04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਦਿਲ ਦੇ ਰੋਗ 'ਤੇ ਕਾਬੂ ਪਾਉਣਾ ਬਹੁਤ ਜ਼ਰੂਰੀ

ਅਜੀਤ ਡੈਸਕ 26-06-2026

ਹਾਲੇ ਪਿਛਲੇ ਕੁਝ ਸਾਲਾਂ ਵਿਚ ਦਿਲ ਦੇ ਰੋਗੀਆਂ ਅਤੇ ਸ਼ੂਗਰ ਦੇ ਰੋਗੀਆਂ ਦੀ ਗਿਣਤੀ ਵਿਚ ਕਾਫ਼ੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪਿੱਛੇ ਸਭ ਤੋਂ ਵੱਡਾ ਕਾਰਨ ਗ਼ਲਤ ਜੀਵਨ ਸ਼ੈਲੀ ਤੇ ਸਹੀ ਭੋਜਨ ਦੀ ਵਰਤੋਂ ਨਾ ਕਰਨਾ ਹੈ। ਅਸੀਂ ਲੋਕ ਆਪਣੇ ਰਿਵਾਇਤੀ ਭੋਜਨ ਦਾ ਤਿਆਗ ਕਰ ਕੇ ਚਾਈਨਜ਼ ਤੇ ਇਟਾਲੀਅਨ ਫੂਡ ਦੀ ਵਰਤੋਂ ਵੱਲ ਵਧੇਰੇ ਵਧ ਰਹੇ ਹਾਂ ਜੋ ਕਿਸੇ ਵੀ ਪੱਖ ਤੋਂ ਸਿਹਤ ਲਈ ਫ਼ਾਇਦੇਮੰਦ ਨਹੀਂ ਹੈ। ਮਾਹਿਰਾਂ ਅਨੁਸਾਰ ਵਿਅਕਤੀ ਨੂੰ ਸਹੀ ਭੋਜਨ ਜਿਸ ਵਿਚ ਉਸ ਨੂੰ ਸਭ ਪੋਸ਼ਕ ਤੱਤ ਹਾਸਲ ਹੋਣ, ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਬਦਾਮ, ਅਖਰੋਟ, ਲੈਗਿਊਮਸ, ਮੱਛੀ ਅਤੇ ਮੱਛੀ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਵਿਚ ਓਮੇਗਾ-3 ਫੈਟੀ ਐਸਿਡ ਪਾਏ ਜਾਂਦੇ ਹਨ ਜੋ ਦਿਲ ਲਈ ਚੰਗੇ ਹੁੰਦੇ ਹਨ।
ਫਲ ਤੇ ਸਬਜ਼ੀਆਂ ਦੀ ਵਰਤੋਂ, ਅਨਾਜ ਦੀ ਵਰਤੋਂ ਵੀ ਦਿਲ ਦੀ ਸਿਹਤ ਲਈ ਚੰਗੀ ਹੁੰਦੀ ਹੈ। ਸ਼ਹਿਰੀਕਰਨ ਅਤੇ ਤਰੱਕੀ ਦੇ ਦੌਰ ਵਿਚ ਵਿਅਕਤੀ ਦੀ ਜੀਵਨ ਸ਼ੈਲੀ ਵਿਚ ਬਹੁਤ ਬਦਲਾਅ ਆ ਗਿਆ ਹੈ। ਅੱਜ ਵਿਅਕਤੀ ਸਿਰਫ਼ ਆਰਾਮ-ਪਸੰਦ ਜੀਵਨ ਸ਼ੈਲੀ ਜੀਅ ਰਹੇ ਹਨ ਜਿਸ ਵਿਚ ਉਨ੍ਹਾਂ ਨੂੰ ਹਰ ਕੰਮ ਲਈ ਇਸ ਤਰ੍ਹਾਂ ਦੀਆਂ ਚੀਜ਼ਾਂ ਚਾਹੀਦੀਆਂ ਹਨ ਜਿਸ ਵਿਚ ਉਨ੍ਹਾਂ ਨੂੰ ਆਪਣੇ ਸਰੀਰ ਨੂੰ ਘੱਟ ਤੋਂ ਘੱਟ ਕਸ਼ਟ ਦੇਣਾ ਪਵੇ ਜਿਸ ਨਾਲ ਉਸ ਦੇ ਸਰੀਰਕ ਅੰਗਾਂ 'ਤੇ ਉਲਟ ਪ੍ਰਭਾਵ ਪੈ ਰਿਹਾ ਹੈ, ਇਸ ਲਈ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸਰੀਰਕ ਮਿਹਨਤ ਕਰਨ ਅਤੇ ਕਸਰਤ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ।

ਪਿਛਲੀ ਖ਼ਬਰ ਕਿੰਨਾ ਲਾਭਕਾਰੀ ਹੈ ਗਾਂ ਦਾ ਦੁੱਧ ਅਗਲੀ ਖ਼ਬਰ ਸਿਹਤਮੰਦ ਰਹਿਣ ਲਈ ਬਚੋ ਚੂਹਾ ਦੌੜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।