01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਜ਼ਿੰਦਗੀ ਭਰ ਦੇ ਸਾਥ ਦੀਆਂ ਗੱਲਾਂ

ਜ਼ਿੰਦਗੀ ਭਰ ਦੇ ਸਾਥ ਦੀਆਂ ਗੱਲਾਂ

ਅਜੀਤ ਡੈਸਕ 01-11-2026

1966 ਮੇਰੇ ਜੀਵਨ ਦਾ ਅਹਿਮ ਵਰ੍ਹਾ ਸੀ | ਏਸ ਲਈ ਨਹੀਂ ਕਿ ਇਸ ਵਰ੍ਹੇ ਡਾ. ਸੁਰਜੀਤ ਕੌਰ ਪੰਨੂੰ ਮੇਰੇ ਨਾਲ ਵਿਆਹ ਕਰਨ ਪਿੱਛੋਂ ਪੰਨੂੰ ਦੀ ਥਾਂ ਸੰਧੂ ਹੋ ਗਈ ਸੀ | ਏਸ ਵਰ੍ਹੇ ਦੇ ਚੜ੍ਹਨ ਤੋਂ ਥੋੜ੍ਹਾ ਪਹਿਲਾਂ ਦੋ ਹੋਰ ਦੋਸਤ ਵੀ ਬਣੇ, ਜਿਨ੍ਹਾਂ ਦੀ ਦੋਸਤੀ ਮੇਰੇ ਨਾਲ ਅੱਜ ਤੱਕ ਨਿਭ ਰਹੀ ਹੈ | ਜ਼ਿੰਦਗੀ ਭਰ ਦੇ ਸਾਥ ਦੀਆਂ ਗੱਲਾਂ ਤਾਂ ਹੰੁਦੀਆਂ ਰਹਿਣਗੀਆਂ | ਕਿ੍ਸ਼ੀ ਭਵਨ 'ਚ ਕੰਮ ਕਰਦਾ ਮੇਰਾ ਇਕ ਸਾਥੀ ਬਿ੍ਜੇਸ਼ ਭਾਟੀਆ ਹਥਲੀ ਨੌਕਰੀ ਤੋਂ ਵੱਡੀ ਨੌਕਰੀ ਲਈ ਚੁਣਿਆ ਗਿਆ, ਸੰਪਾਦਕ ਫੈਮਿਲੀ ਟ੍ਰੇਨਿੰਗ ਇੰਸਟੀਚੀਊਟ ਆਫ ਇੰਡੀਆ | ਉਹ ਦਫ਼ਤਰ ਦੇ ਨੇੜੇ ਹੀ 4-5 ਕਮਰੇ ਦੀ ਕੋਠੀ ਲੱਭ ਰਹੇ ਸਨ | ਮੈਨੂੰ ਪਤਾ ਸੀ ਕਿ ਪ੍ਰਸਿੱਧ  ਕਵਿੱਤਰੀ ਅੰਮਿ੍ਤਾ ਪ੍ਰੀਤਮ ਆਪਣੀ ਕੋਠੀ ਦੇ 2-4 ਕਮਰੇ ਕਿਰਾਏ 'ਤੇ ਦੇਣਾ ਚਾਹੁੰਦੀ ਹੈ | ਸੁਰਜੀਤ ਉਸ ਦਫ਼ਤਰ ਦੀ ਬੌਸ ਸੀ | ਜਦੋਂ ਉਹ ਘਰ ਵੇਖਣ ਲਈ ਅੰਮਿ੍ਤਾ ਤੋਂ ਪ੍ਰਵਾਨਗੀ ਲੈਣ ਜਾਣਾ ਸੀ ਤਾਂ ਸੁਰਜੀਤ ਕਹਿਣ ਲਗੀ ਕਿ ਅੰਮਿ੍ਤਾ ਨੂੰ  ਤਾਂ ਉਹ ਵੀ ਮਿਲਣਾ ਚਾਹੇਗੀ | ਨਤੀਜਾ ਇਹ ਨਿਕਲਿਆ ਕਿ ਇਕ-ਦੂਜੇ ਦੀ ਦੇਖਾਦੇਖੀ ਕਰਦੇ ਸੁਰਜੀਤ ਤੇ ਮੈਂ ਹੀ ਇਕ-ਦੂਜੇ ਦੇ ਹੋ ਗਏ | ਅੱਜ-ਕੱਲ੍ਹ ਵਿਆਹਾਂ ਦੀ ਰੁੱਤੇ ਮੈਨੂੰ ਆਪਣਾ ਜ਼ਿੰਦਗੀ ਭਰ ਦਾ ਸਾਥ ਚੇਤੇ ਆ ਗਿਆ | ਕਿ੍ਸ਼ੀ ਮੰਤਰਾਲੇ ਦੇ ਅੰਕੜਾ ਵਿਭਾਗ ਵਿਚ ਕੰਮ ਕਰਦਿਆਂ ਮੇਰੀ ਢੰਡਾਰੀ ਕਲਾਂ (ਲੁਧਿਆਣਾ) ਦੇ ਜੰਮਪਲ ਬਿਕਰਮ ਗਰਚਾ ਨਾਲ ਦੋਸਤੀ ਹੋ ਗਈ | ਮੈਨੂੰ ਉਸ ਨਾਲ ਮਿਲਾਉਣ ਵਾਲਾ ਐਮ.ਆਰ. ਰਾਜਗੋਪਾਲਨ ਸੀ, ਮੇਰੇ ਅੰਕੜਾ ਵਿਭਾਗ 'ਚ ਪ੍ਰਬੰਧਕ ਅਫ਼ਸਰ | ਪਹਿਲੀ ਮਿਲਣੀ 'ਚ ਹੀ ਮੇਰੇ ਤੇ ਬਿਕਰਮ 'ਚ ਦੋਸਤੀ ਪੈ ਗਈ |

ਜਦੋਂ ਮੈਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਭੁਪਿੰਦਰ ਕੌਰ ਗੜ੍ਹਾ (ਜਲੰਧਰ) ਪਿੰਡ ਦੇ ਕਾਮਰੇਡ ਨੌਨਿਹਾਲ ਚੱਠਾ ਦੀ ਭੈਣ ਹੈ ਤਾਂ ਇਹ ਸਾਂਝ ਹੋਰ ਵੀ ਗੂੜ੍ਹੀ ਹੋ ਗਈ | ਮੈਂ ਸਰਕਾਰੀ ਨੌਕਰੀ ਕਰਦਾ ਵੀ ਖੱਬੇ ਪੱਖੀ ਵਿਚਾਰਧਾਰਾ ਦਾ ਧਾਰਨੀ ਸਾਂ | ਮਾਹਿਲਪੁਰ 'ਚ ਪੜ੍ਹਦੇ ਸਮੇਂ ਤੋਂ | ਗੜ੍ਹੇ ਵਾਲਿਆਂ ਨਾਲ ਨੇੜਲੇ ਸੰਬੰਧ ਰਹੇ ਹਨ, ਗੜ੍ਹਾ ਖੱਬੇ ਪੱਖੀ ਵਿਚਾਰਧਾਰਾ ਦਾ ਗੜ੍ਹ ਹੈ |
ਬਿਕਰਮ ਨੇ ਵਿਆਹ ਸਮੇਂ ਦਾਜ 'ਚ ਕੁਝ ਵੀ ਨਹੀਂ ਸੀ ਲਿਆ | ਨਵੀਂ ਵਿਆਹੀ ਜੋੜੀ ਨਵੀਂ ਦਿੱਲੀ ਦੀ ਰਾਜਿੰਦਰ ਨਗਰ ਕਾਲੋਨੀ ਵਿਚ ਕਿਰਾਏ 'ਤੇ ਰਹਿ ਰਹੀ ਸੀ | ਇਕ ਕਮਰੇ ਵਿਚ ਸੌਣ ਦਾ ਪ੍ਰਬੰਧ ਕੀਤਾ, ਪਰ ਦੂਜੇ ਕਮਰੇ ਲਈ ਸੋਫਾ ਸੈੱਟ ਤੇ ਹੋਰ ਸਾਮਾਨ ਖਰੀਦਣ ਲਈ ਉਨ੍ਹਾਂ ਕੋਲ ਪੈਸੇ ਨਹੀਂ ਸਨ | ਉਸ ਦੀ ਪਤਨੀ ਨੇ ਗੜ੍ਹੇ ਵਾਲੇ ਭਰਾਵਾਂ ਤੋਂ ਮੇਰੇ ਬਾਰੇ ਸੁਣਿਆ ਸੀ, ਪਰ ਉਹ ਮੈਨੂੰ ਆਪਣਾ ਰਾਜਿੰਦਰ ਨਗਰ ਵਾਲਾ ਘਰ ਦਿਖਾਉਣ ਤੋਂ ਝਿਜਕਦੀ ਸੀ | ਇਕ ਦਿਨ ਮੈਂ ਜ਼ਬਰਦਸਤੀ ਬਿਕਰਮ ਨਾਲ ਹੋ ਤੁਰਿਆ | ਘਰ ਪਹੰੁਚੇ ਤੇ ਭੁਪਿੰਦਰ ਕੌਰ ਨੂੰ  ਚਾਹ ਬਣਾਉਣ ਦਾ ਕਹਿ ਕੇ ਮੈਂ ਬਿਕਰਮ ਨੂੰ  ਮੋਟਰਸਾਈਕਲ 'ਤੇ ਬਿਠਾ ਕੇ ਲੱਕੜ ਮਾਰਕਿਟ ਲੈ ਗਿਆ | ਉਸ ਦੇ ਨਾਂਹ-ਨਾਂਹ ਕਰਦਿਆਂ ਉੱਥੋਂ ਇਕ ਦੋ ਸੌ ਰੁਪਏ ਦਾ ਤਖ਼ਤਪੋਸ਼, ਚਾਰ ਬਾਂਸ ਦੀ ਪਿੱਠ ਵਾਲੇ ਮੂੜ੍ਹੇ ਤੇ ਇਕ ਬਾਂਸ ਦੀਆਂ ਛਟੀਆਂ ਨਾਲ ਬਣੇ ਸ਼ੀਸ਼ੇ ਵਾਲੇ ਮੇਜ਼ ਦਾ ਮੁੱਲ ਕੀਤਾ | ਪੈਸੇ ਸਾਮਾਨ ਘਰ ਪਹੰੁਚਣ 'ਤੇ ਦੇਣੇ ਸਨ |
ਭੁਪਿੰਦਰ ਚਾਹ ਬਣਾ ਕੇ ਬੈਠੀ ਸੀ | ਚਾਹ ਪੀ ਕੇ ਮੈਂ ਫਟਾਫਟ ਤਖ਼ਤਪੋਸ਼, ਮੂੜ੍ਹੇ ਤੇ ਮੇਜ਼ ਖ਼ਾਲੀ ਕਮਰੇ 'ਚ ਟਿਕਾ ਦਿੱਤੇ | ਭੁਪਿੰਦਰ ਨੇ ਅੰਦਰੋਂ ਦਰੀ ਤੇ ਚਾਦਰ ਲਿਆ ਕੇ ਤਖ਼ਤਪੋਸ਼ 'ਤੇ ਵਿਛਾ ਦਿੱਤੀ | ਚਾਰ-ਪੰਜ ਸੌ ਰੁਪਏ 'ਚ ਉਨ੍ਹਾਂ ਦਾ ਡਰਾਇੰਗ ਰੂਮ ਬਣ ਗਿਆ, ਜਿਸ ਵਿਚ ਥੋੜ੍ਹੇ ਹੋਰ ਪੈਸਿਆਂ ਦੇ ਗੱਦੇ-ਗੱਦੀਆਂ ਲਿਆ ਕੇ ਉਹ ਟੌਹਰ ਨਾਲ ਰਹਿਣ ਲੱਗੇ | ਛੇਤੀ ਹੀ ਬਿਕਰਮ ਦਿੱਲੀ ਕਲਾਥ ਮਿੱਲ ਵਾਲਿਆਂ ਦਾ ਆਰਥਿਕ ਸਲਾਹਕਾਰ ਲੱਗ ਗਿਆ ਤੇ ਤਨਖ਼ਾਹ 2400 ਰੁਪਏ ਮਹੀਨਾ ਸੀ, ਜਦਕਿ ਸਰਕਾਰੀ ਤਨਖਾਹ 600 ਰੁਪਏ ਹੁੰਦੀ ਸੀ | ਫੇਰ ਬਿਕਰਮ ਨੇ ਪਟੇਲ ਨਗਰ ਕਾਲੋਨੀ 'ਚ ਵੱਡੀ ਕੋਠੀ ਕਿਰਾਏ 'ਤੇ ਲੈ ਲਈ |
