21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਮੁਹਾਲੀ ਸ਼ਹਿਰ 'ਚ ਬਿਜਲੀ ਦੇ ਬੁਨਿਆਦੀ ਢਾਂਚੇ ਦਾ ਵੱਡੇ ਪੱਧਰ 'ਤੇ ਵਿਸਥਾਰ

ਮੁਹਾਲੀ ਸ਼ਹਿਰ 'ਚ ਬਿਜਲੀ ਦੇ ਬੁਨਿਆਦੀ ਢਾਂਚੇ ਦਾ ਵੱਡੇ ਪੱਧਰ 'ਤੇ ਵਿਸਥਾਰ

ਅਜੀਤ ਡੈਸਕ 21-09-2026

 

ਮੁਹਾਲੀ ਸ਼ਹਿਰ ਵਿਚ ਬਿਜਲੀ ਦੀ ਲਗਾਤਾਰ ਵਧ ਰਹੀ ਮੰਗ ਨੂੰ  ਪੂਰਾ ਕਰਨ ਅਤੇ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ  ਹੋਰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਕੰਮ ਮੁਕੰਮਲ ਕੀਤੇ ਗਏ ਹਨ ਅਤੇ ਕਈ ਪ੍ਰੋਜੈਕਟ ਚੱਲ ਰਹੇ ਹਨ | ਇਸੇ ਲੜੀ ਤਹਿਤ ਫੇਜ਼-1 ਗਰਿੱਡ ਮੁਹਾਲੀ ਵਿਖੇ 20 ਐਮ.ਵੀ.ਏ. ਦੇ ਪਾਵਰ ਟਰਾਂਸਫਾਰਮਰ ਨੂੰ  ਵਧਾ ਕੇ 31.5 ਐਮ.ਵੀ.ਏ. ਸਮਰੱਥਾ ਵਾਲੇ ਟਰਾਂਸਫਾਰਮਰ ਨਾਲ ਤਬਦੀਲ ਕੀਤਾ ਗਿਆ | ਇਹ ਕੰਮ ਐਤਵਾਰ 6 ਸਤੰਬਰ-2026 ਨੂੰ  ਕੀਤਾ ਗਿਆ | ਇਸ ਤੋਂ ਇਲਾਵਾ ਮੁਹਾਲੀ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ 200 ਤੋਂ 315 ਐਮ.ਵੀ.ਏ. ਸਮਰੱਥਾ ਵਾਲੇ ਲਗਭਗ 400 ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਨੂੰ  ਬਦਲਿਆ, ਅਪਗ੍ਰੇਡ ਕੀਤਾ ਜਾਂ ਨਵੇਂ ਸਥਾਪਤ ਕੀਤੇ ਗਏ ਹਨ | ਇਨ੍ਹਾਂ ਉਪਰਾਲਿਆਂ ਨਾਲ ਡਿਸਟ੍ਰੀਬਿਊਸ਼ਨ ਨੈੱਟਵਰਕ ਕਾਫ਼ੀ ਮਜ਼ਬੂਤ ਹੋਇਆ ਹੈ ਅਤੇ ਇਸ ਦੇ ਨਤੀਜੇ ਵਜੋਂ ਪੂਰੇ ਗਰਮੀ ਦੇ ਸੀਜ਼ਨ ਦੌਰਾਨ ਮੁਹਾਲੀ ਸ਼ਹਿਰ ਵਿਚ ਲਗਭਗ ਜ਼ੀਰੋ ਪਾਵਰ ਕੱਟ/ਬਿਜਲੀ ਬੰਦ ਰਹੀ ਹੈ |
