01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਪੰਜਾਬੀ ਯੂਨੀਵਰਸਿਟੀ ਦੇ ਯੂਥ ਫ਼ੈਸਟੀਵਲ ਲਈ ਨਿਰਧਾਰਿਤ ਜ਼ੋਨ ਪੱਧਰੀ ਮੁਕਾਬਲਿਆਂ ਵਿਚ ਤਪਾ ਦੇ ਮਨੀ ਕੌਸ਼ਲ ਨੇ ਸੰਗੀਤ ਦੇ ਸਾਰੇ ਮੁਕਾਬਲੇ ਜਿੱਤੇ

ਤਪਾ ਮੰਡੀ, 31 ਅਕਤੂਬਰ (ਵਿਜੇ ਸ਼ਰਮਾ)-ਤਪਾ ਦੇ ਕਲਾਸੀਕਲ ਸੰਗੀਤ ਦੇ ਵਿਦਿਆਰਥੀ ਮਨਨ ਕੌਸ਼ਲ ਮਨੀ ਨੇ ਪੰਜਾਬੀ ਯੂਨੀਵਰਸਿਟੀ ਦੇ ਜੋਨ ਪੱਧਰੀ ਯੂਥ ਫ਼ੈਸਟੀਵਲ ਲਈ ਨਿਰਧਾਰਿਤ ਸੰਗੀਤ ਦੇ 9 ਮੁਕਾਬਲਿਆਂ ਵਿਚੋਂ ਸਾਰੇ ਦੇ ਸਾਰੇ ਮੁਕਾਬਲੇ ਇਕੱਲੇ ਨੇ ਜਿੱਤ ਕੇ ਐਸ. ਐਸ.

ਅਜੀਤ ਡੈਸਕ 01-11-2026
ਤਪਾ ਮੰਡੀ, 31 ਅਕਤੂਬਰ (ਵਿਜੇ ਸ਼ਰਮਾ)-ਤਪਾ ਦੇ ਕਲਾਸੀਕਲ ਸੰਗੀਤ ਦੇ ਵਿਦਿਆਰਥੀ ਮਨਨ ਕੌਸ਼ਲ ਮਨੀ ਨੇ ਪੰਜਾਬੀ ਯੂਨੀਵਰਸਿਟੀ ਦੇ ਜੋਨ ਪੱਧਰੀ ਯੂਥ ਫ਼ੈਸਟੀਵਲ ਲਈ ਨਿਰਧਾਰਿਤ ਸੰਗੀਤ ਦੇ 9 ਮੁਕਾਬਲਿਆਂ ਵਿਚੋਂ ਸਾਰੇ ਦੇ ਸਾਰੇ ਮੁਕਾਬਲੇ ਇਕੱਲੇ ਨੇ ਜਿੱਤ ਕੇ ਐਸ.ਐਸ.ਡੀ. ਕਾਲਜ ਬਰਨਾਲਾ ਦੀ ਝੋਲੀ ਪਾਏ ਤੇ ਓਵਰਆਲ ਟਰਾਫ਼ੀ ਜਿੱਤਣ ਵਿਚ ਵੱਡਾ ਯੋਗਦਾਨ ਪਾਇਆ। ਕਾਲਜ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਦੱਸਿਆ ਕਿ ਮਨਨ ਕੌਸ਼ਲ ਮਨੀ ਸਾਡੇ ਸੰਗੀਤ ਵਿਭਾਗ ਦਾ ਹੋਣਹਾਰ ਵਿਦਿਆਰਥੀ ਹੈ ਜਿਨ੍ਹਾਂ ਮਲੇਰਕੋਟਲਾ-ਬਰਨਾਲਾ ਜੋਨ ਯੁਵਕ ਮੇਲੇ ਵਿਚ ਸ਼ਾਸਤਰੀ ਸੰਗੀਤ ਅਤੇ ਪੱਛਮੀ ਸੰਗੀਤ ਗਾਇਨ ਵਿਚੋਂ ਪਹਿਲਾ, ਗੀਤ, ਗ਼ਜ਼ਲ ਅਤੇ ਲੋਕ ਗੀਤ ਵਿਚ ਦੂਜਾ, ਤਿੰਨ ਸਮੂਹ ਗਾਇਨ ਦੀਆਂ ਵੰਨਗੀਆਂ ਵਿਚ ਦੂਜਾ ਅਤੇ ਪੱਛਮੀ ਸੰਗੀਤ ਵਦਨਾ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਬਰਨਾਲਾ ਦੇ ਕਾਲਜ ਵਿਚ ਹੋਏ ਯੂਥ ਫ਼ੈਸਟੀਵਲ ਵਿਚ ਮਨਨ ਕੌਸ਼ਲ ਮਨੀ ਨੇ ਸੰਗੀਤ ਦੀਆਂ ਚਾਰ ਆਈਟਮਾਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇਸ ਵਿਦਿਆਰਥੀ ਦਾ ਉਨ੍ਹਾਂ ਦੇ ਕਾਲਜ ਵਲੋਂ ਆਪਣੇ ਸਾਲਾਨਾ ਸਮਾਗਮ ਵਿਚ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਪਿਛਲੀ ਖ਼ਬਰ ਐਸ.ਜੀ.ਐਨ. ਇੰਟਰਨੈਸ਼ਨਲ ਸਕੂਲ ਦੀਵਾਨਾ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।