11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਡਿਜੀਟਲ ਯੁੱਗ ਵਿਚ ਡੀਪ ਫੇਕ ਤਕਨਾਲੋਜੀ ਅਤੇ ਮਸਨੂਈ ਸਿਆਣਪ ਸਮਾਜ ਲਈ ਵਰਦਾਨ ਹੈ ਜਾਂ ਸਰਾਪ

ਡਿਜੀਟਲ ਯੁੱਗ ਵਿਚ ਡੀਪ ਫੇਕ ਤਕਨਾਲੋਜੀ ਅਤੇ ਮਸਨੂਈ ਸਿਆਣਪ ਸਮਾਜ ਲਈ ਵਰਦਾਨ ਹੈ ਜਾਂ ਸਰਾਪ

ਅਜੀਤ ਡੈਸਕ 11-10-2026

ਅੱਜ ਮਨੁੱਖਤਾ ਇਕ ਨਵੇਂ ਡਿਜੀਟਲ ਮੋੜ 'ਤੇ ਖੜ੍ਹੀ ਹੈ | ਏ.ਆਈ. ਭਾਵ ਮਸਨੂਈ ਸਿਆਣਪ ਅਤੇ ਡੀਪ ਫੇਕ ਤਕਨਾਲੋਜੀ ਨੇ ਸਮਾਜ ਦੇ ਹਰੇਕ ਖੇਤਰ ਵਿਚ ਡੂੰਘਾ ਪ੍ਰਭਾਵ ਪਾਇਆ ਹੈ |

ਜਿੱਥੇ ਇਹ ਤਕਨੀਕਾਂ ਵਿਕਾਸ ਅਤੇ ਸੁਵਿਧਾ ਦਾ ਦਰਵਾਜ਼ਾ ਖੋਲ੍ਹ ਰਹੀਆਂ ਹਨ, ਉੱਥੇ ਹੀ ਇਹ ਸਮਾਜਿਕ ਅਤੇ ਨੈਤਿਕ ਚੁਣੌਤੀਆਂ ਵੀ ਪੈਦਾ ਕਰ ਰਹੀਆਂ ਹਨ | ਆਰਟੀਫ਼ਿਸ਼ਲ ਇੰਟੈਲੀਜੈਂਸ ਭਾਵ ਮਸਨੂਈ ਸਿਆਣਪ ਉਹ ਤਕਨੀਕ ਹੈ ਜਿਸ ਰਾਹੀਂ ਮਸ਼ੀਨਾਂ ਮਨੁੱਖੀ ਸੋਚ, ਫੈਸਲਾ ਕਰਨ ਅਤੇ ਸਿੱਖਣ ਦੀ ਸਮਰੱਥਾ ਪ੍ਰਾਪਤ ਕਰਦੀਆਂ ਹਨ | ਇਹ ਡਾਟਾ ਦਾ ਵਿਸ਼ਲੇਸ਼ਣ ਕਰਦੀ ਹੈ, ਨਮੂਨਾ ਭਾਵ ਪੈਟਰਨ ਪਛਾਣਦੀ ਹੈ ਅਤੇ ਉਸ ਅਧਾਰ 'ਤੇ ਨਤੀਜੇ ਤਿਆਰ ਕਰਦੀ ਹੈ | ਅੱਜਕੱਲ੍ਹ ਬੈਂਕਿੰਗ, ਸਿਹਤ ਸੇਵਾ, ਸਿੱਖਿਆ, ਮੀਡੀਆ, ਰੱਖਿਆ ਅਤੇ ਪ੍ਰਸ਼ਾਸਨਿਕ ਪ੍ਰਣਾਲੀਆਂ ਵਿਚ ਏ.ਆਈ. ਦੀ ਭੂਮਿਕਾ ਮਹੱਤਵਪੂਰਨ ਹੈ | ਮੋਬਾਈਲ ਫੋਨਾਂ ਦੇ ਵੌਇਸ ਅਸਿਸਟੈਂਟ ਤੋਂ ਲੈ ਕੇ ਆਨਲਾਈਨ ਖਰੀਦਦਾਰੀ ਦੀਆਂ ਸਿਫ਼ਾਰਸ਼ਾਂ ਤੱਕ—ਇਹ ਸਭ ਆਰਟੀਫਿਸ਼ਲ ਇੰਟੈਲੀਜੈਂਸ ਦੀ ਹੀ ਦੇਣ ਹਨ |

