ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ ਸਰਦਾਰ ਵੱਲਭਭਾਈ ਪਟੇਲ ਦੀ ਜਨਮ ਵਰ੍ਹੇਗੰਢ ਮਨਾਈ
ਬਰਨਾਲਾ, 21 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਵਿਖੇ ਭਾਰਤ ਦੇ ‘ਆਇਰਨ ਮੈਨ ਆਫ਼ ਇੰਡੀਆ’ ਸਰਦਾਰ ਵੱਲਭਭਾਈ ਪਟੇਲ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਏਕਤਾ, ਦਇਆ, ਸਹਿਯੋਗ ਅਤੇ ਸਤਿਕਾਰ ਵਰਗੇ ਗੁਣਾਂ ਨੂੰ ਦਰਸਾਉਂਦੇ ਵਾਕ ਲਿਖ ਕੇ ‘ ਆਇਰਨ ਮੈਨ ਦੇ ਗੁਣਾਂ ਦਾ ਰੁੱਖ’ ਤਿਆਰ ਕੀਤਾ।
ਅਜੀਤ ਡੈਸਕ
22-10-2026