21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਆਪਣੇ ਦਮ 'ਤੇ ਸਫ਼ਲ ਹੋਣ ਵਾਲੀ ਨਾਇਕਾ ਹੈ ਉਰਵਸ਼ੀ ਰੌਤੇਲਾ

ਅਜੀਤ ਡੈਸਕ 01-04-2026

ਬਾਲੀਵੁੱਡ ਤੋਂ ਲੈ ਕੇ ਇੰਟਰਨੈਸ਼ਨਲ ਫੈਸ਼ਨ ਅਤੇ ਗਲੈਮਰ ਸਨਅਤ ਤੱਕ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਉਰਵਸ਼ੀ ਰੌਤੇਲਾ ਉਨ੍ਹਾਂ ਚੋਣਵੀਆਂ ਭਾਰਤੀ ਅਦਾਕਾਰਾਂ ਵਿਚ ਸ਼ਾਮਿਲ ਹੈ, ਜਿਨ੍ਹਾਂ ਨੇ ਘੱਟ ਉਮਰ ਵਿਚ ਹੀ ਮਿਹਨਤ, ਅਨੁਸ਼ਾਸਨ ਅਤੇ ਹੁਨਰ ਦੇ ਦਮ 'ਤੇ ਗਲੋਬਲ ਪੱਧਰ 'ਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ। 25 ਜਨਵਰੀ, 1994 ਨੂੰ ਨੈਨੀਤਾਲ ਵਿਚ ਜਨਮੀ ਉਰਵਸ਼ੀ ਰੌਤੇਲਾ ਨੂੰ ਬਚਪਨ ਤੋਂ ਹੀ ਡਾਂਸ, ਐਕਟਿੰਗ ਅਤੇ ਫੈਸ਼ਨ ਵਿਚ ਡੂੰਘੀ ਦਿਲਚਸਪੀ ਸੀ। ਮਹਿਜ਼ 15 ਸਾਲ ਦੀ ਉਮਰ ਵਿਚ ਉਹ 'ਵਿੱਲਸ ਲਾਈਫਸਟਾਈਲ ਇੰਡੀਆ ਫੈਸ਼ਨ ਵੀਕ' ਦਾ ਹਿੱਸਾ ਬਣੀ। 'ਮਿਸ ਟੀਨ ਇੰਡੀਆ' ਦਾ ਖ਼ਿਤਾਬ ਜਿੱਤਣ ਤੋਂ ਬਾਅਦ ਉਰਵਸ਼ੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਰਵਸ਼ੀ ਨੇ 'ਮਿਸ ਡੀਵਾ 2015' ਦਾ ਖ਼ਿਤਾਬ ਜਿੱਤ ਕੇ ਇੰਟਰਨੈਸ਼ਨਲ ਪੱਧਰ 'ਤੇ ਭਾਰਤ ਦੀ ਅਗਵਾਈ ਕੀਤੀ।
ਇਸ ਤੋਂ ਇਲਾਵਾ ਉਰਵਸ਼ੀ ਨੇ 'ਮਿਸ ਏਸ਼ੀਅਨ ਸੁਪਰਮਾਡਲ ਇੰਡੀਆ', 'ਇੰਡੀਅਨ ਪ੍ਰਿੰਸੈਸ', 'ਮਿਸ ਕੁਈਨ ਆਫ਼ ਦ ਈਅਰ ਇੰਟਰਨੈਸ਼ਨਲ ਇੰਡੀਆ', 'ਮਿਸ ਟੂਰਿਜ਼ਮ ਕੁਈਨ ਆਫ਼ ਦ ਈਅਰ ਇੰਟਰਨੈਸ਼ਨਲ ਵਰਲਡ' ਵਰਗੇ ਕਈ ਵੱਡੇ ਖਿਤਾਬ ਆਪਣੇ ਨਾਂਅ ਕੀਤੇ।
