11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਬਰਨਾਲਾ ਪੁਲਿਸ ਨੇ ਦੋ ਨਕਲੀ ਪੁਲਿਸ ਵਾਲੇ ਕੀਤੇ ਕਾਬੂ ਇਕ ਪੁਲਿਸ ਦੀ ਵਰਦੀ ਅਤੇ ਨਕਲੀ ਸ਼ਨਾਖ਼ਤੀ ਕਾਰਡ ਵੀ ਬਰਾਮਦ

ਬਰਨਾਲਾ, 10 ਅਕਤੂਬਰ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਦੇ ਅਧੀਨ ਆਉਂਦੀ ਬੱਸ ਸਟੈਂਡ ਪੁਲਿਸ ਚੌਕੀ ਵਲੋਂ ਦੋ ਨਕਲੀ ਪੁਲਿਸ ਵਾਲਿਆਂ ਨੂੰ ਪੁਲਿਸ ਦੀ ਇਕ ਵਰਦੀ ਅਤੇ ਜਾਅਲੀ ਸ਼ਨਾਖ਼ਤੀ ਕਾਰਡ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-1 ਦੇ ਐਸ.

ਅਜੀਤ ਡੈਸਕ 11-10-2026
ਬਰਨਾਲਾ, 10 ਅਕਤੂਬਰ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਦੇ ਅਧੀਨ ਆਉਂਦੀ ਬੱਸ ਸਟੈਂਡ ਪੁਲਿਸ ਚੌਕੀ ਵਲੋਂ ਦੋ ਨਕਲੀ ਪੁਲਿਸ ਵਾਲਿਆਂ ਨੂੰ ਪੁਲਿਸ ਦੀ ਇਕ ਵਰਦੀ ਅਤੇ ਜਾਅਲੀ ਸ਼ਨਾਖ਼ਤੀ ਕਾਰਡ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-1 ਦੇ ਐਸ.ਐਚ.ਓ. ਇੰਸ: ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਚੌਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਪੁਲਿਸ ਦੀ ਨਕਲੀ ਵਰਦੀ ਪਾ ਕੇ ਸ਼ਹਿਰ ਬਰਨਾਲਾ ਦੇ ਆਸੇ ਪਾਸੇ ਏਰੀਏ ’ਚ ਲੋਕਾਂ ਨੂੰ ਡਰਾ ਧਮਕਾ ਕੇ ਜਬਰੀ ਵਸੂਲੀ ਕਰ ਕੇ ਸਹਿਮ ਦਾ ਮਾਹੌਲ ਪੈਦਾ ਕਰ ਰਹੇ ਹਨ। ਜਿਨ੍ਹਾਂ ਕੋਲ ਪੁਲਿਸ ਦਾ ਜਾਅਲੀ ਸ਼ਨਾਖ਼ਤੀ ਕਾਰਡ ਵੀ ਹੈ । ਪੁਲਿਸ ਟੀਮ ਵਲੋਂ ਛਾਪੇਮਾਰੀ ਕਰਦਿਆਂ ਕਮਲਦੀਪ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਵਿੱਕੀ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਜਵਾਹਰ ਕੇ (ਮਾਨਸਾ) ਨੂੰ ਬੱਸ ਸਟੈਂਡ ਬਰਨਾਲਾ ਦੇ ਨੇੜੀਉਂ ਗ੍ਰਿਫ਼ਤਾਰ ਕੀਤਾ ਗਿਆ। ਐਸ.ਐਚ.ਓ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਇਕ ਵਿਅਕਤੀ ਦੇ ਸਹਾਇਕ ਥਾਣੇਦਾਰ ਦੀ ਵਰਦੀ ਪਾਈ ਹੋਈ ਸੀ। ਪੁਲਿਸ ਕਾਰਵਾਈ ਅਨੁਸਾਰ ਦੋਵੇਂ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-1 ਵਿਖੇ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਈ.ਡੀ. ਤੇ ਸੀ.ਬੀ.ਆਈ. ਦੀ ਦੁਰਵਰਤੋਂ ਕਰ ਕੇ ਪੰਜਾਬੀਆਂ ਨੂੰ ਡਰਾਇਆ ਨਹੀਂ ਜਾ ਸਕਦਾ - ਮੀਤ ਹੇਅਰ ਅਗਲੀ ਖ਼ਬਰ ਸੀ.ਐੱਚ.ਸੀ. ਚੰਨਣਵਾਲ ਦੀ ਅਚਨਚੇਤ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।