10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਪੰਜਾਬ ਵਲੋਂ ਸ਼ਹਿਰ ਅੰਦਰ ਝੰਡਾ ਯਾਤਰਾ ਕੱਢੀ

ਤਪਾ ਮੰਡੀ, 9 ਅਕਤੂਬਰ (ਪ੍ਰਵੀਨ ਗਰਗ)-ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵਲੋਂ 40ਵੇਂ ਸਾਲਾਨਾ ਲੰਗਰ ਨੂੰ ਮੁੱਖ ਰੱਖਦਿਆਂ ਸ਼ਹਿਰ ਅੰਦਰ ਝੰਡਾ ਯਾਤਰਾ ਕੱਢੀ ਗਈ। ਇਸ ਮੌਕੇ ਪੰਡਿਤ ਕਾਲਾ ਰਾਮ ਵੇਦ ਪਾਠੀ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਝੰਡਾ ਪੂਜਨ ਦੀ ਰਸਮ ਅਨਮੋਲ ਭੈਣੀ ਤੋਂ ਪਰਿਵਾਰ ਸਮੇਤ ਅਦਾ ਕਰਵਾਈ।

ਅਜੀਤ ਡੈਸਕ 10-10-2026
ਤਪਾ ਮੰਡੀ, 9 ਅਕਤੂਬਰ (ਪ੍ਰਵੀਨ ਗਰਗ)-ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵਲੋਂ 40ਵੇਂ ਸਾਲਾਨਾ ਲੰਗਰ ਨੂੰ ਮੁੱਖ ਰੱਖਦਿਆਂ ਸ਼ਹਿਰ ਅੰਦਰ ਝੰਡਾ ਯਾਤਰਾ ਕੱਢੀ ਗਈ। ਇਸ ਮੌਕੇ ਪੰਡਿਤ ਕਾਲਾ ਰਾਮ ਵੇਦ ਪਾਠੀ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਝੰਡਾ ਪੂਜਨ ਦੀ ਰਸਮ ਅਨਮੋਲ ਭੈਣੀ ਤੋਂ ਪਰਿਵਾਰ ਸਮੇਤ ਅਦਾ ਕਰਵਾਈ। ਇਹ ਝੰਡਾ ਯਾਤਰਾ ਸ੍ਰੀ ਗੀਤਾ ਭਵਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਗਲੀਆਂ, ਮਹੱਲਿਆਂ ਵਿਚੋਂ ਦੀ ਹੁੰਦੀ ਹੋਈ ਸ੍ਰੀ ਗੀਤਾ ਭਵਨ ਵਿਖੇ ਸਮਾਪਤ ਹੋਈ। ਇਸ ਮੌਕੇ ਦਲ ਦੇ ਪ੍ਰਧਾਨ ਪਵਨ ਕੁਮਾਰ ਬਤਾਰਾ ਨੇ ਦੱਸਿਆ ਕਿ ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵਲੋਂ 40ਵਾਂ ਸਾਲਾਨਾ ਲੰਗਰ 11 ਅਕਤੂਬਰ ਤੋਂ 19 ਅਕਤੂਬਰ ਤੱਕ ਹਿਮਾਚਲ ਪ੍ਰਦੇਸ਼ ਦੇ ਸ੍ਰੀ ਗੀਤਾ ਭਵਨ ਵਿਖੇ ਲਗਾਇਆ ਜਾ ਰਿਹਾ ਹੈ ਅਤੇ ਪੰਜਵੇਂ ਨੰਬਰਾਂ ’ਤੇ ਮਾਤਾ ਦੇ ਭਵਨ ਤੇ ਝੰਡਾ ਅਰਪਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ। ਇਸ ਮੌਕੇ ਟਿੰਕੂ ਧੂਰਕੋਟੀਆ, ਸੁਭਾਸ਼ ਕੁਮਾਰ ਤਪਾਸੇ, ਗੌਰਵ ਚੌਧਰੀ, ਬੱਲਾ ਮੌੜ, ਰਮੇਸ਼ ਧੌਲਾ, ਖੇਮ ਕਰਨ, ਲੱਕੀ ਵਰਮਾ, ਮੀਸ਼ੂ, ਪ੍ਰਦੀਪ ਤੀਲੀ ਤੋਂ ਇਲਾਵਾ ਦਲ ਦੇ ਸੇਵਾਦਾਰ ਹਾਜ਼ਰ ਸਨ।
ਪਿਛਲੀ ਖ਼ਬਰ 40 ਪਾਬੰਦੀਸ਼ੁਦਾ ਗੋਲੀਆਂ ਸਣੇ ਇੱਕ ਵਿਅਕਤੀ ਕਾਬੂ ਅਗਲੀ ਖ਼ਬਰ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਏਟਕ ਦੀ ਮੀਟਿੰਗ ਹੋਈ ਸੰਗਰੂਰ ਵਿਖੇ ਮਹਾਂ ਰੈਲੀ 10 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।