ਲਾਲ ਲਕੀਰ ਅੰਦਰ ਆਉਣ ਵਾਲੇ ਸੈਂਕੜੇ ਮਾਲਕਾਂ ਨੂੰ ਮਿਲਿਆ ਮਾਲਕੀ ਦਾ ਹੱਕ- ਬਲਦੀਪ ਸਿੰਘ
ਲਹਿਰਾਗਾਗਾ, 29 ਅਕਤੂਬਰ (ਪ੍ਰਵੀਨ ਖੋਖਰ)– ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੇਰਾ ਘਰ-ਮੇਰੇ ਨਾਮ ਸਕੀਮ ਤਹਿਤ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀਆਂ ਅਥਾਹ ਕੋਸ਼ਿਸ਼ਾਂ ਸਦਕਾ ਨਜ਼ਦੀਕੀ ਪਿੰਡ ਖੋਖਰ ਖੁਰਦ ’ਚ ਲਾਲ ਲਕੀਰ ਅਧੀਨ ਆਉਂਦੇ 156 ਘਰਾਂ ਦੇ ਮਾਲਕਾਂ ਨੂੰ ਉਨ੍ਹਾਂ ਦੇ ਮਾਲਕੀ ਦਾ ਹੱਕ ਦਿੱਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਖੋਖਰ ਖੁਰਦ ਦੇ ਸਰਪੰਚ ਬਲਦੀਪ ਸਿੰਘ ਅਤੇ ਉੱਘੇ ਸਮਾਜ ਸੇਵਕ ਲੱਕੀ ਖੋਖਰ ਨੇ ਦੱਸਿਆ ਕਿ ਸਾਡੇ ਪਿੰਡ ’ਚ ਅਨੇਕਾਂ ਘਰ ਲਾਲ ਲਕੀਰ ਅੰਦਰ ਆਉਂਦੇ ਸਨ ਜਿਨ੍ਹਾਂ ਨੂੰ ਮਾਲਕੀ ਦਾ ਹੱਕ ਨਹੀਂ ਸੀ ।
ਅਜੀਤ ਡੈਸਕ
30-10-2026