ਰਗਬੀ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ
ਧਨੌਲਾ, 19 ਸਤੰਬਰ (ਜਤਿੰਦਰ ਸਿੰਘ ਧਨੌਲਾ)-ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਸਟੇਟ ਪੱਧਰੀ ਰਗਬੀ ਖੇਡ ਮੁਕਾਬਲਿਆਂ ਵਿਚ ਬਰਨਾਲਾ ਜ਼ਿਲੇ੍ਹ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਵਿਚ ਪੰਜਾਬ ਪਬਲਿਕ ਸਕੂਲ ਮਾਨਾ ਪਿੰਡੀ ਬਰਨਾਲਾ ਦੇ ਰਗਬੀ (ਅੰਡਰ-14) ਦੇ ਲੜਕੇ ਸਹਿਜਪ੍ਰੀਤ ਸਿੰਘ ਨੇ ਸੰਗਰੂਰ ਵਿਖੇ ਹੋਏ ਸਟੇਟ ਪੱਧਰੀ ਰਗਬੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੇ ਸਟੇਟ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸ: ਅਮਰਜੀਤ ਸਿੰਘ ਚੀਮਾ, ਮੈਨੇਜਰ ਸੁਖਦੀਪ ਸਿੰਘ ਚੀਮਾ ਨੇ ਬੱਚੇ ਦੀ ਇਸ ਪ੍ਰਾਪਤੀ ’ਤੇ ਸਾਰੇ ਸਕੂਲ ਦੇ ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚੇ ਨੂੰ ਅੱਗੋਂ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਆ।
ਧਨੌਲਾ, 19 ਸਤੰਬਰ (ਜਤਿੰਦਰ ਸਿੰਘ ਧਨੌਲਾ)-ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਸਟੇਟ ਪੱਧਰੀ ਰਗਬੀ ਖੇਡ ਮੁਕਾਬਲਿਆਂ ਵਿਚ ਬਰਨਾਲਾ ਜ਼ਿਲੇ੍ਹ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਵਿਚ ਪੰਜਾਬ ਪਬਲਿਕ ਸਕੂਲ ਮਾਨਾ ਪਿੰਡੀ ਬਰਨਾਲਾ ਦੇ ਰਗਬੀ (ਅੰਡਰ-14) ਦੇ ਲੜਕੇ ਸਹਿਜਪ੍ਰੀਤ ਸਿੰਘ ਨੇ ਸੰਗਰੂਰ ਵਿਖੇ ਹੋਏ ਸਟੇਟ ਪੱਧਰੀ ਰਗਬੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੇ ਸਟੇਟ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸ: ਅਮਰਜੀਤ ਸਿੰਘ ਚੀਮਾ, ਮੈਨੇਜਰ ਸੁਖਦੀਪ ਸਿੰਘ ਚੀਮਾ ਨੇ ਬੱਚੇ ਦੀ ਇਸ ਪ੍ਰਾਪਤੀ ’ਤੇ ਸਾਰੇ ਸਕੂਲ ਦੇ ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚੇ ਨੂੰ ਅੱਗੋਂ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਆ। ਪ੍ਰਿੰਸੀਪਲ ਮੈਡਮ ਸਿਮਰਨ ਕੌਰ ਨੇ ਬੱਚੇ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਵਿਦਿਆਰਥੀ ਦੀ ਇਹ ਜਿੱਤ ਸਕੂਲ ਦੇ ਫਿਜ਼ੀਕਲ ਅਧਿਆਪਕ ਗੁਰਵੀਰ ਸਿੰਘ ਤੇ ਕਰਨਦੀਪ ਦੇ ਉਪਰਾਲੇ ਅਤੇ ਵਿਦਿਆਰਥੀ ਦੀ ਅਣਥੱਕ ਮਿਹਨਤ ਸਦਕਾ ਹੀ ਸੰਭਵ ਹੋਈ ਹੈ।