05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਨਰਸਿੰਗ ਦੀ ਵਿਦਿਆਰਥਣ ਦੀ ਸੜਕ ਹਾਦਸੇ ’ਚ ਮੌਤ

ਭਦੌੜ, 4 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਕਸਬਾ ਭਦੌੜ ਦੀ ਕੋਟਕਪੂਰਾ ਵਿਖੇ ਪੜ੍ਹਦੀ ਨੌਜਵਾਨ ਲੜਕੀ ਦੀ ਸੜਕ ਹਾਦਸੇ ਵਿਚ ਮੌਤ ਹੋਣ ਨਾਲ ਕਸਬੇ ਭਦੌੜ ਅਤੇ ਜੱਦੀ ਪਿੰਡ ਅਲਕੜਾ ਵਿਖੇ ਅੰਦਰ ਸੋਗ ਦੀ ਲਹਿਰ ਹੈ, ਜੋ ਭਦੌੜ ਦੇ ਵਾਰਡ ਨੰਬਰ 7 ਦੀ ਵਸਨੀਕ ਅਤੇ ਸੇਵਾਮੁਕਤ ਫ਼ੌਜੀ ਸੁਖਜਿੰਦਰ ਸਿੰਘ ਸੰਧੂ ਦੀ ਪੁੱਤਰੀ ਸੀ। ਪਰਿਵਾਰਕ ਮੈਂਬਰਾਂ ਦੇ ਨਜ਼ਦੀਕੀ ਵਿਅਕਤੀਆਂ ਦੇ ਦੱਸਣ ਅਨੁਸਾਰ ਜਸ਼ਨਪ੍ਰੀਤ ਕੌਰ (20) ਆਪਣੇ ਨਾਨਕੇ ਘਰ ਕੋਟਕਪੂਰਾ ਵਿਖੇ ਰਹਿ ਕੇ ਬਾਬਾ ਫ਼ਰੀਦ ਨਰਸਿੰਗ ਕਾਲਜ ਕੋਟਕਪੂਰਾ ਵਿਚ ਬੀ.

ਅਜੀਤ ਡੈਸਕ 05-11-2026
ਭਦੌੜ, 4 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਕਸਬਾ ਭਦੌੜ ਦੀ ਕੋਟਕਪੂਰਾ ਵਿਖੇ ਪੜ੍ਹਦੀ ਨੌਜਵਾਨ ਲੜਕੀ ਦੀ ਸੜਕ ਹਾਦਸੇ ਵਿਚ ਮੌਤ ਹੋਣ ਨਾਲ ਕਸਬੇ ਭਦੌੜ ਅਤੇ ਜੱਦੀ ਪਿੰਡ ਅਲਕੜਾ ਵਿਖੇ ਅੰਦਰ ਸੋਗ ਦੀ ਲਹਿਰ ਹੈ, ਜੋ ਭਦੌੜ ਦੇ ਵਾਰਡ ਨੰਬਰ 7 ਦੀ ਵਸਨੀਕ ਅਤੇ ਸੇਵਾਮੁਕਤ ਫ਼ੌਜੀ ਸੁਖਜਿੰਦਰ ਸਿੰਘ ਸੰਧੂ ਦੀ ਪੁੱਤਰੀ ਸੀ। ਪਰਿਵਾਰਕ ਮੈਂਬਰਾਂ ਦੇ ਨਜ਼ਦੀਕੀ ਵਿਅਕਤੀਆਂ ਦੇ ਦੱਸਣ ਅਨੁਸਾਰ ਜਸ਼ਨਪ੍ਰੀਤ ਕੌਰ (20) ਆਪਣੇ ਨਾਨਕੇ ਘਰ ਕੋਟਕਪੂਰਾ ਵਿਖੇ ਰਹਿ ਕੇ ਬਾਬਾ ਫ਼ਰੀਦ ਨਰਸਿੰਗ ਕਾਲਜ ਕੋਟਕਪੂਰਾ ਵਿਚ ਬੀ.ਐੱਸ.ਸੀ. ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ ਜੋ ਹਰ ਰੋਜ਼ ਬੱਸ ਰਾਹੀਂ ਆਪਣੇ ਕਾਲਜ ਵਿਖੇ ਪੜ੍ਹਨ ਅਤੇ ਹਸਪਤਾਲ ਵਿਖੇ ਪ੍ਰੈਕਟਿਸ ਕਰਨ ਲਈ ਜਾਂਦੀ ਸੀ ਜੋ ਪਿਛਲੇ ਕੁੱਝ ਦਿਨਾਂ ਤੋਂ ਹਸਪਤਾਲ ਵਿਖੇ ਐਕਟਿਵਾ ਸਕੂਟਰੀ ਜਾ ਰਹੀ ਸੀ। ਅੱਜ ਜਦੋਂ ਜਸ਼ਨਪ੍ਰੀਤ ਕੌਰ ਐਕਟਿਵਾ ਸਕੂਟਰੀ ਉੱਪਰ ਹਸਪਤਾਲ ਵਿਖੇ ਪ੍ਰੈਕਟਿਸ ਕਰਨ ਲਈ ਜਾ ਰਹੀ ਤਾਂ ਇੱਕ ਬੱਸ ਨੇ ਉਸ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਜਸ਼ਨਪ੍ਰੀਤ ਕੌਰ ਦੀ ਬੇਵਕਤੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕਾ ਨਿਵਾਸੀਆਂ ਵਿਚ ਗਹਿਰੇ ਦੁੱਖ ਦੀ ਲਹਿਰ ਦੌੜ ਗਈ।
ਪਿਛਲੀ ਖ਼ਬਰ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ ਅਗਲੀ ਖ਼ਬਰ ਚਹੇਤਿਆਂ ਨੂੰ ਦਿੱਤੀਆਂ ਜਾ ਰਹੀਆਂ ਨਵੇਂ ਨੋਟਾਂ ਦੀਆਂ ਗੁੱਟੀਆਂ ਨੂੰ ਲੈ ਕੇ ਬੈਂਕ ਮੈਨੇਜਰ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।