04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਆਪਣੇ-ਆਪ ਨੂੰ ਹੋਰ ਬਿਹਤਰ ਬਣਾਉਣ ਦਾ ਪ੍ਰਣ ਲੈਂਦੀ ਹਾਂ—ਤਮੰਨਾ ਭਾਟੀਆ

ਆਪਣੇ-ਆਪ ਨੂੰ ਹੋਰ ਬਿਹਤਰ ਬਣਾਉਣ ਦਾ ਪ੍ਰਣ ਲੈਂਦੀ ਹਾਂ—ਤਮੰਨਾ ਭਾਟੀਆ

ਅਜੀਤ ਡੈਸਕ 04-11-2026

21 ਦਸੰਬਰ, 1989 ਨੂੰ  ਮੁੰਬਈ  ਵਿਖੇ ਵਸਦੇ ਸ੍ਰੀ  ਸੰਤੋਸ਼ ਭਾਟੀਆ ਅਤੇ ਰਜਨੀ ਭਾਟੀਆ ਦੇ ਘਰ ਜਨਮੀ ਬੇਹੱਦ ਖ਼ੂਬਸੂਰਤ ਅਭਿਨੇਤਰੀ ਤਮੰਨਾ ਭਾਟੀਆ ਨੇ ਸੰਨ 2005 ਵਿਚ ਫ਼ਿਲਮ 'ਚਾਂਦ ਸਾ ਰੌਸ਼ਨ ਚਿਹਰਾ' ਰਾਹੀਂ ਬਾਲੀਵੁੱਡ ਵਿਚ ਆਪਣੇ ਕਰੀਅਰ ਦਾ ਸ਼ੁੱਭ-ਅਰੰਭ ਕੀਤਾ ਸੀ ਤੇ ਫਿਰ ਦੱਖਣ ਭਾਰਤੀ ਸਿਨੇਮਾ ਦੀ ਬਲਾਕਬਸਟਰ ਫ਼ਿਲਮ 'ਬਾਹੂਬਲੀ' ਦੇ ਦੋਵਾਂ ਭਾਗਾਂ ਵਿਚ ਆਪਣੀ ਜ਼ਬਰਦਸਤ ਅਦਾਕਾਰੀ ਰਾਹੀਂ ਦਰਸ਼ਕਾਂ ਦੇ ਮਨ ਮੋਹ ਲੈਣ ਵਾਲੀ ਇਸ ਹਸੀਨਾ ਦਾ ਦੀਵਾਲੀ ਬਾਰੇ ਕਹਿਣਾ ਹੈ, '' ਕੋਈ ਚਾਹੇ ਕੁਝ ਵੀ ਕਹਿੰਦਾ ਰਹੇ, ਮੈਂ ਤਾਂ ਦੀਵਾਲੀ ਦੇ ਦਿਨ ਖ਼ੂਬ ਪਟਾਕੇ ਚਲਾਉਂਦੀ ਹਾਂ | ਮੈਨੂੰ ਬਚਪਨ ਤੋਂ ਹੀ ਮਠਿਆਈਆਂ ਖਾਣਾ ਅਤੇ ਪਟਾਕੇ ਚਲਾਉਣਾ ਚੰਗਾ ਲਗਦਾ ਹੈ | ਮੈਂ ਤਾਂ ਦੀਵਾਲੀ ਵਾਲੇ ਦਿਨ ਹਰ ਛੋਟਾ-ਵੱਡਾ ਪਟਾਕਾ ਚਲਾ ਕੇ ਵੇਖ਼ਦੀ ਹਾਂ | ਮੇਰੇ ਮੰਮੀ-ਡੈਡੀ  ਨੂੰ  ਭਾਵੇਂ ਮੇਰੀ ਇਹ ਆਦਤ ਚੰਗੀ ਨਹੀਂ ਲਗਦੀ  ਪਰ ਦੀਵਾਲੀ ਦੇ ਤਿਉਹਾਰ ਵਾਲੇ ਦਿਨ ਉਹ ਮੈਨੂੰ ਬਿਲਕੁਲ ਵੀ ਮਨ੍ਹਾਂ ਨਹੀਂ ਕਰਦੇ ਹਨ ਤੇ ਮੈਂ ਜੀਅ ਭਰ ਕੇ ਪਟਾਕੇ ਚਲਾਉਂਦੀ ਹਾਂ ਪਰ ਸਾਵਧਾਨੀ ਦਾ ਤਾਂ ਮੈਂ ਪੂਰਾ-ਪੂਰਾ ਖ਼ਿਆਲ ਰੱਖਦੀ ਹਾਂ | ਮੈਂ ਇਹ ਵੀ ਮੰਨਦੀ ਹਾਂ ਕਿ ਇਹ ਤਿਉਹਾਰ ਖ਼ੁਸ਼ੀਆਂ ਵੰਡਣ ਅਤੇ ਡਰ ਨੂੰ  ਮਨ 'ਚੋਂ ਕੱਢਣ ਦਾ ਦਿਨ ਹੈ | ਇਹ ਦਿਨ ਬੁਰਾਈ ਦੇ ਉੱਤੇ ਚੰਗਿਆਈ ਦੀ ਜਿੱਤ ਦਾ ਵੀ ਸੂਚਕ ਹੈ ਤੇ ਮੈਂ ਇਸ ਦਿਨ ਆਪਣੇ ਆਪ ਨੂੰ  ਹੋਰ ਬਿਹਤਰ ਬਣਾਉਣ ਦਾ ਪ੍ਰਣ ਵੀ ਲੈਂਦੀ ਹਾਂ |

ਪਿਛਲੀ ਖ਼ਬਰ ਤਰਕਸੰਗਤ ਹੈ ਖੇਤੀ ਮਸ਼ੀਨਰੀ ਲਈ ਕਰ-ਮੁਕਤ ਡੀਜ਼ਲ ਦੇਣਾ ਅਗਲੀ ਖ਼ਬਰ ਆਲੀਆ ਭੱਟ ਬੜੇ ਧਿਆਨ ਨਾਲ ਮਨਾਏਗੀ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।