21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਫ਼ਿਲਮ 'ਕਿੰਗ' ਵਿਚ ਨਜ਼ਰ ਆਏਗਾ ਅਕਸ਼ੈ ਉਬਰਾਏ

ਅਜੀਤ ਡੈਸਕ 01-04-2026

ਐਕਟਰ ਅਕਸ਼ੈ ਉਬਰਾਏ ਅਭਿਨੇਤਾ ਸੁਰੇਸ਼ ਉਬਰਾਏ ਦੇ ਭਰਾ ਕ੍ਰਿਸ਼ਨ ਉਬਰਾਏ ਦੇ ਬੇਟੇ ਹਨ। ਸ਼ਾਹਰੁਖ ਖਾਨ ਦੀ ਆਉਣ ਵਾਲੀ ਫ਼ਿਲਮ 'ਕਿੰਗ' ਵਿਚ ਕੰਮ ਕਰਨ ਤੋਂ ਬਾਅਦ ਤੋਂ ਅਕਸ਼ੈ ਉਬਰਾਏ ਕਾਫ਼ੀ ਸੁਰਖੀਆਂ ਵਿਚ ਹੈ। 'ਕਿੰਗ' ਸਾਈਨ ਕੀਤੇ ਜਾਣ ਤੋਂ ਬਾਅਦ ਤੋਂ ਹੀ ਉਹ ਕਾਫ਼ੀ ਖ਼ੁਸ਼ ਅਤੇ ਉਤਸ਼ਾਹਿਤ ਹੈ। 1 ਜਨਵਰੀ, 1985 ਨੂੰ ਅਮਰੀਕਾ ਵਿਚ ਨਿਊਜਰਸੀ ਦੇ ਮੋਰਿਸ ਟਾਊਨ ਵਿਚ ਪੈਦਾ ਹੋਏ ਅਕਸ਼ੈ ਉਪਰਾਏ ਨੇ ਬਾਲਟੀਮੋਰ ਵਿਚ ਜੌਹਨਸ ਹਾਪਕਿੰਸ ਯੂਨੀਵਰਸਿਟੀ ਤੋਂ ਥੀਏਟਰ ਆਰਟ ਅਤੇ ਇਕਨਾਮਿਕਸ ਵਿਚ ਬੈਚੁਲਰ ਦੀ ਡਿਗਰੀ ਹਾਸਿਲ ਕੀਤੀ ਹੈ। ਉਸ ਨੇ ਨਿਊਯਾਰਕ ਸ਼ਹਿਰ ਵਿਚ ਸਟੇਲਾ ਐਡਲਰ ਅਤੇ ਫਿਰ ਲਾਸ ਏਂਜਲਸ ਵਿਚ ਪਲੇਅਹਾਊਸ ਵੈਸਟ ਵਿਚ ਐਕਟਿੰਗ ਦੀ ਟ੍ਰੇਨਿੰਗ ਲਈ ਹੈ। ਮੁੰਬਈ ਆਉਣ ਤੋਂ ਬਾਅਦ ਅਕਸ਼ੈ ਨੇ ਕਿਸ਼ੋਰ ਨਮਿਤ ਕਪੂਰ ਦੇ ਐਕਟਿੰਗ ਇੰਸਟੀਚਿਊਟ ਵਿਚ ਦਾਖਲਾ ਲੈ ਲਿਆ। ਉਥੋਂ ਨਿਕਲ ਕੇ ਉਹ ਜੁਹੂ ਦੇ ਮਸ਼ਹੂਰ ਪ੍ਰਿਥਵੀ ਥੀਏਟਰ ਨਾਲ ਜੁੜ ਕੇ ਮਕਰੰਦ ਦੇਸ਼ਪਾਂਡੇ ਦੇ ਨਾਲ ਸਟੇਜ ਕਰਨ ਲੱਗੇ। ਅਕਸ਼ੈ ਉਬਰਾਏ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਾਮੇਡੀ ਡਰਾਮਾ ਫ਼ਿਲਮ 'ਅਮੈਰਿਕਨ ਚਾਏ' ਤੋਂ ਕੀਤੀ। ਉਸ ਤੋਂ ਬਾਅਦ ਰਾਜਸ਼੍ਰੀ ਪ੍ਰੋਡਕਸ਼ਨਜ਼ ਦੀ ਫ਼ਿਲਮ 'ਇਸੀ ਲਾਈਫ਼ ਮੇਂ...!' ਵਿਚ ਪਹਿਲੀ ਵਾਰ ਉਸ ਨੂੰ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ।