ਮੈਂ ਖ਼ੁਦ ਨੂੰ  ਸੁਰਜੀਤ ਦੇ ਬਰਾਬਰ ਦਾ ਕਰਨ ਲਈ ਵੱਡੇ ਲੇਖਕਾਂ ਤੇ ਮਿੱਤਰਾਂ ਨੂੰ  ਵਿਆਹ 'ਚ ਸੱਦਾ ਦਿੱਤਾ | ਕਵੀ ਮੋਹਨ ਸਿੰਘ (ਮਾਹਿਰ) ਨੇ ਮੇਰਾ ਸੱਦਾ ਏਸ ਸ਼ਰਤ 'ਤੇ ਪ੍ਰਵਾਨ ਕੀਤਾ ਕਿ ਮੈਂ ਉਸ ਨੂੰ  ਜਲੰਧਰ ਤੋਂ ਅਪਣੀ ਕਾਰ 'ਚ ਲੈ ਕੇ ਜਾਵਾਂ | ਮੈਂ ਖ਼ੁਦ ਹੀ ਲਾੜਾ ਸਾਂ ਤੇ ਖ਼ੁਦ ਹੀ ਡਰਾਈਵਰ | ਮੈਂ ਕਾਰ ਚਲਾ ਕੇ ਕਵੀ ਮੋਹਨ ਸਿੰਘ ਦੇ ਘਰ ਜਲੰਧਰ ਜਾ ਵੜਿਆ | ਮੋਹਨ ਸਿੰਘ 'ਅਜੀਤ' ਦੇ ਮੁੱਖ ਸੰਪਾਦਕ ਸਾਧੂ ਸਿੰਘ ਹਮਦਰਦ ਤੇ ਅਕਾਲੀ ਪੱਤਿ੍ਕਾ ਦੇ ਸੰਪਾਦਕ ਸ਼ਾਦੀ ਸਿੰਘ ਨਾਲ ਸ਼ਤਰੰਜ ਖੇਡ ਰਹੇ ਸਨ | ਮੋਹਨ ਸਿੰਘ ਨੇ ਹਮਦਰਦ ਤੇ ਸ਼ਾਦੀ ਸਿੰਘ ਨੂੰ  ਵੀ ਜਾਂਝੀ ਬਣਨ ਲਈ ਮਨਾ ਲਿਆ, ਪਰ ਅਸੀਂ ਕਾਫ਼ੀ ਲੇਟ ਹੋ ਗਏ | ਸਾਡੇ ਪਹੰੁਚੇ ਬਿਨਾਂ ਬਰਾਤ ਕੁੜੀ ਵਾਲਿਆਂ ਦੇ ਘਰ ਨਹੀਂ ਸੀ ਢੁਕ ਸਕਦੀ | ਮੈਂ ਗੱਡੀ ਦੀ ਰਫ਼ਤਾਰ ਤੇਜ਼ ਕੀਤੀ ਤੇ ਜੰਡਿਆਲਾ ਗੁਰੂ ਜਾ ਪਹੰੁਚੇ, ਜਿੱਥੋਂ ਤਰਨ ਤਾਰਨ ਨੂੰ  ਮੁੜਨਾ ਸੀ ਤੇ ਉਸ ਤੋਂ ਅੱਗੇ ਨੁਸ਼ਹਿਰਾ ਪੰਨੂੰਆਂ ਨੂੰ  | ਬਰਾਤ ਵਾਲੀ ਬੱਸ ਘੰਟੇ ਭਰ ਤੋਂ ਸਾਡਾ ਇੰਤਜ਼ਾਰ ਕਰ ਰਹੀ ਸੀ | ਮੇਰੇ ਪਿਤਾ ਬਹੁਤ ਗੁੱਸੇ 'ਚ ਸਨ | ਮੇਰੇ ਕੋਲ ਕੱਪੜੇ ਬਦਲਣ ਲਈ ਸਮਾਂ ਨਹੀਂ ਸੀ | ਮੇਰਾ ਨਵਾਂ ਸੂਟ ਓਸ ਟਰੰਕ 'ਚ ਸੀ, ਜਿਹੜਾ ਬੱਸ ਦੇ ਉੱਤੇ ਪਿਆ ਸੀ |
