08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਟਮਾਟਰ ਦਾ ਕੈਚਅਪ ਤਿਆਰ ਕਰੋ

ਟਮਾਟਰ ਦਾ ਕੈਚਅਪ ਤਿਆਰ ਕਰੋ

ਅਜੀਤ ਡੈਸਕ 08-10-2026

ਟਮਾਟਰ ਲਗਭਗ ਸਾਰੀਆਂ ਸਬਜ਼ੀਆਂ ਅਤੇ ਦਾਲਾਂ ਵਿਚ ਪਾਇਆ ਜਾਂਦਾ ਹੈ | ਟਮਾਟਰ ਜਲਦੀ ਖਰਾਬ ਹੋ ਜਾਂਦਾ ਹੈ ਅਤੇ ਵਧੇਰੇ ਉਤਪਾਦਨ ਦੇ ਸਮੇਂ ਘਰੇਲੂ ਅਤੇ ਵਪਾਰਕ ਤੌਰ 'ਤੇ ਇਸ ਦੇ ਕਈ ਉਤਪਾਦ ਬਣਾਏ ਜਾਂਦੇ ਹਨ ਤਾਂ ਜੋ ਇਨ੍ਹਾਂ ਦਾ ਭੰਡਾਰ ਕਰ ਕੇ ਸਾਲ ਭਰ ਕਿਸੇ ਵੀ ਸਮੇਂ ਇਸ ਦਾ ਸੇਵਨ ਕੀਤਾ ਜਾ ਸਕੇ |

ਇਨ੍ਹਾਂ ਉਤਪਾਦਾਂ ਨੂੰ  ਖਰਾਬ ਹੋਣ ਤੋਂ ਬਚਾਉਣ ਲਈ ਇਨ੍ਹਾਂ ਵਿਚ ਰਸਾਇਣਕ ਪ੍ਰੀਜ਼ਰਵੇਟਿਵ ਪਾਏ ਜਾਂਦੇ ਹਨ ਅਤੇ ਸੀਲਬੰਦ ਕਰ ਕੇ ਰੱਖ ਦਿੱਤੇ ਜਾਂਦੇ ਹਨ | ਇਨ੍ਹਾਂ ਉਤਪਾਦਾਂ ਵਿਚੋਂ ਇਕ ਉਤਪਾਦ ਟਮਾਟਰ ਕੈਚਪ ਹੈ, ਜਿਸ ਨੂੰ  ਖ਼ੁਦ ਤਿਆਰ ਕਰ ਕੇ ਸਾਰਾ ਸਾਲ ਸੇਵਨ ਕਰ ਸਕਦੇ ਹੋ | ਕੈਚਪ ਬਣਾਉਣ ਲਈ ਹੇਠ ਲਿਖੀ ਸਮੱਗਰੀ ਲੈ ਕੇ ਇਸ ਵਿਧੀ ਨਾਲ ਤਿਆਰ ਕਰੋ |
ਸਮੱਗਰੀ : ਟਮਾਟਰ 2 ਕਿੱਲੋਗ੍ਰਾਮ, ਕਾਲੀ ਮਿਰਚ 15 ਗ੍ਰਾਮ, ਪਿਆਜ਼ 60 ਗ੍ਰਾਮ, ਲਾਲ ਮਿਚ 30 ਗ੍ਰਾਮ, ਲਸਣ 30 ਗ੍ਰਾਮ, ਖੰਡ 350 ਗ੍ਰਾਮ, ਲੌਂਗ 3 ਗ੍ਰਾਮ, ਸੋਡੀਅਨ ਬੇਨਜੋਏਟ 2 ਗ੍ਰਾਮ, ਦਾਲਚੀਨੀ 15 ਗ੍ਰਾਮ, ਸਿਰਕਾ 250 ਗ੍ਰਾਮ, ਬੜੀ ਇਲਾਇਚੀ 3 ਗ੍ਰਾਮ, ਨਮਕ ਸੁਆਦ ਅਨੁਸਾਰ |
ਬਣਾਉਣ ਦੀ ਵਿਧੀ-ਟਮਾਟਰਾਂ ਨੂੰ  ਦਸ ਮਿੰਟ ਤੱਕ ਪਾਣੀ ਵਿਚ ਉਬਾਲੋ | ਛਿਲਕਾ ਉਤਾਰ ਕੇ ਇਸ ਨੂੰ  ਮਧੋਲ ਕੇ ਗੁੱਦਾ ਬਣਾ ਲਵੋ | ਪਿਆਜ਼ ਅਤੇ ਲਸਣ ਨੂੰ  ਕੱਟ ਕੇ ਸਾਰੇ ਮਸਾਲਿਆਂ ਨੂੰ  ਇਕ ਮਲਮਲ ਦੇ ਟੁਕੜੇ ਵਿਚ ਬੰਨ੍ਹ ਕੇ ਟਮਾਟਰ ਦੇ ਗੂਦੇ ਵਿਚ ਪਾ ਕੇ 15 ਮਿਨਟ ਤਕ ਉਬਾਲਦੇ ਰਹੋ | ਹੁਣ ਇਸ ਨੂੰ  ਕੱਪੜੇ ਵਿਚ ਛਾਣ ਕੇ ਖੰਡ ਦੀ ਇਕ ਤਿਹਾਈ ਮਾਤਰਾ ਪਾ ਕੇ ਮਸਾਲੇ ਦੀ ਪੋਟਲੀ ਫਿਰ ਤੋਂ ਪਾਓ ਅਤੇ ਗੁੱਦੇ ਨੂੰ  ਗਾੜ੍ਹਾ ਹੋਣ ਤੱਕ ਪਕਾਉਂਦੇ ਰਹੋ |
ਫਿਰ ਮਸਾਲੇ ਦੀ ਪੋਟਲੀ ਕੱਢ ਕੇ ਇਸ ਵਿਚ ਸਿਰਕਾ, ਬਾਕੀ ਬਚੀ ਹੋਈ ਖੰਡ ਅਤੇ ਸੁਆਦ ਅਨੁਸਾਰ ਨਮਕ ਪਾ ਕੇ ਹਿਲਾਉਂਦੇ ਰਹੋ | ਜਦੋਂ ਗੁੱਦੇ ਦਾ ਗਾੜ੍ਹਾ ਘੋਲ ਬਣ ਜਾਵੇ ਤਾਂ ਥੋੜਾ ਠੰਡਾ ਹੋ ਜਾਣ 'ਤੇ ਸੋਡੀਅਮ ਬੇਨਜੋਏਟ ਚੰਗੀ ਤਰ੍ਹਾਂ ਘੋਲ ਕੇ ਮਿਲਾ ਲਓ ਅਤੇ ਛੋਟੇ ਮੂੰਹ ਵਾਲੀ ਸਾਫ਼ ਸ਼ੀਸ਼ੇ ਦੀ ਬੋਤਲਾਂ ਵਿਚ ਭਰ ਕੇ ਰਖ ਦਿਓ | ਜਦੋਂ ਵੀ ਚਾਹੋ, ਇਸ ਦਾ ਸੇਵਨ ਕਰ ਸਕਦੇ ਹੋ |

ਪਿਛਲੀ ਖ਼ਬਰ ਹੱਥਾਂ 'ਤੇ ਧਿਆਨ ਦਿਓ ਅਗਲੀ ਖ਼ਬਰ Elections By February After Raids : ‘‘ਛਾਪਿਆਂ ਤੋਂ ਬਾਅਦ ਪੰਜਾਬ ’ਚ ਫਰਵਰੀ ਤੱਕ ਪੈ ਜਾਣਗੀਆਂ ਵੋਟਾਂ’’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।