08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਸੰਤ ਪੰਚਮੀ

ਅਜੀਤ ਡੈਸਕ 24-01-2026

ਉੱਡੀਆਂ ਪਤੰਗਾਂ,
ਬਸੰਤ ਪੰਚਮੀ ਆਈ।
ਲੈ ਕੇ ਦਿਲ 'ਚ ਤਰੰਗਾਂ ,
ਬਸੰਤ ਪੰਚਮੀ ਆਈ।

ਗੀਤ ਕੋਇਲਾਂ ਗਾਏ।
ਮਿੱਠੇ ਰਾਗ ਸੁਣਾਏ।
ਖਿੜੀ ਫੁੱਲਾਂ ਦੀ ਕਿਆਰੀ।
ਪੀਲੀ ਹੋਈ ਧਰਤ ਸਾਰੀ।
ਹੱਸੇ ਨਿੰਮਾ ਨਿੰਮਾ ਹਾਲੀ।
ਸਾਂਭੀ ਜਾਏ ਨਾ ਖੁਸ਼ਹਾਲੀ।
ਰਾਤ ਚਾਨਣੀ ਬਿਖੇਰੇ।
ਧਰਤੀ ਤੇ ਮਿਟੇ ਹਨੇਰੇ।
ਚੜ੍ਹ ਆਈ ਸੁਹਾਣੀ ਪ੍ਰਭਾਤ।
ਮੰਗੇ ਹਰ ਕੋਈ ਖ਼ੈਰਾਤ।
ਰਾਹੀ ਤੁਰੇ ਮੰਜ਼ਿਲਾਂ ਵਲ।
ਸ਼ੁਰੂ ਹੋ ਗਈ ਹਲਚਲ।
ਰਾਹਾਂ ਹੋਈਆਂ ਖੁਸ਼ਗਵਾਰ।
ਲੱਗੇ ਕਵੀਆਂ ਦੇ ਦਰਬਾਰ।
ਤਿਤਲੀਆਂ ਭੰਵਰੇ ਗੁਣਗੁਣਾਏ।
ਵੇਖ ਫੁੱਲਾਂ ਨੂੰ ਭਰਮਾਏ।
ਆਇਆ ਬਾਗਾਂ ਦਾ ਮਾਲੀ।
ਉਹਦੇ ਮੁੱਖ ਤੇ ਛਾਈ ਲਾਲੀ।
ਦੀਪਾ, ਭਜਨਾ, ਸੂਰਜ ਆਏ।
ਮੰਮੀ ਨੇ ਰਸਗੁੱਲੇ ਖਵਾਏ।
ਫੇਰ ਪੀਤੀ ਸਭ ਨੇ ਸ਼ਿਕੰਜਵੀ
ਯਾਰੋ ਅੱਜ ਹੈ ਬਸੰਤ ਪੰਚਮੀ।

-ਬਲਵਿੰਦਰ ਸਿੰਘ ਜੰਮੂ
ਅਪਰ ਗਾਡੀਗੜ੍ਹ, ਡਾਕਖ਼ਾਨਾ. ਮੀਰਾਂ ਸਾਹਿਬ, ਤਹਿਸੀਲ ਜੰਮੂ ਸਾਊਥ, ਜ਼ਿਲ੍ਹਾ ਜੰਮੂ-181101

ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਦਾ ਭੰਡਾਰ ਬਰਾਮਦ, ਦੋ ਗਿ੍ਫ਼ਤਾਰ ਅਗਲੀ ਖ਼ਬਰ ਪਤੰਗਾਂ ਨਾ ਉਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।