24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਬਿਨਾਂ ਮਨਜ਼ੂਰੀ ਕੇਬਲ ਪਾਉਣ ਦਾ ਕੰਮ ਰੁਕਵਾਇਆ

ਤਪਾ ਮੰਡੀ, 23 ਸਤੰਬਰ (ਪ੍ਰਵੀਨ ਗਰਗ)-ਤਪਾ ਢਿਲਵਾਂ ਰੋਡ ’ਤੇ ਇਕ ਪ੍ਰਾਈਵੇਟ ਕੰਪਨੀ ਵਲੋਂ ਨਗਰ ਕੌਂਸਲ ਦੀ ਮਨਜ਼ੂਰੀ ਤੋਂ ਬਿਨਾਂ ਕੇਬਲ ਤਾਰਾਂ ਪਾਉਣ ਲਈ ਸੜਕ ਦੇ ਕਿਨਾਰਿਆਂ ’ਤੇ ਡੂੰਘੇ ਖੱਡੇ ਪੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਮੌਕੇ ’ ਤੇ ਪਹੁੰਚ ਕੇ ਕੰਮ ਬੰਦ ਕਰਵਾ ਦਿੱਤਾ।

ਢਿਲਵਾਂ ਰੋਡ ’ਤੇ ਪੁੱਟੇ ਖੱਡਿਆਂ ਕੋਲ ਖੜ੍ਹੇ ਨਗਰ ਕੌਂਸਲ ਦੇ ਕਰਮਚਾਰੀ। ਤਸਵੀਰ : ਪ੍ਰਵੀਨ ਗਰਗ 24-09-2026
ਤਪਾ ਮੰਡੀ, 23 ਸਤੰਬਰ (ਪ੍ਰਵੀਨ ਗਰਗ)-ਤਪਾ ਢਿਲਵਾਂ ਰੋਡ ’ਤੇ ਇਕ ਪ੍ਰਾਈਵੇਟ ਕੰਪਨੀ ਵਲੋਂ ਨਗਰ ਕੌਂਸਲ ਦੀ ਮਨਜ਼ੂਰੀ ਤੋਂ ਬਿਨਾਂ ਕੇਬਲ ਤਾਰਾਂ ਪਾਉਣ ਲਈ ਸੜਕ ਦੇ ਕਿਨਾਰਿਆਂ ’ਤੇ ਡੂੰਘੇ ਖੱਡੇ ਪੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਮੌਕੇ ’ ਤੇ ਪਹੁੰਚ ਕੇ ਕੰਮ ਬੰਦ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਪ੍ਰਾਈਵੇਟ ਕੰਪਨੀ ਦੇ ਮਜ਼ਦੂਰਾਂ ਵਲੋਂ ਢਿਲਵਾਂ ਰੋਡ ਦੇ ਕਿਨਾਰਿਆਂ ’ਤੇ ਕੇਬਲ ਤਾਰਾਂ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਲਈ ਕਈ ਥਾਵਾਂ ’ਤੇ ਡੂੰਘੇ ਖੱਡੇ ਪੁੱਟੇ ਗਏ ਸਨ ਅਤੇ ਕੁਝ ਥਾਵਾਂ ’ਤੇ ਕੇਬਲ ਤਾਰਾਂ ਵੀ ਪਾਈਆਂ ਜਾ ਚੁੱਕੀਆਂ ਸਨ। ਖੱਡਿਆਂ ਕਾਰਨ ਰਾਹਗੀਰਾਂ ਅਤੇ ਨੇੜਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਰਸਾਤ ਦੇ ਦਿਨਾਂ ਵਿਚ ਇਨ੍ਹਾਂ ਖੱਡਿਆਂ ਵਿਚ ਪਾਣੀ ਭਰਨ ਕਾਰਨ ਹਾਦਸੇ ਦਾ ਖਦਸ਼ਾ ਵੀ ਬਣਿਆ ਹੋਇਆ ਸੀ। ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਜਦੋਂ ਇਸ ਸਬੰਧੀ ਪਤਾ ਲੱਗਾ ਤਾਂ ਸੈਨੀਟੇਸ਼ਨ ਇੰਸਪੈਕਟਰ ਸ਼ਿਵਮ ਅਤੇ ਗੁਰਦੀਪ ਬਰਾੜ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਬਿਨਾਂ ਮਨਜ਼ੂਰੀ ਚੱਲ ਰਹੇ ਕੰਮ ਨੂੰ ਤੁਰੰਤ ਬੰਦ ਕਰਵਾਇਆ। ਇਸ ਦੌਰਾਨ ਜਿੱਥੇ ਕੇਬਲ ਤਾਰਾਂ ਪਾਈਆਂ ਜਾ ਚੁੱਕੀਆਂ ਸਨ, ਉਨ੍ਹਾਂ ਨੂੰ ਵੀ ਬਾਹਰ ਕਢਵਾਉਣ ਦੀ ਕਾਰਵਾਈ ਕੀਤੀ ਗਈ। ਨਗਰ ਕੌਂਸਲ ਦੇ ਕਰਮਚਾਰੀਆਂ ਨੇ ਕੰਪਨੀ ਦੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਕੇਬਲ ਤਾਰਾਂ ਪਾਉਣੀਆਂ ਹਨ ਤਾਂ ਪਹਿਲਾਂ ਨਗਰ ਕੌਂਸਲ ਤੋਂ ਬਣਦੀ ਮਨਜ਼ੂਰੀ ਲਈ ਜਾਵੇ। ਬਿਨਾਂ ਮਨਜ਼ੂਰੀ ਮੁੜ ਕੰਮ ਸ਼ੁਰੂ ਕਰਨ ’ਤੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ।
ਪਿਛਲੀ ਖ਼ਬਰ 25 ਏਕੜ ’ਚ ਬਣੇ ਪੀਰਖਾਨੇ ਦਾ ਕਬਜ਼ਾ ਹਟਾਉਣ ਦੀ ਕਾਰਵਾਈ ’ਤੇ ਹੋਇਆ ਵਿਵਾਦ ਅਗਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਰਾਜ ਪੱਧਰੀ ਤੈਰਾਕੀ ਮੁਕਾਬਲਿਆਂ ਲਈ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।