ਇਹ ਵੀ ਜ਼ਿਕਰਯੋਗ ਹੈ ਕਿ ਏਅਰੋਸਿਟੀ ਵਿਖੇ ਨਵਾਂ 31.5 ਐਮ.ਵੀ.ਏ. ਟਰਾਂਸਫਾਰਮਰ ਤੇ ਆਈ.ਟੀ. ਸਿਟੀ ਵਿਖੇ ਵੀ 31.5 ਐਮ.ਵੀ.ਏ. ਦਾ ਟਰਾਂਸਫਾਰਮਰ ਸਥਾਪਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਏਅਰੋਸਿਟੀ ਗਰਿੱਡ ਵਿਖੇ 31.5 ਐਮ.ਵੀ.ਏ. ਸਮਰੱਥਾ ਵਾਲਾ ਇਕ ਹੋਰ ਟਰਾਂਸਫਾਰਮਰ ਵੀ ਜੋੜਿਆ ਗਿਆ, ਜਿਸ ਨਾਲ ਇਸ ਤੇਜ਼ੀ ਨਾਲ ਵਿਕਸਿਤ ਹੋ ਰਹੇ ਖੇਤਰ ਦੀ ਬਿਜਲੀ ਸਪਲਾਈ ਹੋਰ ਮਜ਼ਬੂਤ ਹੋਈ ਹੈ |  8-ਬੀ ਗਰਿੱਡ ਨੂੰ  ਵੀ ਅਪਗ੍ਰੇਡ ਕੀਤਾ ਗਿਆ ਹੈ | ਇਹ ਗਰਿੱਡ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਮੁਹਾਲੀ ਦੇ ਉਦਯੋਗਿਕ ਖੇਤਰਾਂ ਨੂੰ  ਬਿਜਲੀ ਸਪਲਾਈ ਕਰਨ ਵਾਲੇ ਬਹੁਤ ਸਾਰੇ ਉਦਯੋਗਿਕ ਫੀਡਰ ਇਸ ਗਰਿੱਡ ਤੋਂ ਚੱਲਦੇ ਹਨ | ਇਸ ਗਰਿੱਡ ਵਿਖੇ ਟਰਾਂਸਫਾਰਮਰ ਦੀ ਇਨਕਮ ਸਮਰੱਥਾ ਵਿਚ ਵਾਧਾ ਕਰਨ ਦੇ ਨਾਲ-ਨਾਲ ਗਰਿੱਡ ਦੇ ਵਿਸਥਾਰ ਅਤੇ ਇਮਾਰਤ ਨਾਲ ਸੰਬੰਧਿਤ ਲੋੜੀਂਦੇ ਕੰਮ ਵੀ ਕੀਤੇ ਗਏ ਹਨ | ਇਸੇ ਤਰ੍ਹਾਂ ਇੰਡਸਟਰੀਅਲ ਏਰੀਆ ਫੇਜ਼-9 ਵਿਚ 66 ਕੇ.ਵੀ. ਸਿਸਟਮ ਨੂੰ  ਵੀ ਅਪਗ੍ਰੇਡ ਕੀਤਾ ਗਿਆ ਹੈ | ਇੱਥੇ ਮÏਜੂਦਾ ਏ.ਸੀ.ਐਸ.ਆਰ. ਕੰਡਕਟਰ ਦੀ ਥਾਂ ਐਚ.ਟੀ.ਐਲ.ਐਸ. (ਹਾਈ ਟੈਂਪਰੇਚਰ ਲੋ ਸੈਗ) ਕੰਡਕਟਰ ਲਾਇਆ ਗਿਆ ਹੈ | ਇਸ ਆਧੁਨਿਕ ਤਕਨੀਕ ਨਾਲ ਇਸ 66 ਕੇ.ਵੀ. ਸਿਸਟਮ ਦੀ ਲੋਡ ਚੁੱਕਣ ਦੀ ਸਮਰੱਥਾ ਵਿਚ ਕਾਫ਼ੀ ਵਾਧਾ ਹੋਇਆ ਹੈ ਅਤੇ ਇਹ ਸਮਰੱਥਾ ਲਗਭਗ ਦੁੱਗਣੀ ਹੋ ਗਈ ਹੈ | ਮੁਹਾਲੀ ਖੇਤਰ ਦੀ ਭਵਿੱਖ ਵਿਚ ਵਧਣ ਵਾਲੀ ਬਿਜਲੀ ਦੀ ਮੰਗ ਨੂੰ  ਪੂਰਾ ਕਰਨ ਲਈ ਕਈ ਹੋਰ ਵੱਡੇ ਪ੍ਰੋਜੈਕਟ ਵੀ ਪ੍ਰਗਤੀ ਅਧੀਨ ਹਨ, ਜਿਨ੍ਹਾਂ ਵਿਚ ਏਅਰੋਸਿਟੀ, ਸੈਕਟਰ-82 (ਜੇ.ਐਲ.ਪੀ.ਐਲ.) ਵਿਖੇ ਨਵਾਂ 20 ਐਮ.ਵੀ.ਏ., 66 ਕੇ.ਵੀ. ਟਰਾਂਸਫਾਰਮਰ ਅਤੇ 66 ਕੇ.ਵੀ. ਗਰਿੱਡ, ਸੈਕਟਰ-101 ਮੁਹਾਲੀ ਵਿਖੇ ਨਵਾਂ 220 ਕੇ.ਵੀ. ਗਰਿੱਡ ਸਬ-ਸਟੇਸ਼ਨ ਅਤੇ ਸੈਕਟਰ-62 ਮੁਹਾਲੀ ਵਿਖੇ ਨਵਾਂ 66 ਕੇ.ਵੀ. ਗਰਿੱਡ ਸਬ-ਸਟੇਸ਼ਨ ਸ਼ਾਮਿਲ ਹਨ |