ਇਸ ਤਰ੍ਹਾਂ ਖ਼ੁਦ ਨੂੰ ਉਸ ਨੇ ਦੁਨੀਆ ਦੀ ਇਕਲੌਤੀ ਇਸ ਤਰ੍ਹਾਂ ਦੀ ਕੁੜੀ ਸਾਬਿਤ ਕੀਤਾ, ਜਿਸ ਨੇ ਸਭ ਤੋਂ ਜ਼ਿਆਦਾ ਬਿਊਟੀ ਟਾਈਟਲ ਦਿੱਤੇ। ਇਸ ਉਪਲਬਧੀ ਲਈ ਉਸ ਦਾ ਨਾਂਅ ਵਰਲਡ ਰਿਕਾਰਡ ਵਿਚ ਦਰਜ ਹੈ। ਉੱਤਰਾਖੰਡ ਦੀ ਛੋਟੀ ਜਿਹੀ ਥਾਂ ਤੋਂ ਚੱਲ ਕੇ ਸਨਅਤ ਵਿਚ ਸਭ ਤੋਂ ਮਹਿੰਗੀ ਪੇਸ਼ਕਾਰ ਬਣਨ ਤੱਕ ਆਪਣੀ ਖ਼ੂਬਸੂਰਤੀ ਲਈ ਮਸ਼ਹੂਰ ਉਰਵਸ਼ੀ ਰੌਤੇਲਾ ਦੀ ਕਹਾਣੀ ਬੇਹੱਦ ਦਿਲਚਸਪ ਹੈ। ਉਹ ਆਪਣੀ ਸੈਲਫ਼ ਆਬਸੈਸ਼ਨ ਲਈ ਜਾਣੀ ਜਾਂਦੀ ਹੈ। ਉਰਵਸ਼ੀ ਰੌਤੇਲਾ ਦੀ ਖ਼ੂਬਸੂਰਤੀ ਅਤੇ ਉਸ ਦਾ ਗਲੈਮਰ ਭਰਪੂਰ ਅੰਦਾਜ਼ ਉਸ ਨੂੰ ਸ਼ੋਅ ਕਾਰੋਬਾਰ ਵਿਚ ਲੈ ਆਇਆ। ਉਸ ਨੇ ਕੁਝ ਟੌਪ ਐਡ ਫ਼ਿਲਮਾਂ ਲਈ ਮਾਡਲਿੰਗ ਕਰਨ ਤੋਂ ਬਾਅਦ ਹਨੀ ਸਿੰਘ ਦਾ ਸੰਗੀਤਕ ਵੀਡੀਓ 'ਲਵਡੋਜ਼' ਕੀਤਾ। ਅਨਿਲ ਸ਼ਰਮਾ ਨਿਰਦੇਸ਼ਿਤ 'ਸਿੰਘ ਸਾਹਿਬ ਦ ਗ੍ਰੇਟ' ਤੋਂ ਉਰਵਸ਼ੀ ਨੇ ਬਾਲੀਵੁੱਡ ਵਿਚ ਡੈਬਿਊ ਕੀਤਾ। ਦਿਵਿਆ ਖੋਸਲਾ ਕੁਮਾਰ ਵਲੋਂ ਨਿਰਦੇਸ਼ਿਤ 'ਸਨਮ ਰੇ' ਵਿਚ ਉਸ ਦੇ ਗਲੈਮਰ ਅਤੇ ਆਕਰਸ਼ਕ ਦਿੱਖ ਦੇਖ ਕੇ ਹਰ ਕੋਈ ਆਪਣਾ ਹੋਸ਼ ਗਵਾ ਬੈਠਿਆ ਸੀ। 13 ਸਾਲ ਦੇ ਕਰੀਅਰ ਵਿਚ ਅਨੇਕ ਫ਼ਿਲਮਾਂ ਕਰ ਚੁੱਕੀ ਉਰਵਸ਼ੀ ਇਸ ਸਮੇਂ ਤੇਲਗੂ ਫ਼ਿਲਮ 'ਬਲੈਕ ਰੋਜ਼' ਤੋਂ ਇਲਾਵਾ ਦੋ ਹਿੰਦੀ ਫ਼ਿਲਮਾਂ 'ਵੈੱਲਕਮ ਟੂ ਦ ਜੰਗਲ-3' ਅਤੇ 'ਕਸੂਰ-2' ਵਿਚ ਰੁੱਝੀ ਹੋਈ ਹੈ।

ਪਿਛਲੀ ਖ਼ਬਰ ਪ੍ਰਤਿਭਾ ਰਾਂਟਾ ਅਗਲੀ ਖ਼ਬਰ 01-04-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।