12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ ਵਿਚ ਸੋਨੇ ਤੇ ਚਾਂਦੀ ਦੇ ਤਗਮੇ ਜਿੱਤੇ

ਬਰਨਾਲਾ, 11 ਸਤੰਬਰ (ਅਸ਼ੋਕ ਭਾਰਤੀ)-ਬੀ. ਵੀ.

ਅਜੀਤ ਡੈਸਕ 12-09-2026
ਬਰਨਾਲਾ, 11 ਸਤੰਬਰ (ਅਸ਼ੋਕ ਭਾਰਤੀ)-ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ ਵਿਚ ਸੋਨੇ ਤੇ ਚਾਂਦੀ ਦੇ ਤਗਮੇ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥਣ ਸ਼ਗੁਨ, ਕਰੀਨਾ, ਰਾਜਵੀਰ ਕੌਰ, ਹਰਨੂਰ ਕੌਰ ਨੇ ਸੋਨੇ ਦਾ ਤਗਮਾ ਜਿੱਤਿਆ। ਸ਼੍ਰੇਆ ਨੇ ਚਾਂਦੀ ਦਾ ਤਗਮਾ ਜਿੱਤਿਆ। ਜਿਸ ਸਦਕਾ ਜੇਤੂ ਵਿਦਿਆਰਥਣਾਂ ਦੀ ਰਾਜ ਪੱਧਰੀ ਕਰਾਟੇ ਮੁਕਾਬਲਿਆਂ ਲਈ ਚੋਣ ਹੋਈ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਹੋਣਹਾਰ ਵਿਦਿਆਰਥਣਾਂ, ਉਨ੍ਹਾਂ ਦੇ ਕੋਚ ਤੇ ਸਟਾਫ਼ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਬੈਂਕ ਕਰਮਚਾਰੀਆਂ ਨੇ 5-ਦਿਨਾਂ ਬੈਂਕਿੰਗ ਅਤੇ ਪੀ.ਐਲ.ਆਈ. ਦੀ ਮੰਗ ਨੂੰ ਲੈ ਕੇ ਕੀਤੀ ਹੜਤਾਲ ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦੇ ਕਾਮਰਸ ਵਿਦਿਆਰਥੀਆਂ ਨੇ ਉਦਯੋਗਿਕ ਦੌਰਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।