ਇਸ ਤੋਂ ਬਾਅਦ ਉਹ ਬਿਜਾਏ ਨਾਂਬੀਆਰ ਦੇ ਟੀ.ਵੀ. ਸ਼ੋਅ 'ਐਮ.ਟੀ.ਵੀ. ਰਸ਼' ਦੇ ਪਹਿਲੇ ਐਪੀਸੋਡ ਵਿਚ ਨਜ਼ਰ ਆਇਆ। ਬਿਜਾਏ ਨਾਂਬੀਆਰ ਨੇ ਉਸ ਨੂੰ ਸਸਪੈਂਸ ਥ੍ਰਿਲਰ ਫ਼ਿਲਮ 'ਪੀਜ਼ਾ' ਵਿਚ ਵੀ ਮੌਕਾ ਦਿੱਤਾ। ਅਕਸ਼ੈ ਹੁਣ ਤੱਕ ਫ਼ਿਲਮ 'ਪੀਕੂ', 'ਲਾਲ ਰੰਗ', 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ', 'ਗੈਸਲਾਈਟ', 'ਫਾਈਟਰ' ਅਤੇ ਵਰੁਣ ਧਵਨ ਅਤੇ ਜਾਹਨਵੀ ਕਪੂਰ ਦੀ ਮੁੱਖ ਭੂਮਿਕਾ ਵਾਲੀ ਸ਼ਸ਼ਾਂਕ ਖੇਤਾਨ ਦੇ ਨਿਰਦੇਸ਼ਨ ਵਿਚ ਬਣੀ ਫ਼ਿਲਮ 'ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ' ਵਰਗੀਆਂ 2 ਦਰਜਨ ਤੋਂ ਜ਼ਿਆਦਾ ਫ਼ਿਲਮਾਂ ਵਿਚ ਨਜ਼ਰ ਆ ਚੁੱਕੇ ਹਨ। ਅਕਸ਼ੈ ਉਬਰਾਏ ਫ਼ਿਲਮਾਂ ਤੋਂ ਇਲਾਵਾ ਅੱਧਾ ਦਰਜਨ ਲਘੂ ਫ਼ਿਲਮਾਂ ਅਤੇ ਲਗਭਗ 16 ਵੈੱਬ ਸੀਰੀਜ਼ ਕਰ ਚੁੱਕੇ ਹਨ। ਵੈੱਬ ਸੀਰੀਜ਼ 'ਦ ਟੈਸਟ ਕੇਸ', 'ਇੱਲੀਗਲ', 'ਇੱਲੀਗਲ-2', 'ਇਨਸਾਈਡ ਐੱਜ', 'ਇੱਲੀਗਲ-3' ਅਤੇ 'ਦ ਬ੍ਰੋਕਨ ਨਿਊਜ਼-2' ਵਿਚ ਅਕਸ਼ੈ ਦੇ ਕੰਮ ਨੂੰ ਕਾਫ਼ੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਅਕਸ਼ੈ ਉਬਰਾਏ ਇਨ੍ਹੀਂ ਦਿਨੀਂ ਸ਼ਾਹਰੁਖ ਖਾਨ ਦੀ ਫ਼ਿਲਮ 'ਕਿੰਗ' ਤੋਂ ਇਲਾਵਾ 'ਟਾਕਸਿਕ', 'ਵਰਚਸਵ', 'ਟੂ ਜ਼ੀਰੋ ਵਨ ਫੋਰ' ਅਤੇ ਫ਼ਿਲਮ 'ਲਾਲ ਰੰਗ' ਦੇ ਵਿਸਥਾਰ ਦੀ ਸ਼ੂਟਿੰਗ ਕਰ ਰਹੇ ਹਨ।

ਪਿਛਲੀ ਖ਼ਬਰ ਖ਼ੂਬ ਜਚ ਰਿਹੈ ਦੋਹਰੀ ਭੂਮਿਕਾ ਵਿਚ ਨੀਲ ਭੱਟ ਅਗਲੀ ਖ਼ਬਰ ਕਮਾਲ ਦੀ ਸੁਰੀਲੀ ਗਾਇਕਾ ਸਾਧਨਾ ਸਰਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।