ਵਿਦਿਆਰਥੀਆਂ ਨੇ ਕੀਤਾ ਵੇਰਕਾ ਮਿਲਕ ਪਲਾਂਟ ਦਾ ਉਦਯੋਗਿਕ ਦੌਰਾ
ਲੌਂਗੋਵਾਲ, 18 ਅਕਤੂਬਰ (ਵਿਨੋਦ, ਖੰਨਾ)-ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ, ਲੌਂਗੋਵਾਲ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਵਲੋਂ ਆਧੁਨਿਕ ਫੂਡ ਪ੍ਰੋਸੈਸਿੰਗ ਤਕਨੀਕਾਂ ਦੀ ਪ੍ਰੈਕਟੀਕਲ ਜਾਣਕਾਰੀ ਹਾਸਲ ਕਰਨ ਲਈ ਵੇਰਕਾ ਦੇ ਸੰਗਰੂਰ ਸਥਿਤ ਮਿਲਕ ਪਲਾਂਟ ਦਾ ਉਦਯੋਗਿਕ ਦੌਰਾ ਕੀਤਾ। ਇਹ ਦੌਰਾ ਪ੍ਰਿੰਸੀਪਲ ਡਾ.
ਲੌਂਗੋਵਾਲ, 18 ਅਕਤੂਬਰ (ਵਿਨੋਦ, ਖੰਨਾ)-ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ, ਲੌਂਗੋਵਾਲ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਵਲੋਂ ਆਧੁਨਿਕ ਫੂਡ ਪ੍ਰੋਸੈਸਿੰਗ ਤਕਨੀਕਾਂ ਦੀ ਪ੍ਰੈਕਟੀਕਲ ਜਾਣਕਾਰੀ ਹਾਸਲ ਕਰਨ ਲਈ ਵੇਰਕਾ ਦੇ ਸੰਗਰੂਰ ਸਥਿਤ ਮਿਲਕ ਪਲਾਂਟ ਦਾ ਉਦਯੋਗਿਕ ਦੌਰਾ ਕੀਤਾ। ਇਹ ਦੌਰਾ ਪ੍ਰਿੰਸੀਪਲ ਡਾ. ਜਸਪ੍ਰੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅਤੇ ਵਿਭਾਗ ਦੇ ਅਧਿਆਪਕਾਂ ਦੇ ਮਾਰਗਦਰਸ਼ਨ ਵਿੱਚ ਕਰਵਾਇਆ ਗਿਆ। ਇਸ ਦੌਰੇ ਦਾ ਮਕਸਦ ਕਾਮਰਸ ਵਿਭਾਗ ਦੀ ਤਜਰਬੇ-ਆਧਾਰਿਤ ਸਿੱਖਿਆ, ਵਿਹਾਰਕ ਤਜਰਬੇ, ਹੁਨਰ ਵਿਕਾਸ ਅਤੇ ਸਰਬਪੱਖੀ ਸਿੱਖਿਆ ਪ੍ਰਤੀ ਜਾਣੂੰ ਕਰਵਾਉਣਾ ਸੀ। ਮਿਲਕ ਪਲਾਂਟ ‘ਪਹੁੰਚਣ ‘ਤੇ ਪਲਾਂਟ ਦੇ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿੱਥੇ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਉੱਚ ਮਿਆਰੀ ਲੈਬ ਟੈਸਟਿੰਗ, ਸੰਭਾਲ, ਕੁਆਲਿਟੀ ਕੰਟਰੋਲ ਅਤੇ ਆਟੋਮੈਟਿਕ ਪੈਕਿੰਗ ਪ੍ਰਕਿਰਿਆਵਾਂ ਰਾਹੀਂ ਦੁੱਧ, ਲੱਸੀ, ਦਹੀਂ, ਮੱਖਣ ਅਤੇ ਹੋਰ ਉੱਚ ਮਿਆਰੀ ਉਤਪਾਦ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੁਆਲਿਟੀ ਮਾਪਦੰਡਾਂ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾਂਦਾ, ਜਿਸ ਕਰਕੇ ਵੇਰਕਾ ਦੇਸ਼ ਦਾ ਪ੍ਰਮੁੱਖ ਬ੍ਰਾਂਡ ਹੈ। ਦੌਰੇ ਤੋਂ ਬਾਅਦ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਪਲਾਂਟ ਵਿਚ ਲੱਗੀ ਮਸ਼ੀਨਰੀ ਇੰਜੀਨੀਅਰਿੰਗ ਦਾ ਬਿਹਤਰੀਨ ਨਮੂਨਾ ਹੈ ।