09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਝੁੱਲ ਵੇ ਤਿਰੰਗਿਆ * ਹਰੀ ਕ੍ਰਿਸ਼ਨ ਮਾਇਰ

ਅਜੀਤ ਡੈਸਕ 24-01-2026

ਹੋਰ ਉੱਚਾ ਹੋਰ ਉੱਚਾ
ਝੁੱਲ ਵੇ ਤਿਰੰਗਿਆ
ਪੂਜਦੀ ਲੋਕਾਈ ਤੈਨੂੰ
ਕੁੱਲ ਵੇ ਤਿਰੰਗਿਆ
ਤੂੰ ਹੀ ਸਾਡੀ ਸ਼ਾਨ
ਤੂੰ ਹੀ ਸਾਡਾ ਮਾਣ ਏ
ਤੇਰੇ ਨਾਲ ਜੁੜੀ ਹੋਈ
ਸਾਡੀ ਪਹਿਚਾਣ ਏ
ਮਾਣਦੇ ਆਜ਼ਾਦੀ ਪੂਰੀ
ਖੁੱਲ੍ਹ ਵੇ ਤਿਰੰਗਿਆ
ਕੇਸਰੀ ਹੈ ਰੰਗ ਤੇਰਾ
ਸਾਧੂਆਂ ਫ਼ਕੀਰਾਂ ਦਾ
ਜਾਨਾਂ ਵਾਰ ਗਏ ਲੱਖਾਂ
ਯੋਧੇ ਸੂਰਬੀਰਾਂ ਦਾ
ਜਿਨ੍ਹਾ ਨੇ ਚੁਕਾਇਆ ਤੇਰਾ
ਮੁੱਲ ਵੇ ਤਿਰੰਗਿਆ
ਹਰਾ ਰੰਗ ਤੇਰਾ ਖੇਤੀਂ
ਖਿੜੀ ਹਰਿਆਲੀ ਦਾ
ਕਣਕਾਂ ਦੇ ਦਾਣਿਆਂ 'ਚ
ਸਾਂਭੀ ਖੁਸ਼ਹਾਲੀ ਦਾ
ਸਰ੍ਹੋਂਆਂ ਦਾ ਰੂਪ ਪੈਂਦਾ
ਡੁੱਲ੍ਹ ਵੇ ਤਿਰੰਗਿਆ
ਚਿੱਟਾ ਰੰਗ ਤੇਰਾ ਸੱਚ
ਅਮਨ ਅਮਾਨ ਦਾ
ਕਹਿਣੀ ਤੇ ਕਥਨੀ ਨੂੰ
ਸਾਰਾ ਜੱਗ ਜਾਣਦਾ
ਰੀਝਾਂ ਸਾਡੀਆਂ ਨੂੰ ਪੈਗੇ
ਫੁੱਲ ਵੇ ਤਿਰੰਗਿਆ
ਤੇਰੇ ਸਾਰੇ ਰੰਗਾਂ ਵਿਚ
ਕੋਈ ਹੇਰ ਫੇਰ ਨਾ
ਗਤੀਸ਼ੀਲ ਪਹੀਆ ਸਾਨੂੰ
ਦਿੰਦਾ ਏ ਪ੍ਰੇਰਨਾ
ਗਤੀ ਦੇ ਤਰੱਕੀ ਹੁੰਦੀ
ਤੁੱਲ ਵੇ ਤਿਰੰਗਿਆ।

-ਮੋਬਾ. 97806-67686

ਪਿਛਲੀ ਖ਼ਬਰ 24-01-26 ਅਗਲੀ ਖ਼ਬਰ ਭਾਰਤ ਦਾ ਸੰਵਿਧਾਨ ਕੁਝ ਅਹਿਮ ਤੱਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।