24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬਾਹਰੋਂ ਸ਼ਾਂਤ ਦਿਸਣ ਲਈ ਅੰਦਰੋਂ ਬਹੁਤ ਲੜਨਾ ਪੈਂਦੈ

ਬਾਹਰੋਂ ਸ਼ਾਂਤ ਦਿਸਣ ਲਈ ਅੰਦਰੋਂ ਬਹੁਤ ਲੜਨਾ ਪੈਂਦੈ

ਅਜੀਤ ਡੈਸਕ 24-09-2026

ਅਸੀਂ ਅਕਸਰ ਲੋਕਾਂ ਨੂੰ  ਉਨ੍ਹਾਂ ਦੇ ਚਿਹਰਿਆਂ ਤੋਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਨਸਾਨ ਦੀ ਅਸਲ ਕਹਾਣੀ ਚਿਹਰੇ 'ਤੇ ਨਹੀਂ, ਉਸ ਦੇ ਅੰਦਰ ਵੱਸਦੀ ਹੈ |

ਇਸ ਲਈ ਕਿਸੇ ਦੀ ਖਾਮੋਸ਼ੀ ਨੂੰ  ਬੇਫਿਕਰੀ ਅਤੇ ਮੁਸਕਾਨ ਨੂੰ  ਖੁਸ਼ੀ ਸਮਝਣ ਦੀ ਭੁੱਲ ਨਾ ਕਰੀਏ, ਕਿਉਂਕਿ ਕਈ ਵਾਰ ਸਭ ਤੋਂ ਵੱਧ ਸ਼ੋਰ ਉਸ ਦਿਲ ਅੰਦਰ ਹੁੰਦਾ ਹੈ, ਜੋ ਬਾਹਰੋਂ ਬਿਲਕੁਲ ਖ਼ਾਮੋਸ਼ ਦਿਸਦਾ ਹੈ |ਕੁਝ ਚਿਹਰੇ ਅਜਿਹੇ ਹੁੰਦੇ ਨੇ, ਜਿਨ੍ਹਾਂ ਉਤੇ ਟਿਕੀ ਮੁਸਕਾਨ ਨੂੰ  ਵੇਖ ਕੇ ਦੁਨੀਆ ਉਨ੍ਹਾਂ ਦੀ ਜ਼ਿੰਦਗੀ ਨੂੰ  ਖ਼ੁਸ਼ਹਾਲ ਸਮਝ ਲੈਂਦੀ ਹੈ | ਪਰ ਕੌਣ ਜਾਣਦਾ ਹੈ ਕਿ ਉਸ ਮੁਸਕਾਨ ਦੇ ਪਿੱਛੇ ਕਿੰਨੀਆਂ ਅਧੂਰੀਆਂ ਰਾਤਾਂ, ਕਿੰਨੇ ਅਣਕਹੇ ਦਰਦ ਅਤੇ ਕਿੰਨੇ ਬੇਆਵਾਜ਼ ਹੰਝੂ ਦਫ਼ਨ ਹੁੰਦੇ ਨੇ | ਹਰ ਸ਼ਾਂਤ ਚਿਹਰਾ ਸਕੂਨ ਵਿਚ ਨਹੀਂ ਹੁੰਦਾ, ਕਈ ਵਾਰ ਉਸ ਚਿਹਰੇ ਨੇ ਅੰਦਰਲੇ ਤੂਫ਼ਾਨਾਂ ਨੂੰ  ਏਨੀ ਖੂਬਸੂਰਤੀ ਨਾਲ ਸਹਿ ਲਿਆ ਹੁੰਦਾ ਹੈ ਕਿ ਬਾਹਰ ਸਿਰਫ਼ ਖ਼ਾਮੋਸ਼ੀ ਹੀ ਨਜ਼ਰ ਆਉਂਦੀ ਹੈ | ਜ਼ਿੰਦਗੀ ਦੀਆਂ ਕੁਝ ਲੜਾਈਆਂ ਅਜਿਹੀਆਂ ਹੁੰਦੀਆਂ ਨੇ, ਜਿਨ੍ਹਾਂ ਵਿਚ ਨਾ ਕੋਈ ਹਥਿਆਰ ਹੁੰਦਾ ਹੈ, ਨਾ ਕੋਈ ਮੈਦਾਨ | ਇਹ ਲੜਾਈਆਂ ਮਨ ਦੀਆਂ ਗਹਿਰਾਈਆਂ ਵਿਚ ਲੜੀਆਂ ਜਾਂਦੀਆਂ ਨੇ | ਆਪਣੇ ਹੀ ਖਿਆਲਾਂ ਨਾਲ, ਆਪਣੀਆਂ ਯਾਦਾਂ ਨਾਲ, ਆਪਣੇ ਟੁੱਟੇ ਸੁਪਨਿਆਂ ਨਾਲ | ਇਨ੍ਹਾਂ ਜੰਗਾਂ ਦੀ ਕੋਈ ਗਵਾਹੀ ਨਹੀਂ ਹੁੰਦੀ, ਕੋਈ ਤਗਮਾ ਨਹੀਂ ਮਿਲਦਾ ਬਸ ਇਨਸਾਨ ਹਰ ਸਵੇਰ ਆਪਣੇ-ਆਪ ਨੂੰ  ਸਮੇਟ ਕੇ ਮੁੜ ਦੁਨੀਆ ਦੇ ਸਾਹਮਣੇ ਖੜ੍ਹਾ ਹੋ ਜਾਂਦਾ ਹੈ | ਕਈ ਲੋਕ ਆਪਣੇ ਹਿੱਸੇ ਦਾ ਦਰਦ ਵੀ ਹੱਸ ਕੇ ਪੀ ਜਾਂਦੇ ਨੇ | ਉਹ ਦੂਜਿਆਂ ਦੇ ਚਿਹਰਿਆਂ 'ਤੇ ਮੁਸਕਾਨ ਵੇਖਣ ਲਈ ਆਪਣੀਆਂ ਉਦਾਸੀਆਂ ਲੁਕਾ ਲੈਂਦੇ ਨੇ | ਕਿਸੇ ਨੂੰ  ਆਪਣੇ ਟੁੱਟਣ ਦੀ ਖ਼ਬਰ ਨਹੀਂ ਹੋਣ ਦਿੰਦੇ, ਕਿਉਂਕਿ ਉਨ੍ਹਾਂ ਨੂੰ  ਡਰ ਹੁੰਦਾ ਹੈ ਕਿ ਕਿਤੇ ਉਨ੍ਹਾਂ ਦੀ ਕਮਜ਼ੋਰੀ ਕਿਸੇ ਲਈ ਬੋਝ ਨਾ ਬਣ ਜਾਵੇ |

-ਪਿੰਡ ਹੀਰੋਂ ਖੁਰਦ (ਮਾਨਸਾ) |
ਮੋਬਾਈਲ : 92561-00049

ਪਿਛਲੀ ਖ਼ਬਰ ਕਿਤੇ ਜਾਣ ਤੋਂ ਪਹਿਲਾਂ ਧਿਆਨ ਰੱਖੋ ਅਗਲੀ ਖ਼ਬਰ ਪੇਂਡੂ ਬੱਚਿਆਂ ਨੂੰ ਵੱਡੇ ਮੰਚਾਂ ਤੱਕ ਪਹੁੰਚਾਉਣ ਦਾ ਸੁਪਨਾ-ਰੁਪਿੰਦਰਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।