'ਡੀਪ ਫੇਕ' ਸ਼ਬਦ 'ਡੀਪ ਲਰਨਿੰਗ' (4eep Learning) ਅਤੇ 'ਫੇਕ' (6ake) ਤੋਂ ਬਣਿਆ ਹੈ | ਡੀਪ ਲਰਨਿੰਗ, ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਇਕ ਸ਼ਾਖਾ ਹੈ, ਜਿਸ ਵਿਚ ਕੰਪਿਊਟਰ ਮਨੁੱਖੀ ਦਿਮਾਗ਼ ਦੀ ਤਰ੍ਹਾਂ ਕੰਮ ਕਰਨ ਵਾਲੇ ਨਿਊਰਲ ਨੈੱਟਵਰਕ (Neural Networks) ਦੀ ਮਦਦ ਨਾਲ ਸਿੱਖਦੇ ਹਨ | ਡੀਪ ਫੇਕ ਬਣਾਉਣ ਲਈ ਅਕਸਰ 7enerative 1dversarial Networks (71Ns) ਵਰਤੇ ਜਾਂਦੇ ਹਨ | ਇਸ ਵਿਚ ਦੋ ਮਾਡਲ ਹੁੰਦੇ ਹਨ: 7enerator (ਜਨਰੇਟਰ) – ਨਕਲੀ ਤਸਵੀਰ ਜਾਂ ਵੀਡੀਓ ਬਣਾਉਂਦਾ ਹੈ | 4iscriminator (ਡਿਸਕਿ੍ਮੀਨੇਟਰ) – ਜਾਂਚਦਾ ਹੈ ਕਿ ਇਹ ਅਸਲੀ ਹੈ ਜਾਂ ਨਕਲੀ | ਇਹ ਦੋਨੋਂ ਮਾਡਲ ਇਕ-ਦੂਜੇ ਨਾਲ ਮੁਕਾਬਲਾ ਕਰਦੇ ਹਨ | ਲਗਾਤਾਰ ਅਭਿਆਸ ਨਾਲ ਨਕਲੀ ਸਮੱਗਰੀ ਏਨੀ ਹਕੀਕਤ ਵਰਗੀ ਬਣ ਜਾਂਦੀ ਹੈ ਕਿ ਆਮ ਇਨਸਾਨ ਲਈ ਫਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ | ਡੀਪ ਫੇਕ ਤਿਆਰ ਕਰਨ ਲਈ ਕਿਸੇ ਵਿਅਕਤੀ ਦੀਆਂ ਬਹੁਤ ਸਾਰੀਆਂ ਤਸਵੀਰਾਂ ਜਾਂ ਵੀਡੀਓ ਇਕੱਠੀਆਂ ਕੀਤੀਆਂ ਜਾਂਦੀਆਂ ਹਨ | ਇਸ ਲਈ ਵਰਤੋਂ ਵਿਚ ਆਉਣ ਵਾਲੇ ਸਾਫਟਵੇਅਰ ਚਿਹਰੇ ਦੇ ਨਕਸ਼ੇ (6acial Mapping) ਅਤੇ ਹਾਵ-ਭਾਵ ਦਾ ਡਾਟਾ ਇਕੱਠਾ ਕਰਦੇ ਹਨ | ਕਿਸੇ ਦੀ ਆਵਾਜ਼ ਦੀ ਵਰਤੋਂ ਕਰਨ ਲਈ Voice 3loning ਤਕਨੀਕ ਵਰਤੀ ਜਾਂਦੀ ਹੈ | ਫਿਰ ਏ.ਆਈ. ਮਾਡਲ ਉਸ ਵਿਅਕਤੀ ਦੀ ਨਕਲ ਕਰਕੇ ਨਵੀਂ ਵੀਡੀਓ ਜਾਂ ਆਡੀਓ ਤਿਆਰ ਕਰਦਾ ਹੈ | ਅੱਜਕੱਲ੍ਹ ਕੁਝ ਮਿੰਟਾਂ ਦੀ ਆਵਾਜ਼ ਨਾਲ ਵੀ ਕਿਸੇ ਦੀ ਬਿਲਕੁਲ ਮਿਲਦੀ-ਜੁਲਦੀ ਨਕਲੀ ਆਵਾਜ਼ ਬਣਾਈ ਜਾ ਸਕਦੀ ਹੈ, ਜੋ ਖਾਸਕਰ ਆਰਥਿਕ ਠੱਗੀ ਦਾ ਸਾਧਨ ਬਣ ਰਹੀ ਹੈ | 
ਇਸ ਤਕਨੀਕ ਦੇ ਜੇਕਰ ਲਾਭਾਂ ਦੀ ਗੱਲ ਕਰੀਏ ਤਾਂ ਇਸ ਦੇ ਹਰ ਵਰਗ ਅਤੇ ਹਰ ਖੇਤਰ ਵਿਚ ਲਾਭ ਲਏ ਜਾ ਸਕਦੇ ਹਨ, ਪਰ ਮੁੱਖ ਰੂਪ ਵਿਚ ਸਿਹਤ ਖੇਤਰ ਵਿਚ ਤੇਜ਼ ਅਤੇ ਸਹੀ ਨਿਦਾਨ ਪ੍ਰਾਪਤ ਕਰਨੇ, ਸਿੱਖਿਆ ਖੇਤਰ ਅੰਦਰ ਵਿਅਕਤੀਗਤ ਸਿੱਖਿਆ ਪ੍ਰਣਾਲੀ ਵਿਚ ਵੱਡੇ ਬਦਲਾਅ ਆਉਣਾ, ਪ੍ਰਸ਼ਾਸਨਿਕ ਕੰਮਾਂ ਵਿਚ ਇਸਦੇ ਸਦ-ਉਪਯੋਗ ਨਾਲ ਪਾਰਦਰਸ਼ਤਾ ਆਏਗੀ, ਸੁਰੱਖਿਆ ਅਤੇ ਡਾਟਾ ਵਿਸ਼ਲੇਸ਼ਣ ਵਿਚ ਮਦਦ ਮਿਲੇਗੀ, ਦੇਸ਼ ਅੰਦਰ ਸ਼ਹਿਰਾਂ ਦੇ ਵਿਕਾਸ ਲਈ ਸਮਾਰਟ ਸਿਟੀ ਅਤੇ ਆਧੁਨਿਕ ਢਾਂਚੇ ਦੇ ਨਿਰਮਾਣ ਲਈ ਉਪਯੋਗੀ ਸਿੱਧ ਹੋ ਸਕਦੀ ਹੈ | ਅਗਰ ਏ.ਆਈ. ਅਤੇ ਡੀਪ ਫੇਕ ਦੇ ਨੁਕਸਾਨ ਦੀ ਗੱਲ ਕਰੀਏ ਤਾਂ ਇਸ ਵਿਚ ਸਭ ਤੋਂ ਖ਼ਤਰਨਾਕ ਹੈ ਝੂਠੀ ਜਾਣਕਾਰੀ ਦਾ ਤੇਜ਼ੀ ਨਾਲ ਫੈਲਾਅ ਹੋਣਾ ਜਿਸ ਨਾਲ ਕਿ ਅਰਾਜਕਤਾ ਦਾ ਮਾਹੌਲ ਪੈਦਾ ਹੋਣ ਦਾ ਖ਼ਤਰਾ ਵਧ ਜਾਂਦਾ ਹੈ ਅਤੇ ਖਾਸਕਰ ਬਹੁ-ਧਰਮੀ ਅਤੇ ਬਹੁ-ਜਾਤਾਂ ਵਾਲੇ ਦੇਸ਼ਾਂ ਅੰਦਰ ਇਸਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ | ਇਸ ਤੋਂ ਇਲਾਵਾ ਇਸਦੇ ਦੁਰ-ਉਪਯੋਗ ਨਾਲ ਆਰਥਿਕ ਅਤੇ ਸਾਈਬਰ ਅਪਰਾਧਾਂ ਵਿਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ, ਵਿਅਕਤੀ ਵਿਸ਼ੇਸ਼ ਦੀ ਨਿੱਜਤਾ 'ਤੇ ਖ਼ਤਰਾ ਵੀ ਬਣਿਆ ਹੋਇਆ ਹੈ ਜਿਸ ਦੇ ਚਲਦਿਆਂ ਜਾਅਲੀ ਫੋਟੋਆਂ, ਜਾਅਲੀ ਦਸਤਾਵੇਜ਼ਾਂ ਨਾਲ ਠੱਗੀਆਂ ਮਾਰੀਆਂ ਜਾਂਦੀਆਂ ਹਨ, ਅਪਰਾਧਾਂ ਨੂੰ  ਅੰਜਾਮ ਦਿੱਤਾ ਜਾ ਸਕਦਾ ਹੈ | ਇਸਦੇ ਚਲਦਿਆਂ ਮਨੁੱਖੀ ਰੋਜ਼ਗਾਰ ਦੇ ਮੌਕਿਆਂ ਵਿਚ ਕਮੀ ਆ ਰਹੀ ਹੈ ਅਤੇ ਮਾਨਵ ਮਜ਼ਦੂਰੀ ਘਟਣ ਦਾ ਮੁੱਖ ਕਾਰਕ ਸਿੱਧ ਹੋ ਰਹੀ ਹੈ | ਭਾਰਤ ਵਰਗੇ ਦੇਸ਼ਾਂ ਅੰਦਰ ਇਸ ਤਕਨਾਲੋਜੀ ਦੀ ਗ਼ਲਤ ਵਰਤੋਂ ਨਾਲ ਧਾਰਮਿਕ ਅਤੇ ਸਮਾਜਿਕ ਤਣਾਅ ਦੀ ਸੰਭਾਵਨਾ ਵਧ ਗਈ ਹੈ, ਇਕ ਗ਼ਲਤ ਸੋਸ਼ਲ ਮੀਡੀਆ ਪੋਸਟ ਜਾਂ ਜਾਅਲੀ ਵੀਡੀਓ/ਆਡੀਓ ਮੈਸੇਜ ਵਾਇਰਲ ਹੋਣ ਉਪਰੰਤ ਵੱਖ-ਵੱਖ ਧਰਮਾਂ ਅੰਦਰ ਧਾਰਮਿਕ ਅਕੀਦਿਆਂ ਨੂੰ  ਠੇਸ ਲੱਗਣ ਦੇ ਚਲਦਿਆਂ ਅਸਹਿਣਸ਼ੀਲਤਾ ਪੈਦਾ ਹੋ ਜਾਂਦੀ ਹੈ ਅਤੇ ਦੂਜੇ ਧਰਮਾਂ ਪ੍ਰਤੀ ਨਫਰਤ ਵਧਣ ਨਾਲ ਅਣਸੁਖਾਵੇਂ ਹਾਲਾਤ ਪੈਦਾ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ | ਅਜੋਕੇ ਸਮੇਂ ਵਿਚ ਅਜਿਹੀਆਂ ਬਹੁਤ ਸਾਰੀਆਂ ਜਾਅਲੀ ਵੀਡੀਓ ਆਦਿ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਵੀ ਰਹੀਆਂ ਹਨ | 
ਡੀਪ ਫੇਕ ਦੇ ਸਾਕਾਰਾਤਮਿਕ ਪੱਖ ਨੂੰ  ਅਗਰ ਸਮਝਣਾ ਚਾਹੀਏ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਵੇਂ ਇਸ ਤਕਨਾਲੋਜੀ ਨਾਲ ਵੱਡੇ ਖ਼ਤਰੇ ਪੈਦਾ ਹੋਏ ਹਨ, ਪਰ ਜੇ ਇਸ ਦਾ ਨੈਤਿਕ ਤੇ ਸੁਰੱਖਿਅਤ ਢੰਗ ਨਾਲ ਵਰਤੋਂ ਕੀਤੀ ਜਾਵੇ, ਤਾਂ ਇਹ ਕਈ ਖੇਤਰਾਂ ਵਿਚ ਚਮਤਕਾਰ ਕਰ ਸਕਦੀ ਹੈ | ਮਿਸਾਲ ਵਜੋਂ ਇਸ ਤਕਨੀਕ ਦੀ ਮਦਦ ਨਾਲ ਇਤਿਹਾਸਕ ਵਿਅਕਤੀਆਂ ਜੋ ਕਿ ਹੁਣ ਇਸ ਦੁਨੀਆ ਵਿਚ ਨਹੀਂ ਹਨ ਜਾਂ ਪੁਰਾਣੀਆਂ ਇਤਿਹਾਸਕ ਜਾਂ ਪ੍ਰੇਰਨਾਦਾਇਕ ਘਟਨਾਵਾਂ ਨੂੰ  ਦੁਬਾਰਾ ਜੀਵੰਤ ਦਿਖਾ ਕੇ ਵਿਦਿਆਰਥੀਆਂ ਨੂੰ  ਜਾਣਕਾਰੀ ਦੇਣ/ਸਿਖਾਉਣ ਦਾ ਨਵਾਂ ਤਰੀਕਾ ਮਿਲ ਸਕਦਾ ਹੈ | ਡੀਪ ਫੇਕ ਤਕਨਾਲੋਜੀ ਦੀ ਮਦਦ ਨਾਲ ਵਿਦੇਸ਼ੀ ਭਾਸ਼ਾਵਾਂ ਵਿਚ ਸਮੱਗਰੀ ਪੇਸ਼ ਕਰਦਿਆਂ ਚਿਹਰਿਆਂ ਦੀ ਹਿੱਲਜੁਲ ਤੇ ਬੋਲੀਆਂ ਨੂੰ  ਮਿਲਾ ਕੇ ਰੌਚਕ ਅਤੇ ਸਮਝਣਯੋਗ ਬਣਾਇਆ ਜਾ ਸਕਦਾ ਹੈ | ਡੀਪ ਫੇਕ ਤਕਨੀਕ ਦੇ ਖ਼ਤਰੇ ਤੇ ਸਮਾਜਿਕ ਨੁਕਸਾਨ ਵਜੋਂ ਮੁੱਖ ਰੂਪ ਵਿਚ ਝੂਠੀ ਜਾਣਕਾਰੀ ਅਤੇ ਅਫ਼ਵਾਹਾਂ ਦਾ ਫੈਲਾਅ ਹੋਣਾ ਹੈ ਅਤੇ ਇਸਦੇ ਚਲਦਿਆਂ ਡੀਪ ਫੇਕ ਵੀਡੀਓਜ਼ ਰਾਹੀਂ ਅਸਲੀਅਤ ਤੋਂ ਬਿਲਕੁਲ ਉਲਟ ਘਟਨਾਵਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ | ਇਹ ਸਿਆਸੀ ਪ੍ਰਚਾਰ, ਧਾਰਮਿਕ ਭਾਵਨਾਵਾਂ ਨਾਲ ਖੇਡਣਾ ਅਤੇ ਸਮਾਜਿਕ ਅਸਥਿਰਤਾ ਪੈਦਾ ਕਰਨ ਦਾ ਵੱਡਾ ਹਥਿਆਰ ਬਣ ਚੁੱਕੀ ਹੈ | ਨਿੱਜੀ ਜੀਵਨ ਦੀ ਤਬਾਹੀ ਨੂੰ  ਪ੍ਰਭਾਸ਼ਿਤ ਕਰਦੇੇ ਕਈ ਕੇਸਾਂ ਵਿਚ ਕਿਸੇ ਵਿਅਕਤੀ ਦੀ ਇਜਾਜ਼ਤ ਤੋਂ ਬਿਨਾਂ ਉਸ ਦੇ ਚਿਹਰੇ ਜਾਂ ਆਵਾਜ਼ ਨਾਲ ਅਸ਼ਲੀਲ ਜਾਂ ਭਰਮ ਪੈਦਾ ਕਰਨ ਵਾਲੀਆਂ ਵੀਡੀਓਜ਼ ਬਣਾਈਆਂ ਜਾਂਦੀਆਂ ਹਨ, ਜਿਸ ਨਾਲ ਉਸਦੀ ਇੱਜ਼ਤ, ਕਰੀਅਰ ਤੇ ਮਨੋਵਿਗਿਆਨਕ ਹਾਲਤ ਤਬਾਹ ਹੋ ਸਕਦੀ ਹੈ | ਬਲੈਕਮੇਲਿੰਗ ਅਤੇ ਧੋਖਾਧੜੀ ਦਾ ਫਰਜ਼ੀਵਾੜਾ ਕਰਕੇ ਅਪਰਾਧੀਆਂ ਵਲੋਂ ਫ਼ਰਜ਼ੀ ਆਡੀਓ ਜਾਂ ਵੀਡੀਓ ਬਣਾ ਕੇ ਕਿਸੇ ਨੂੰ  ਡਰਾਉਣਾ, ਪੈਸੇ ਮੰਗਣਾ ਜਾਂ ਫਿਰ ਕਿਸੇ ਦਾ ਨੁਕਸਾਨ ਕਰਨਾ ਡੀਪਫੇਕ ਦੀ ਵਰਤੋਂ ਨਾਲ ਬਹੁਤ ਆਸਾਨ ਹੋ ਗਿਆ ਹੈ | ਮੀਡੀਆ 'ਤੇ ਵਿਸ਼ਵਾਸ ਦੀ ਘਾਟ ਇਸਦੇ ਦੁਰਪ੍ਰਭਾਵਾਂ ਵਿਚੋਂ ਉਪਜਦੀ ਹੈ ਜਿਸ ਦੇ ਕਾਰਨ ਜਦੋਂ ਹਰ ਵੀਡੀਓ ਤੇ ਤਸਵੀਰ ਫ਼ਰਜ਼ੀ ਹੋ ਸਕਦੀ ਹੈ, ਤਾਂ ਸੱਚ 'ਤੇ ਵਿਸ਼ਵਾਸ ਕਰਨਾ ਹੀ ਮੁਸ਼ਕਿਲ ਹੋ ਜਾਂਦਾ ਹੈ |
ਡੀਪਫੇਕ ਦੀ ਖ਼ਤਰਨਾਕ ਵਰਤੋਂ ਨੂੰ  ਰੋਕਣ ਲਈ ਸਖ਼ਤ ਕਾਨੂੰਨ, ਡਿਜੀਟਲ ਨੀਤੀ ਅਤੇ ਸਮਾਜਿਕ ਜਾਗਰੂਕਤਾ ਦੀ ਬਹੁਤ ਜ਼ਰੂਰਤ ਹੈ | ਸਰਕਾਰਾਂ ਨੂੰ  ਚਾਹੀਦਾ ਹੈ ਕਿ ਉਹ ਫ਼ਰਜ਼ੀ ਸਮੱਗਰੀ ਦੀ ਪਛਾਣ ਕਰਨ ਵਾਲੇ ਸਾਫਟਵੇਅਰ ਵਿਕਸਿਤ ਕਰਨ ਤੇ ਡਿਜੀਟਲ ਸੁਰੱਖਿਆ ਦੇ ਮਾਪਦੰਡ ਤੈਅ ਕਰਨ ਅਤੇ ਨਾਲ ਹੀ ਹਰ ਨਾਗਰਿਕ ਨੂੰ  ਵੀ ਚੌਕੱਸ ਰਹਿਣਾ ਚਾਹੀਦਾ ਹੈ ਕਿ ਕੋਈ ਵੀ ਵੀਡੀਓ ਜਾਂ ਖ਼ਬਰ ਬਿਨਾਂ ਪੁਸ਼ਟੀ ਕੀਤਿਆਂ ਸਾਂਝੀ ਨਾ ਕੀਤੀ ਜਾਵੇ | ਸਮਾਜ ਅੰਦਰ ਇਸ ਤਕਨਾਲੋਜੀ ਬਾਰੇ ਜਾਗਰੂਕਤਾ ਫੈਲਾਉਣ ਲਈ ਜ਼ਰੂਰੀ ਹੈ ਕਿ ਡੀਪ ਫੇਕ ਤਕਨਾਲੋਜੀ ਅਤੇ ਏ.ਆਈ. ਨੂੰ  ਮਨੋਰੰਜਨ ਦਾ ਸਾਧਨ ਬਣਾਇਆ ਜਾਵੇ, ਧੋਖਾਧੜੀ ਦਾ ਨਹੀਂ | ਇਹ ਹਮੇਸ਼ਾ ਧਿਆਨ ਰੱਖਿਆ ਜਾਵੇ ਕਿ ਜੋ ਅਸੀਂ ਦੇਖਦੇ ਹਾਂ, ਉਹ ਹਮੇਸ਼ਾ ਸੱਚ ਨਹੀਂ ਹੁੰਦਾ | ਹਰ ਸੋਸ਼ਲ ਮੀਡੀਆ ਦੀ ਕੋਈ ਪੋਸਟ ਜਾਂ ਕੋਈ ਆਡੀਓ/ਵੀਡੀਓ ਨੂੰ  ਸੋਚ ਸਮਝ ਕੇ ਸਾਂਝਾ ਕਰਨਾ ਚਾਹੀਦਾ ਹੈ ਕਿਉਂਕਿ ਡਿਜੀਟਲ ਝੂਠ ਵੀ ਅੱਗ ਵਾਂਗ ਫੈਲਦਾ ਹੈ | ਡੀਪ ਫੇਕ ਤਕਨਾਲੋਜੀ ਨੂੰ  ਸਮਝਣ ਲਈ ਇਸ ਦੀ ਚਾਲ ਨੂੰ  ਪਛਾਣਨਾ ਸਿੱਖਣਾ ਪਵੇਗਾ ਤਾਂ ਜੋ ਇਸ ਦੀ ਮਦਦ ਨਾਲ ਹੋਣ ਵਾਲੇ ਡਿਜ਼ੀਟਲ ਧੋਖੇ/ਡਿਜੀਟਲ ਚੋਰੀਆਂ ਤੋਂ ਬਚਿਆ ਜਾ ਸਕੇ | 
