਦ ਦੀ ਨਜ਼ਰ ਉਸ ਵੱਲ ਸੁੱਟੀ | ਇਕ ਇਨਸਾਨੀਅਤ ਦਾ ਜਜ਼ਬਾਤੀ ਰਿਸ਼ਤਾ ਕਾਇਮ ਹੋ ਗਿਆ | ਗੱਡੀ ਚੱਲ ਪਈ ਤੇ ਮੈਂ ਮਨ ਵਿਚ ਉਸ ਔਰਤ ਨੂੰ  ਚਿਤਾਰਦਾ ਰਿਹਾ |

-10846/ਬੀ-34, ਨਿਊ ਪਟੇਲ ਨਗਰ, ਹੈਬੋਵਾਲ ਕਲਾਂ, ਲੁਧਿਆਣਾ-141001
ਮੋਬਾਈਲ : 93165-44777

ਪਿਛਲੀ ਖ਼ਬਰ ਨਿਮਰਤਾ ਦੀ ਮਹੱਤਤਾ ਅਗਲੀ ਖ਼ਬਰ ਲੋਕ ਵੇਦਨਾ ਡੁਲ੍ਹਦੀ ਖ਼ੁਸ਼ੀ ਤੋਂ ਮਿਲਦੇ ਦੁੱਖ-ਸੁੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।