ਬਾਬਾ ਪਰਮਜੀਤ ਸਿੰਘ ਨੇ ਸਾਥੀਆਂ ਸਮੇਤ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੇਖਿਆ
ਚੀਮਾ ਮੰਡੀ, 29 ਅਕਤੂਬਰ (ਗੁਰਜੀਤ ਸਿੰਘ ਚਹਿਲ) - ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਉਦਮ ਸਦਕਾ ਬਾਬਾ ਪਰਮਜੀਤ ਸਿੰਘ ਡਸਕਾ ਵਾਲਿਆਂ ਨੇ ਆਪਣੇ ਸਾਥੀਆਂ ਦਯਾ ਸਿੰਘ ਵਿਸ਼ੇਸ਼ ਕਾਰਜ ਅਫਸਰ ਸੰਤ ਸੀਚੇਵਾਲ, ਦਵਿੰਦਰ ਸਿੰਘ, ਬਾਬਾ ਸਰਨ ਦਾਸ ਅਤੇ ਨਵਪ੍ਰੀਤ ਸਿੰਘ ਨਾਲ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਗਵਰਨਰ ਬਾਕਸ ’ਚ ਬੈਠ ਕੇ ਦੇਖਣ ਦਾ ਵਿਸ਼ੇਸ਼ ਮੌਕਾ ਮਿਲਿਆ, ਜਿਨ੍ਹਾਂ ਨੂੰ ਵਿਧਾਨ ਸਭਾ ਦੀ ਕਾਰਵਾਈ ਨੂੰ ਨੇੜਿਓਂ ਦੇਖਣ ਅਤੇ ਸੂਬੇ ਦੇ ਲੋਕਤੰਤਰੀ ਪ੍ਰਬੰਧ ਦੀ ਕਾਰਜ ਪ੍ਰਣਾਲੀ ਨੂੰ ਸਮਝਣ ਦਾ ਮੌਕਾ ਮਿਲਿਆ। ਬਾਬਾ ਪਰਮਜੀਤ ਸਿੰਘ ਨੇ ਕਿਹਾ ਕਿ ਲੋਕਤੰਤਰ ‘ਚ ਵਿਧਾਨ ਸਭਾ ਦਾ ਅਹਿਮ ਸਥਾਨ ਹੈ, ਜਿੱਥੇ ਸੂਬੇ ਦੇ ਲੋਕਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ ਅਤੇ ਲੋਕ ਹਿੱਤਾਂ ਨਾਲ ਜੁੜੇ ਮਾਮਲੇ ਉਠਾਏ ਜਾਂਦੇ ਹਨ।
ਚੀਮਾ ਮੰਡੀ, 29 ਅਕਤੂਬਰ (ਗੁਰਜੀਤ ਸਿੰਘ ਚਹਿਲ) - ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਉਦਮ ਸਦਕਾ ਬਾਬਾ ਪਰਮਜੀਤ ਸਿੰਘ ਡਸਕਾ ਵਾਲਿਆਂ ਨੇ ਆਪਣੇ ਸਾਥੀਆਂ ਦਯਾ ਸਿੰਘ ਵਿਸ਼ੇਸ਼ ਕਾਰਜ ਅਫਸਰ ਸੰਤ ਸੀਚੇਵਾਲ, ਦਵਿੰਦਰ ਸਿੰਘ, ਬਾਬਾ ਸਰਨ ਦਾਸ ਅਤੇ ਨਵਪ੍ਰੀਤ ਸਿੰਘ ਨਾਲ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਗਵਰਨਰ ਬਾਕਸ ’ਚ ਬੈਠ ਕੇ ਦੇਖਣ ਦਾ ਵਿਸ਼ੇਸ਼ ਮੌਕਾ ਮਿਲਿਆ, ਜਿਨ੍ਹਾਂ ਨੂੰ ਵਿਧਾਨ ਸਭਾ ਦੀ ਕਾਰਵਾਈ ਨੂੰ ਨੇੜਿਓਂ ਦੇਖਣ ਅਤੇ ਸੂਬੇ ਦੇ ਲੋਕਤੰਤਰੀ ਪ੍ਰਬੰਧ ਦੀ ਕਾਰਜ ਪ੍ਰਣਾਲੀ ਨੂੰ ਸਮਝਣ ਦਾ ਮੌਕਾ ਮਿਲਿਆ। ਬਾਬਾ ਪਰਮਜੀਤ ਸਿੰਘ ਨੇ ਕਿਹਾ ਕਿ ਲੋਕਤੰਤਰ ‘ਚ ਵਿਧਾਨ ਸਭਾ ਦਾ ਅਹਿਮ ਸਥਾਨ ਹੈ, ਜਿੱਥੇ ਸੂਬੇ ਦੇ ਲੋਕਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ ਅਤੇ ਲੋਕ ਹਿੱਤਾਂ ਨਾਲ ਜੁੜੇ ਮਾਮਲੇ ਉਠਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਦੀ ਕਾਰਵਾਈ ਨੂੰ ਨੇੜਿਓਂ ਦੇਖਣਾ ਇੱਕ ਵਿਲੱਖਣ ਅਨੁਭਵ ਰਿਹਾ । ਉਨ੍ਹਾਂ ਇਸ ਵਿਸ਼ੇਸ਼ ਮੌਕੇ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤਾ ਗਿਆ ਇਹ ਮੌਕਾ ਹਮੇਸ਼ਾ ਯਾਦ ਰਹੇਗਾ ।