02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪੰਜਾਬ ਪਬਲਿਕ ਸਕੂਲ ’ਚ ਗਾਂਧੀ ਜੈਅੰਤੀ ਮਨਾਈ

ਧਨੌਲਾ, 1 ਅਕਤੂਬਰ (ਜਤਿੰਦਰ ਸਿੰਘ ਧਨੌਲਾ)- ਪੰਜਾਬ ਪਬਲਿਕ ਸਕੂਲ ਵਿਖੇ ਗਾਂਧੀ ਜੈਅੰਤੀ ਮਨਾਈ ਗਈ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਦੇਸ਼ ਪ੍ਰਤੀ ਦੇਣ ਨੂੰ ਯਾਦ ਕਰਦਿਆਂ ‘ਡਾਂਡੀ ਮਾਰਚ’ ਅਤੇ ਉਨ੍ਹਾਂ ਦੇ ਜੀਵਨ ’ਤੇ ਆਧਾਰਿਤ ਭਾਵਪੂਰਤ ਭਾਸ਼ਣ ਅਤੇ ਦੇਸ਼-ਭਗਤੀ ਦੀਆਂ ਕਵਿਤਾਵਾਂ ਪੇਸ਼ ਕੀਤੀਆਂ।

ਪੰਜਾਬ ਪਬਲਿਕ ਸਕੂਲ ’ਚ ਗਾਂਧੀ ਜੈਅੰਤੀ ਮਨਾਈ 02-10-2026
ਧਨੌਲਾ, 1 ਅਕਤੂਬਰ (ਜਤਿੰਦਰ ਸਿੰਘ ਧਨੌਲਾ)- ਪੰਜਾਬ ਪਬਲਿਕ ਸਕੂਲ ਵਿਖੇ ਗਾਂਧੀ ਜੈਅੰਤੀ ਮਨਾਈ ਗਈ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਦੇਸ਼ ਪ੍ਰਤੀ ਦੇਣ ਨੂੰ ਯਾਦ ਕਰਦਿਆਂ ‘ਡਾਂਡੀ ਮਾਰਚ’ ਅਤੇ ਉਨ੍ਹਾਂ ਦੇ ਜੀਵਨ ’ਤੇ ਆਧਾਰਿਤ ਭਾਵਪੂਰਤ ਭਾਸ਼ਣ ਅਤੇ ਦੇਸ਼-ਭਗਤੀ ਦੀਆਂ ਕਵਿਤਾਵਾਂ ਪੇਸ਼ ਕੀਤੀਆਂ। ਵਿਦਿਆਰਥੀਆਂ ਦੀਆਂ ਇਨ੍ਹਾਂ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ ਅਤੇ ਸਮੁੱਚੇ ਮਾਹੌਲ ਨੂੰ ਦੇਸ਼-ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸ: ਅਮਰਜੀਤ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਮਹਾਤਮਾ ਗਾਂਧੀ ਦੁਆਰਾ ਦਰਸਾਏ ਸੱਚ ਅਤੇ ਅਹਿੰਸਾ ਦੇ ਮਾਰਗ ’ਤੇ ਚੱਲ ਕੇ ਸਮਾਜ ’ਚ ਇਕ ਚੰਗੇ ਨਾਗਰਿਕ ਬਣਨ। ਪ੍ਰਿੰਸੀਪਲ ਮੈਡਮ ਸਿਮਰਨ ਨੇ ਮਹਾਤਮਾ ਗਾਂਧੀ ਦੇ ਉੱਚ ਵਿਚਾਰਾਂ ਅਤੇ ਜੀਵਨ ਸਿਧਾਂਤਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂਆਂ ਦੀ ਮੀਟਿੰਗ ਅਗਲੀ ਖ਼ਬਰ ਸਥਾਪਨਾ ਦਿਵਸ ਮੌਕੇ ਟੈਲੀਫ਼ੋਨ ਐਕਸਚੇਂਜ ਮਹਿਲ ਕਲਾਂ ਵਿਖੇ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।