ਮੈਂ ਵੇਖਿਆ ਕਿ ਬੱਸ ਦੇ ਇੱਕ ਪਾਸੇ ਰਾਜਗੋਪਾਲਨ ਤੇ ਦੇਸ ਰਾਜ ਗੋਇਲ ਵੀ ਖੜ੍ਹੇ ਸਨ | ਗੋਇਲ ਨੇ ਕਾਲੇ ਰੰਗ ਦਾ ਕੋਟ ਪਹਿਨਿਆ ਹੋਇਆ ਸੀ, ਜਿਹੜਾ ਮੇਰੀ ਕਾਲੀ ਪੈਂਟ ਨਾਲ ਮੇਲ ਖਾਂਦਾ ਸੀ | ਮੈਂ ਨਵਾਂ ਸੂਟ ਪਹਿਨਣ ਦੀ ਥਾਂ ਉਸ ਦਾ ਕੋਟ ਉਤਰਵਾ ਕੇ ਪਹਿਨ ਲਿਆ | ਮਿਲਣੀ ਪਿੱਛੋਂ ਚਾਹ ਪੀ ਰਹੇ ਸਾਂ ਕਿ ਕਿਸੇ ਨੇ ਮੇਰੇ ਪਿੱਛੇ ਖਲੋ ਕੇ ਮੇਰੇ ਕੋਟ ਦੀ ਸੱਜੀ ਜੇਬ 'ਚੋਂ ਸਿਗਰਟਾਂ ਦੀ ਡੱਬੀ ਕੱਢ ਲਈ ਤੇ ਖੱਬੀ 'ਚੋਂ ਮਾਚਿਸ | ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਦੇਸ ਰਾਜ ਗੋਇਲ ਸੀ | ਉਸ ਨੇ ਦੋਵੇਂ ਹੱਥ ਸਭ ਨੂੰ  ਦਿਖਾ ਕੇ ਕਿਹਾ ਕਿ ਉਹ ਤਾਂ ਕੇਵਲ ਦੋ ਚੀਜ਼ਾਂ ਲੈ ਰਿਹਾ ਸੀ | ਮੈਂ ਕਿਸੇ ਨੂੰ  ਕੀ ਦੱਸਦਾ ਕਿ ਕੋਟ ਮੰਗਵਾਂ ਹੈ ਜਾਂ ਇਹ ਸਾਮਾਨ ਮੇਰਾ ਨਹੀਂ ਹੈ | ਆਖਰ ਗੱਲ ਆਈ-ਗਈ ਹੋ ਗਈ | ਪ੍ਰੀਤਮ ਸਿੰਘ ਮੈਨੂੰ ਕਹਿਣ ਲੱਗਾ ਕਿ ਤੰੂ ਕਿਸਮਤ ਵਾਲਾ ਏਾ, ਜਿਹੜਾ ਮਾਝੇ ਵਾਲਿਆਂ ਦੀ ਕੁੱਟ ਤੋਂ ਬਚ ਗਿਆ | ਸਵੇਰੇ ਆਨੰਦ ਕਾਰਜ ਸਮੇਂ ਗ੍ਰੰਥੀ ਲੇਟ ਹੋ ਗਿਆ | ਮੋਹਨ ਸਿੰਘ ਨੇ ਬਰਾਤੀਆਂ 'ਚੋਂ ਹਰਭਜਨ ਸਿੰਘ ਰਤਨ ਨੂੰ  ਹੁਕਮ ਦਿੱਤਾ ਕਿ ਇਹ ਕੰਮ ਉਹ ਕਰਾ ਦੇਵੇ | ਘਬਰਾਏ ਹੋਏ ਰਤਨ ਦੇ ਮੰੂਹੋਂ ਨਿਕਲ ਗਿਆ ਕਿ ਹੁਣ ਲੜਕੇ ਦਾ ਪਿਤਾ ਲੜਕੀ ਦਾ ਪੱਲਾ ਲੜਕੇ ਨੂੰ  ਫੜਾਉਣਗੇ | ਮੇਰਾ ਬਾਪ ਉੱਠਿਆ ਤੇ ਉਸ ਨੇ ਵੀ ਹੁਕਮ ਦੀ ਪਾਲਣਾ ਕਰਦਿਆਂ ਢਿੱਲ ਨਹੀਂ ਕੀਤੀ | ਸੰਤ ਸਿੰਘ ਸੇਖੋਂ ਨੇ ਪਰਦਾ ਪਾਉਂਦਿਆਂ ਕਿਹਾ ਕਿ ਅੱਗੇ ਤੋਂ ਗੁਲਜ਼ਾਰ ਸਿੰਘ ਸੰਧੂ ਦਾ ਪਿਤਾ ਹੀ ਉਨ੍ਹਾਂ ਦੀ ਬਣਨ ਵਾਲੀ ਪਤਨੀ ਦਾ ਪਿਤਾ ਹੈ | ਸਾਰੇ ਜਾਣਦੇ ਸਨ ਕਿ ਲਾੜੀ ਦੇ ਪਿਤਾ ਨੂੰ  ਅਕਾਲ ਚਲਾਣਾ ਕੀਤਿਆਂ ਡੇਢ ਦਹਾਕਾ ਹੋ ਚੁੱਕਾ ਹੈ | ਆਨੰਦ ਕਾਰਜ ਲਈ ਬੈਠਣ ਤੋਂ ਪਹਿਲਾਂ ਨਾਵਲਕਾਰ ਮੋਹਨ ਕਾਹਲੋਂ ਸ਼ਿਵ ਕੁਮਾਰ ਬਟਾਲਵੀ ਤੇ ਦੋ-ਚਾਰ ਹੋਰ ਦੋਸਤਾਂ ਨੂੰ  ਲੈ ਕੇ ਪਹੰੁਚ ਚੁੱਕਾ ਸੀ | ਹਰ ਕੋਈ ਸ਼ਿਵ ਤੋਂ ਕੁਝ ਸੁਣਨਾ ਚਾਹੰੁਦਾ ਸੀ | ਫਿਰ ਅਸੀਂ ਮਨਾਲੀ ਚਲੇ ਗਏ, ਜੋ ਹਫ਼ਤਾ-ਦਸ ਦਿਨ ਦਾ ਪਹਾੜੀ ਦੌਰਾ ਸੀ | ਅਸੀਂ ਧੁਰ ਰੋਹਤਾਂਗ ਪਾਸ (ਦੱਰਾ) ਤੱਕ ਹੋ ਕੇ ਪਰਤੇ | ਉਸ ਟੀਸੀ 'ਤੇ ਜਿੱਥੇ ਪਹਿਲਾਂ ਮੈਂ ਛੋਟੇ ਮੋਟਰਸਾਈਕਲ 'ਤੇ ਆਪਣੇ ਤਿੰਨ ਮਿੱਤਰਾਂ ਨਾਲ ਹੋ ਕੇ ਆਇਆ ਸਾਂ | ਮੈਂ ਤੇ ਮੇਰੀ ਹਮਸਫ਼ਰ ਅੱਜ ਤੱਕ ਖ਼ੁਸ਼ ਰਹਿਣੇ ਪਤੀ-ਪਤਨੀ ਹਾਂ |

ਈਮੇਲ : sandhugular@yahoo.com

ਪਿਛਲੀ ਖ਼ਬਰ ਪੰਜਾਬ ਦੀ ਆਰਥਿਕਤਾ ਚੌਰਾਹੇ 'ਤੇ : ਪਿਛੋਕੜ, ਵਰਤਮਾਨ ਤੇ ਭਵਿੱਖ ਅਗਲੀ ਖ਼ਬਰ ਦਿੱਲੀ ਡਾਇਰੀ - 5 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ ਨਿਰਮਾਣ ਤੇ ਤੋੜਭੰਨ ’ਤੇ ਲੱਗੀ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।