ਇਨ੍ਹਾਂ ਮੁਕੰਮਲ ਹੋ ਚੁੱਕੇ ਅਤੇ ਚੱਲ ਰਹੇ ਪ੍ਰੋਜੈਕਟਾਂ ਰਾਹੀਂ ਮੁਹਾਲੀ ਸ਼ਹਿਰ ਦੇ ਬਿਜਲੀ ਸਪਲਾਈ ਬੁਨਿਆਦੀ ਢਾਂਚੇ ਨੂੰ  ਵੱਡੇ ਪੱਧਰ 'ਤੇ ਮਜ਼ਬੂਤ ਕੀਤਾ ਜਾ ਰਿਹਾ ਹੈ | ਇਸ ਦਾ ਉਦੇਸ਼ ਮੌਜੂਦਾ ਬਿਜਲੀ ਦੀ ਮੰਗ ਨੂੰ  ਪੂਰਾ ਕਰਨ ਦੇ ਨਾਲ-ਨਾਲ ਸ਼ਹਿਰ ਦੇ ਭਵਿੱਖੀ ਵਿਕਾਸ, ਉਦਯੋਗਿਕ ਵਿਸਥਾਰ ਅਤੇ ਲਗਾਤਾਰ ਵਧ ਰਹੇ ਬਿਜਲੀ ਲੋਡ ਲਈ ਲੋੜੀਂਦੀ ਸਮਰੱਥਾ ਤਿਆਰ ਕਰਨਾ ਹੈ | ਗਰਿੱਡ ਸਬ-ਸਟੇਸ਼ਨਾਂ ਦੀ ਸਮਰੱਥਾ ਵਿਚ ਵਾਧਾ, ਨਵੇਂ ਤੇ ਵਧੀਕ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਦੀ ਸਥਾਪਨਾ, 66 ਕੇ.ਵੀ. ਨੈੱਟਵਰਕ ਨੂੰ  ਮਜ਼ਬੂਤ ਕਰਨਾ ਅਤੇ ਨਵੇਂ ਹਾਈ-ਵੋਲਟੇਜ ਗਰਿੱਡਾਂ ਦਾ ਨਿਰਮਾਣ ਇਨ੍ਹਾਂ ਸਾਰੇ ਉਪਰਾਲਿਆਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ | ਵਧੀ ਹੋਈ ਬਿਜਲੀ ਦੀ ਮੰਗ ਦੇ ਬਾਵਜੂਦ ਪੂਰੇ ਗਰਮੀ ਦੇ ਸੀਜ਼ਨ ਦੌਰਾਨ ਮੁਹਾਲੀ ਸ਼ਹਿਰ ਵਿਚ ਲਗਭਗ ਜ਼ੀਰੋ ਪਾਵਰ ਆਊਟੇਜ ਰਿਹਾ ਹੈ |
ਮੁਹਾਲੀ ਸ਼ਹਿਰ ਵਿਚ ਬਿਜਲੀ ਦੀ ਵਧ ਰਹੀ ਮੰਗ ਨੂੰ  ਧਿਆਨ ਵਿਚ ਰੱਖਦਿਆਂ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਹੋਰ ਵਿਸਥਾਰ ਤੇ ਆਧੁਨਿਕੀਕਰਨ ਦਾ ਕੰਮ ਵੀ ਲਗਾਤਾਰ ਜਾਰੀ ਹੈ, ਤਾਂ ਜੋ ਮੁਹਾਲੀ ਸ਼ਹਿਰ ਦੇ ਵਸਨੀਕਾਂ, ਵਪਾਰਕ ਅਦਾਰਿਆਂ ਅਤੇ ਉਦਯੋਗਿਕ ਖ਼ਪਤਕਾਰਾਂ ਨੂੰ  ਭਰੋਸੇਯੋਗ, ਗੁਣਵੱਤਾ ਭਰਪੂਰ ਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਸਕੇ |
-ਡਿਪਟੀ ਚੀਫ਼ ਇੰਜੀਨੀਅਰ, ਮੁਹਾਲੀ |

ਪਿਛਲੀ ਖ਼ਬਰ ਅਸ਼ਾਂਤ ਸਮੇਂ 'ਚ ਸ਼ਾਂਤ ਕਿਵੇਂ ਰਹੀਏ? ਅਗਲੀ ਖ਼ਬਰ ਸਾਡੇ ਅੰਦਰ ਵੀ ਇਕ ਦੁਨੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।