ਵਿਧਾਇਕ ਉੱਗੋਕੇ ਨੂੰ ਦੂਜੀ ਵਾਰ ਟਿਕਟ ਮਿਲਣ ’ਤੇ ਵਰਕਰ ਖੁਸ਼
ਸ਼ਹਿਣਾ, 31 ਅਕਤੂਬਰ (ਸੁਰੇਸ਼ ਗੋਗੀ)-ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਆਮ ਆਦਮੀ ਪਾਰਟੀ ਵਲੋਂ ਦੂਜੀ ਵਾਰ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਸੂਚੀ ਵਿਚ ਉਮੀਦਵਾਰ ਐਲਾਨੇ ਜਾਣ ਉਪਰੰਤ ਪਾਰਟੀ ਵਰਕਰਾਂ ਦੇ ਚਿਹਰੇ ਖ਼ੁਸ਼ੀ ਨਾਲ ਖਿੜ ਗਏ ਹਨ। ਹਰਚਰਨ ਸਿੰਘ ਮਾਨ ਹਲਕਾ ਕੁਆਰਡੀਨੇਟਰ, ਲਵਦੀਪ ਸਿੰਘ ਭਗਤਪੁਰਾ ਬਲਾਕ ਪ੍ਰਧਾਨ, ਪ੍ਰਗਟ ਸਿੰਘ ਮਕਸੂਥਾਂ ਸੰਮਤੀ ਮੈਂਬਰ, ਸਰਪੰਚ ਬਲਜੀਤ ਸਿੰਘ ਗਿੱਲ ਪੱਤੀ, ਸਰਪੰਚ ਰਾਮ ਸਿੰਘ ਦਿਉਲ ਉਗੋਕੇ, ਸਰਪੰਚ ਕਰਮਜੀਤ ਕੌਰ ਨਾਜਮ ਸ਼ਹਿਣਾ, ਅਮਰੀਕ ਸਿੰਘ ਬੀਕਾ, ਜਤਿੰਦਰ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਮਨੀ ਗਿੱਲ, ਜੈਆਦਮ ਪ੍ਰਕਾਸ਼ ਧਾਲੀਵਾਲ, ਰਾਜਾ ਬਾਠ, ਸੁਖਦੇਵ ਸਿੰਘ ਝੋਰੜ, ਅਮਨਦੀਪ ਸਿੰਘ ਜੱਸਲ, ਵੈਦ ਯਾਦਵਿੰਦਰ ਸਿੰਘ, ਹਰਨੇਕ ਸਿੰਘ ਸੈਕਟਰੀ ਅਜੈਬ ਸਿੰਘ ਵੇਰਕਾ, ਗੁਰਪ੍ਰੀਤ ਸਿੰਘ ਮੌੜ ਸੀਨੀਅਰ ਆਗੂ, ਸਰਪੰਚ ਕੁਲਵੰਤ ਰਾਮ ਭਗਤਪੁਰਾ, ਸਰਪੰਚ ਪਰਦੀਪ ਕੌਰ ਜਗਜੀਤਪੁਰਾ, ਸਰਪੰਚ ਸੁਖਦਰਸ਼ਨ ਸਿੰਘ ਮੋਨੀ ਦੁੱਲਮਸਰ, ਸਰਪੰਚ ਸਤਨਾਮ ਸਿੰਘ ਬੁਰਜ, ਸਰਪੰਚ ਜਿੰਦਰਪਾਲ ਸ਼ਰਮਾ ਧਰਮਪੁਰਾ, ਬਲਵਿੰਦਰ ਸਿੰਘ ਸਰਪੰਚ ਮਕਸੂਥਾਂ, ਤੀਰਥ ਸਿੰਘ ਨੰਬਰਦਾਰ, ਸਰਪੰਚ ਮਲਕੀਤ ਸਿੰਘ ਮੌੜ ਨਾਭਾ, ਸਰਪੰਚ ਬਲਜਿੰਦਰ ਸਿੰਘ ਸੁਖਪੁਰਾ, ਪਲਵਿੰਦਰ ਸਿੰਘ ਸਰਪੰਚ ਈਸ਼ਰ ਸਿੰਘ ਵਾਲਾ, ਸਰਪੰਚ ਧਰਮਵੀਰ ਸਿੰਘ ਬੱਲੋਕੇ, ਚੇਅਰਮੈਨ ਪਵਨਦੀਪ ਕੌਰ ਬਲਾਕ ਸੰਮਤੀ ਆਦਿ ਨੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਦਾ ਧੰਨਵਾਦ ਕੀਤਾ।