18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪਿੰਡ ਚੀਮਾ ਦੇ ਬੱਸ ਅੱਡੇ ’ਤੇ ਭੂੰਗ ਵਾਲੀ ਟਰਾਲੀ ਨਾਲ ਵਾਪਰਿਆ ਹਾਦਸਾ, ਕਈ ਗੱਡੀਆਂ ਨੁਕਸਾਨੀਆਂ ਗਈਆਂ

ਟੱਲੇਵਾਲ, 17 ਅਕਤੂਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਬੱਸ ਅੱਡੇ ’ਤੇ ਭੂੰਗ ਵਾਲੀ ਟਰਾਲੀ ਦੇ ਕਾਰਨ ਤਿੰਨ ਗੱਡੀਆਂ ਆਪਸ ਵਿਚ ਟਕਰਾ ਕੇ ਬੁਰੀ ਤਰ੍ਹਾਂ ਟੁੱਟ ਗਈਆਂ ਅਤੇ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ। ਮੌਕੇ ’ਤੇ ਪ੍ਰਤੱਖਦਰਸ਼ੀਆਂ ਅਨੁਸਾਰ ਭੂੰਗ ਵਾਲੀ ਟਰਾਲੀ ਜੋ ਪੱਖੋ ਕੈਂਚੀਆਂ ਸਾਈਡ ਤੋਂ ਆ ਰਹੀ ਸੀ ਅਤੇ ਜੋਧਪੁਰ ਨੂੰ ਟਰੈਕਟਰ-ਟਰਾਲੀ ਮੋੜੀ ਜਾ ਰਹੀ ਸੀ।

ਅਜੀਤ ਡੈਸਕ 18-10-2026
ਟੱਲੇਵਾਲ, 17 ਅਕਤੂਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਬੱਸ ਅੱਡੇ ’ਤੇ ਭੂੰਗ ਵਾਲੀ ਟਰਾਲੀ ਦੇ ਕਾਰਨ ਤਿੰਨ ਗੱਡੀਆਂ ਆਪਸ ਵਿਚ ਟਕਰਾ ਕੇ ਬੁਰੀ ਤਰ੍ਹਾਂ ਟੁੱਟ ਗਈਆਂ ਅਤੇ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ। ਮੌਕੇ ’ਤੇ ਪ੍ਰਤੱਖਦਰਸ਼ੀਆਂ ਅਨੁਸਾਰ ਭੂੰਗ ਵਾਲੀ ਟਰਾਲੀ ਜੋ ਪੱਖੋ ਕੈਂਚੀਆਂ ਸਾਈਡ ਤੋਂ ਆ ਰਹੀ ਸੀ ਅਤੇ ਜੋਧਪੁਰ ਨੂੰ ਟਰੈਕਟਰ-ਟਰਾਲੀ ਮੋੜੀ ਜਾ ਰਹੀ ਸੀ। ਭੂੰਗ ਵਾਲੀ ਟਰਾਲੀ ਸੜਕ ਵਿਚ ਆਉਣ ਕਾਰਨ ਬਰਨਾਲਾ ਸਾਈਡ ਤੋਂ ਆ ਰਹੀ ਸਕਾਰਪੀਓ ਐਨ ਗੱਡੀ ਦੇ ਡਰਾਈਵਰ ਨੇ ਬ੍ਰੇਕ ਲਗਾ ਦਿੱਤੀ ਅਤੇ ਪਿੱਛੇ ਆ ਰਹੀਆਂ ਦੋ ਹੋਰ ਗੱਡੀਆਂ ਆਪਸ ਵਿਚ ਟਕਰਾ ਗਈਆਂ। ਜਿਸ ਕਾਰਨ ਜਿੱਥੇ ਗੱਡੀਆਂ ਬੁਰੀ ਤਰ੍ਹਾਂ ਟੁੱਟ ਗਈਆਂ, ਜਿਨ੍ਹਾਂ ਵਿਚ ਬੈਠੀਆਂ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਿਕਰਯੋਗ ਹੈ ਕਿ ਭੂੰਗ ਵਾਲੀ ਟਰਾਲੀ ਦਾ ਡਰਾਈਵਰ ਹਾਦਸਾ ਹੋਣ ਸਮੇਂ ਟਰਾਲੀ ਨੂੰ ਲੈ ਜਾਣ ਵਿਚ ਸਫਲ ਰਿਹਾ, ਜਦਕਿ ਅੱਡੇ ’ਤੇ ਇਕੱਤਰ ਲੋਕਾਂ ਨੇ ਜ਼ਖ਼ਮੀਆਂ ਨੂੰ ਗੱਡੀਆਂ ਵਿਚੋਂ ਕੱਢ ਕੇ ਐਂਬੂਲੈਂਸ ਰਾਹੀ ਬਰਨਾਲਾ ਭੇਜਿਆ। ਇਸ ਮੌਕੇ ਸੜਕ ਸੁਰੱਖਿਆ ਦਸਤੇ ਦੀ ਟੀਮ ਵੀ ਮੌਕੇ ’ਤੇ ਪੁੱਜ ਗਈ ਸੀ।
ਪਿਛਲੀ ਖ਼ਬਰ ਮਦਰ ਟੀਚਰ ਸਕੂਲ ਦੇ ਵਿਦਿਆਰਥੀਆਂ ਨੇ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤੇ ਅਗਲੀ ਖ਼ਬਰ ਬੀਬੜੀਆਂ ਮਾਈਆਂ ਸ਼ਹਿਣਾ ਦਾ ਮੇਲਾ ਅੱਜ- ਬੀਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।