• ਬਲਜੀਤ ਸਿੰਘ ਅਕਲੀਆ •
ਦੇਖੋ ਦੀਵੇ ਸਜਾਏ ਮਾਂ ਮੇਰੀ ਨੇ,
ਥਾਲ 'ਚ ਟਿਕਾਏ ਮਾਂ ਮੇਰੀ ਨੇ |
ਰੰੂ ਦੀਆਂ ਬੱਤੀਆਂ ਲਈ ਬਣਾ,
ਤੇਲ ਹੈ ਪਾਇਆ ਵਿਚ ਟਿਕਾਅ |
ਬੰਨ੍ਹ ਕੇ ਪਾਲ ਬਨੇਰੇ ਉਤੇ ਧਰਤੇ,
ਹੋਵਣ ਜਿਉਂ ਲੜੀ 'ਚ ਮੋਤੀ ਜੜਤੇ |
ਜਗਮਗ ਕਰਦੇ ਇਹ ਸੋਹਣੇ ਜਾਪਣ,
ਦੁੱਖਾਂ-ਪੀੜਾਂ ਵਿਚ ਨਾ ਡੋਲੋ ਆਖਣ |
ਦਿਲ 'ਚ ਦੀਵਾ 'ਬਲਜੀਤ' ਜਗਾਈਏ,
ਨਫ਼ਰਤ ਦਾ ਹਨੇਰਾ ਦੂਰ ਭਜਾਈਏ |
(ਪੰਜਾਬੀ ਮਾਸਟਰ), ਸ.ਸ.ਸ. (ਲੜਕੇ), ਜੋਗਾ, ਮਾਨਸਾ |
ਮੋਬਾਈਲ : 98721-21002