26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਕ੍ਰਿਤੀ ਸੈਨਨ ਆ ਬੈਲ ਮੁਝੇ ਮਾਰ

ਕ੍ਰਿਤੀ ਸੈਨਨ ਆ ਬੈਲ ਮੁਝੇ ਮਾਰ

ਅਜੀਤ ਡੈਸਕ 26-08-2026

ਬੈਠੀ ਬਿਠਾਈ ਮੁਸੀਬਤ ਗਲੇ ਪਾਉਣ ਵਾਲੀ ਗੱਲ ਸੋਹਣੀ ਸੁਨੱਖੀ ਹੀਰੋਇਨ ਕ੍ਰਿਤੀ ਸੈਨਨ ਨਾਲ ਹੋਈ ਹੈ | ਰੱਖੜੀ ਦਾ ਤਿਉਹਾਰ ਨੇੜੇ ਹੈ ਤੇ ਕ੍ਰਿਤੀ ਨੇ ਰੱਖੜੀ ਮੌਕੇ ਗਹਿਣਿਆਂ ਦੇ ਇਕ ਵਿਗਿਆਪਨ 'ਚ ਚਿੱਟਾ ਅਰਧ ਨਗਨ ਬਲਾਊਜ਼ ਤੇ ਸਕਰਟ ਪਹਿਨ ਕੇ ਲੋਕਾਂ ਤੋਂ ਗਾਲ਼ਾਂ ਖਾਣ ਵਾਲੀ ਗੱਲ ਕੀਤੀ ਹੈ | ਲੋਕ ਆਖ ਰਹੇ ਹਨ ਕਿ ਪਰੰਪਰਾਗਤ ਪਵਿੱਤਰ ਤਿਉਹਾਰ 'ਰੱਖੜੀ' ਭਾਈ-ਭੈਣ ਦੇ ਰਿਸ਼ਤੇ ਨਾਲ ਸੰਬੰਧਿਤ ਜਜ਼ਬਾਤੀ ਦਿਨ 'ਤੇ ਕ੍ਰਿਤੀ ਸੈਨਨ ਨੇ ਅਰਧ ਨਗਨ ਕੱਪੜੇ ਪਹਿਨ ਕੇ ਬਹੁਤ ਬੁਰੀ ਗੱਲ ਕੀਤੀ ਹੈ | ਉਸ ਨੂੰ  ਮੁਆਫ਼ੀ ਮੰਗਣੀ ਚਾਹੀਦੀ ਹੈ | ਨਾਲੇ ਉਹ ਆਪਣੇ ਪਾਲਤੂ ਕੁੱਤੇ ਨੂੰ  ਇਸ ਪਹਿਰਾਵੇ 'ਚ 'ਰੱਖੜੀ' ਬੰਨ੍ਹਦੀ ਨਜ਼ਰ ਆ ਰਹੀ ਹੈ | ਭੌਂਕਦੇ ਕੁੱਤੇ ਨੂੰ  'ਰੱਖੜੀ' ਬੰਨ੍ਹ ਕੇ ਚੁੱਪ ਕਰਾਉਣ ਦੀ ਗੱਲ 'ਤੇ ਕਈ ਲੋਕ ਕ੍ਰਿਤੀ ਸੈਨਨ 'ਤੇ ਭੜਕ ਪਏ ਹਨ | ਪਵਿੱਤਰ ਤਿਉਹਾਰ 'ਤੇ ਅਸ਼ਲੀਲ ਪਹਿਰਾਵੇ ਨਾਲ ਭਰਾ ਨੂੰ  ਰੱਖੜੀ ਬੰਨ੍ਹਣੀ ਇਹ ਤਾਂ ਸਰਾਸਰ 'ਰੱਖੜੀ' ਤਿਉਹਾਰ ਦਾ ਮਜ਼ਾਕ ਕ੍ਰਿਤੀ ਨੇ ਉਡਾਇਆ ਹੈ | ਲੋਕ ਬੀ.ਐਨ.ਸੀ. ਧਾਰਾ ਅਧੀਨ ਉਸ 'ਤੇ ਪੁਲਿਸ ਰਿਪੋਰਟ ਦੀ ਮੰਗ ਕਰ ਰਹੇ ਹਨ | ਇਧਰ ਕ੍ਰਿਤੀ ਇਸ ਮਸਲੇ 'ਤੇ ਚੁੱਪ ਹੈ ਪਰ ਫ਼ਿਲਮੀ ਤਮੰਨਾ ਉਸ ਨੇ ਜ਼ਾਹਿਰ ਕੀਤੀ ਹੈ | ਸਾਊਥ ਦੇ ਸੁਪਰ ਸਟਾਰ ਅੱਲੂ ਅਰਜਨ ਤੱਕ ਕ੍ਰਿਤੀ ਨੇ ਸੁਨੇਹਾ ਵੀ ਭਿਜਵਾ ਦਿੱਤਾ ਹੈ ਕਿ ਉਹ ਸਾਊਥ ਦੇ ਕਿਸੇ ਨਿਰਮਾਤਾ-ਨਿਰਦੇਸ਼ਕ ਨੂੰ  ਕਹਿ ਦੇਵੇ ਕਿ ਉਸ ਨਾਲ ਹੀਰੋਇਨ ਕ੍ਰਿਤੀ ਸੈਨਨ ਨੂੰ  ਲਿਆ ਜਾਵੇ | ਇੰਜੀਨੀਅਰ ਤੋਂ ਮਾਡਲ ਬਣੀ ਕ੍ਰਿਤੀ ਨੇ ਕਿਹਾ ਹੈ ਕਿ ਰੈਂਪ ਸ਼ੌਕ ਉਸ ਨੂੰ  ਹੱਦ ਤੋਂ ਜ਼ਿਆਦਾ ਹੈ ਤੇ ਸਟੇਜ 'ਤੇ ਉਹ ਚਾਹੁੰਦੀ ਹੈ ਕਿ ਬਾਕੀ ਬਾਅਦ 'ਚ ਪਹਿਲਾਂ ਉਸ ਨੂੰ  ਰੈਂਪ ਦਾ ਮੌਕਾ ਦਿੱਤਾ ਜਾਵੇ | ਲੰਮ-ਸਲੰਮੀ ਉਹ ਐਨੀ ਹੈ ਕਿ ਕੈਮਰਾਮੈਨ ਸੋਚਦਾ ਹੈ ਕਿ ਕਿਸ ਐਂਗਲ ਤੋਂ ਇਸ ਹੀਰੋਇਨ ਨੂੰ  ਕਵਰ ਕੀਤਾ ਜਾਵੇ | 'ਕੰਮ ਕਰ ਨਾਂਅ ਆਪੇ ਬਣੂੰ' ਅਕਸਰ ਇਹ ਗੱਲ ਉਹ ਬਾਕੀਆਂ ਨੂੰ  ਵੀ ਆਖਦੀ ਹੈ | ਕਿਤਾਬਾਂ ਨਾਲ ਕ੍ਰਿਤੀ ਨੂੰ  ਪਿਆਰ ਹੈ ਤੇ ਆਪ ਵੀ ਉਹ ਕਵਿਤਾ ਲਿਖਦੀ ਹੈ | ਉਹ ਆਖਦੀ ਹੈ ਕਿ ਅਭਿਨੈ ਨੇ ਉਸ ਨੂੰ  ਸੁਪਨੇ 'ਚ ਕਿਹਾ ਕਿ 'ਚਲ ਹੁਣ ਮੇਰੇ ਨਾਲ ਵਿਆਹ ਕਰ ਲੈ' | ਸਾਊਥ ਵਾਲੇ ਆਖਦੇ ਨੇ ਕਿ ਇਹ ਕੁੜੀ ਤਾਂ ਪੂਰੀ ਯੋਜਨਾ ਬਣਾ ਕੇ ਆਈ ਹੈ | ਅੰਦਾਜ਼ ਕ੍ਰਿਤੀ ਦਾ ਇਹ ਕਿ ਪਹਿਰਾਵਾ ਵੀ ਆਖੇ ਕਿ ਅਸੀਂ ਨਹੀਂ ਸਾਨੂੰ ਪਹਿਨਣ ਵਾਲੀ ਮਸ਼ਹੂਰ ਹੈ | ਕ੍ਰਿਤੀ ਸੈਨਨ ਦੀ ਫਿਟਨੈੱਸ ਦੇਖ ਕੇ ਉਸ ਦੀ ਆਪੇ ਮੈਂਬਰਸ਼ਿਪ ਵਧ ਜਾਂਦੀ ਹੈ | ਫੈਸ਼ਨ ਤਾਂ ਆਪ ਕ੍ਰਿਤੀ ਕੋਲੋਂ ਟਿਊਸ਼ਨ ਪੜ੍ਹਦਾ ਲਗਦਾ ਹੈ | ਕ੍ਰਿਤੀ ਆਪ ਆਖਦੀ ਹੈ ਕਿ ਉਸ ਦੀ ਮੁਸਕਾਨ ਵਿਚ ਐਨੀ ਚਮਕ ਹੈ ਕਿ ਉਸ ਦਾ ਮੋਬਾਈਲ ਫੋਨ ਆਪ ਹੀ ਆਪਣੀ ਚਮਕ ਘਟਾ ਲੈਂਦਾ ਹੈ |

ਪਿਛਲੀ ਖ਼ਬਰ ਮਨੁੱਖੀ ਜ਼ਿੰਦਗੀ ਦਾ ਸਭ ਤੋਂ ਵੱਡਾ ਗੁਣ ਹਿੰਮਤ ਹੈ ਅਤੇ ਆਲਸ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ | ¸ਵਿਨਸਟਨ ਚ... ਅਗਲੀ ਖ਼ਬਰ ਈਸ਼ਾ ਦਿਓਲ ਦੀ ਡਰਾਉਣੀ, ਕਾਮੇਡੀ ਫ਼ਿਲਮ 'ਘੂੰਗਟ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।