ਡੀਪ ਫੇਕ ਟੈਕਨੋਲੋਜੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਮਨੁੱਖੀ ਬੁੱਧੀ ਦੀ ਇਕ ਸ਼ਾਨਦਾਰ ਉਪਲਬਧੀ ਹੈ, ਪਰ ਜੇ ਇਹ ਅਨੈਤਿਕ ਹੱਥਾਂ ਵਿਚ ਚਲੀ ਜਾਵੇ, ਤਾਂ ਇਹ ਸਮਾਜ ਲਈ ਬਰਬਾਦੀ ਦਾ ਕਾਰਨ ਬਣ ਸਕਦੀ ਹੈ | ਤਕਨਾਲੋਜੀ ਦਾ ਸਹੀ ਮਤਲਬ ਤਦ ਹੀ ਠੀਕ ਹੈ ਜਦੋਂ ਇਹ ਮਨੁੱਖਤਾ ਦੀ ਸੇਵਾ ਕਰੇ, ਨਾ ਕਿ ਉਸ ਨੂੰ  ਧੋਖਾ ਦੇਵੇ | ਅਸਲ ਜ਼ਿੰਮੇਵਾਰੀ ਸਾਡੇ 'ਤੇ ਹੈ ਕਿ ਅਸੀਂ ਇਸ ਤਕਨਾਲੋਜੀ ਦੇ ਗੁਲਾਮ ਨਹੀਂ, ਮਾਲਕ ਬਣੀਏ | 
ਡੀਪ ਫੇਕ ਤਕਨੀਕ ਦੇ ਖ਼ਤਰਿਆਂ ਤੋਂ ਬਚਾਅ ਲਈ ਕੁਝ ਅਹਿਮ ਕਦਮ ਇਹ ਹਨ ਕਿ ਉਸ ਸਰੋਤ ਦੀ ਪੁਸ਼ਟੀ ਕੀਤੀ ਜਾਵੇ, ਅਤੇ ਕਿਸੇ ਵੀ ਸੰਦੇਸ਼ ਜਾਂ ਵੀਡੀਓ ਨੂੰ  ਸਾਂਝਾ ਕਰਨ ਤੋਂ ਪਹਿਲਾਂ ਉਸ ਦਾ ਅਧਿਕਾਰਕ ਸਰੋਤ ਚੈੱਕ ਕੀਤਾ ਜਾਵੇ | ਕਿਸੇ ਵੀ ਘਟਨਾ ਦੀਆਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦੀ ਪਛਾਣ ਕਰਨੀ ਚਾਹੀਦੀ ਹੈ, ਜਿਸ ਵਿਚ ਮੁੱਖ ਰੂਪ ਵਿਚ ਕਿਸੇ ਵੀਡੀਓ ਵਿਚ ਬੋਲਣ ਸਮੇਂ ਬੁੱਲ੍ਹਾਂ ਅਤੇ ਆਵਾਜ਼ ਵਿਚ ਅੰਤਰ ਹੋਣਾ, ਅੱਖਾਂ ਦੀ ਅਸੁਭਾਵਿਕ ਹਿੱਲਜੁਲ ਕਰਨਾ, ਵੀਡੀਓ ਜਾਂ ਫੋਟੋਆਂ ਅੰਦਰ ਚਿਹਰੇ 'ਤੇ ਰੌਸ਼ਨੀ ਦੀ ਗ਼ਲਤ ਦਿਸ਼ਾ ਤੋਂ ਪੈਣਾ ਮੁੱਖ ਹਨ |

ਪਿਛਲੀ ਖ਼ਬਰ ਅਜੋਕੇ ਦੌਰ ਦੀ ਡਿਜੀਟਲ ਖ਼ੁਰਾਕ ਬਣੀ ਮੋਬਾਈਲ ਦੀ 'ਟੂੰ-ਟੂੰ' ਅਗਲੀ ਖ਼ਬਰ 'ਸ਼ਹਿਨਸ਼ਾਹ-ਏ-ਕੱਵਾਲੀ' : ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।