02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਚੰਗੇ ਵਿਚਾਰ <br/>

ਅਜੀਤ ਡੈਸਕ 14-06-2026

1. ਇਨਸਾਨ ਨੂੰ ਕਦੀ ਵੀ ਮਾੜੇ ਹਾਲਾਤ ਵਿਚ ਘਬਰਾਉਣਾ ਨਹੀਂ ਚਾਹੀਦਾ, ਸਗੋਂ ਮੁਕਾਬਲਾ ਕਰਨਾ ਚਾਹੀਦਾ ਹੈ! ਚੰਗਾ ਅਤੇ ਮਾੜਾ ਸਮਾਂ ਇਨਸਾਨ ਦੀ ਜ਼ਿੰਦਗੀ ਵਿਚ ਚਲਦਾ ਹੀ ਰਹਿੰਦਾ ਹੈ!
2. ਕਈ ਵਾਰ ਲੋਕ ਮਾੜੇ ਹਲਾਤਾਂ ਤੋਂ ਡਰਦੇ ਹੋਏ, ਮਾੜਾ ਕਦਮ ਚੁੱਕ ਕੇ ਜ਼ਿੰਦਗੀ ਖ਼ਤਮ ਕਰ ਲੈਂਦੇ ਹਨ! ਮਾੜਾ ਕਦਮ ਚੁੱਕਣਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ!
3. ਜਦੋਂ ਇਨਸਾਨ ਦੀ ਹਰ ਪਾਸੇ ਬੱਲੇ-ਬੱਲੇ ਤੇ ਪੂਰੀ ਚੜ੍ਹਾਈ ਹੋਵੇ! ਉਦੋਂ ਵੀ ਇਨਸਾਨ ਨੂੰ ਔਕਾਤ ਵਿਚ ਰਹਿਣਾ ਚਾਹੀਦਾ ਹੈ!
4. ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੇ ਮਾਪਿਆਂ ਅਤੇ ਵੱਡਿਆਂ ਤੋਂ ਸਲਾਹ ਜ਼ਰੂਰ ਲਵੋ! ਇਸ ਤਰ੍ਹਾਂ ਕੰਮ ਕਰਨ ਨਾਲ ਤੁਹਾਨੂੰ ਤਾਕਤ ਅਤੇ ਤਰੱਕੀ ਮਿਲੇਗੀ, ਕਦੀ ਵੀ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪਏਗਾ!
5. ਬਹੁਤ ਸਾਰੇ ਲੋਕ ਆਪਣੇ ਮਾਤਾ-ਪਿਤਾ ਦਾ ਦਿਲੋਂ ਮਾਣ-ਸਤਿਕਾਰ ਨਹੀਂ ਕਰਦੇ! ਸਗੋਂ ਮਾਪਿਆਂ ਦੀ ਜ਼ਮੀਨ ਜਾਇਦਾਦ ਅਤੇ ਪੈਨਸ਼ਨ 'ਤੇ ਅੱਖ ਰੱਖ ਕੇ ਹੀ ਰੋਟੀ-ਪਾਣੀ ਦਿੰਦੇ ਹਨ! ਇਹ ਧੋਖੇਬਾਜ਼ੀ ਅਤੇ ਬੇਈਮਾਨੀ ਹੈ!
6. ਰਿਸ਼ਵਤਖ਼ੋਰੀ ਅਤੇ ਹੋਰ ਗ਼ਲਤ ਢੰਗ ਨਾਲ ਇਕੱਠਾ ਕੀਤਾ ਪੈਸਾ ਤੁਹਾਡੀ ਰਾਤ ਦੀ ਨੀਂਦ ਦਿਨ ਦਾ ਚੈਨ ਖੋਹ ਲੈਂਦਾ ਹੈ! ਇਕ ਦਿਨ ਇਹ ਪੈਸਾ ਤੁਹਾਡੀ ਬਰਬਾਦੀ ਹੀ ਕਰੇਗਾ!
7. ਦੋਗਲੇ ਲੋਕ ਕਦੀ ਵੀ ਕਿਸੇ ਦੇ ਨਹੀਂ ਬਣਦੇ, ਉਹ ਸਿਰਫ ਆਪਣਾ ਫਾਇਦਾ ਦੇਖਦੇ ਹਨ! ਇਸ ਲਈ ਦੋਗਲੇ ਲੋਕ ਕਦੀ ਵੀ ਕਿਸੇ ਦੇ ਵਿਸ਼ਵਾਸਪਾਤਰ ਨਹੀਂ ਹੁੰਦੇ!
8. ਚੰਗੀ ਸੋਚ ਅਤੇ ਚੰਗੀ ਬੋਲਚਾਲ ਇਨਸਾਨ ਨੂੰ ਬਹੁਤ ਤਰੱਕੀ ਦਿੰਦੀ ਹੈ! ਜੋ ਹਮੇਸ਼ਾ ਹੀ ਦੂਜਿਆਂ ਲਈ ਚੰਗਾ ਸੋਚਦੇ ਅਤੇ ਮੰਗਦੇ ਹਨ, ਉਨ੍ਹਾਂ ਦਾ ਕਦੀ ਵੀ ਮਾੜਾ ਨਹੀਂ ਹੋ ਸਕਦਾ! 

-ਗਲੀ ਨੰਬਰ-11, ਭਾਗੂ ਰੋਡ, ਬਠਿੰਡਾ!
ਸੰਪਰਕ : 9464129118.

ਪਿਛਲੀ ਖ਼ਬਰ ਪਹਿਲਾਂ ਤੋਲੋ ਫਿਰ ਬੋਲੋ <br/> ਅਗਲੀ ਖ਼ਬਰ ਸੋਹਣਾ ਉਹ ਹੈ ਜੋ ਸੋਹਣੇ ਕੰਮ ਕਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।