07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਇੰਸ: ਬਲਜੀਤ ਸਿੰਘ ਅਤੇ ਨਿਰਮਲ ਸਿੰਘ ਦਾ ਸਨਮਾਨ

ਬਰਨਾਲਾ, 6 ਸਤੰਬਰ (ਰਾਜ ਪਨੇਸਰ)-ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਦੋ ਵਾਰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਇੰਸ: ਬਲਜੀਤ ਸਿੰਘ ਅਤੇ ਇਕ ਵਾਰ ਐਵਾਰਡ ਨਾਲ ਸਨਮਾਨਿਤ ਨਿਰਮਲ ਸਿੰਘ ਅਕਾਊਂਟੈਂਟ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਚੀਮਾ ਨੇ ਕਿਹਾ ਕਿ ਦੁਨੀਆ ਵਿਚ ਪੈਸਿਆਂ ਦੀ ਕਮਾਈ ਕਰਨ ਤਾਂ ਹਰੇਕ ਵਿਅਕਤੀ ਆਇਆ ਪਰ ਲੋਕਾਂ ਦੇ ਦਿਲਾਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਦਿਨ ਰਾਤ ਮਿਹਨਤ ਕਰ ਕੇ ਨਾਮਣਾ ਖੱਟਣਾ ਕਿਸੇ-ਕਿਸੇ ਦੇ ਹਿੱਸੇ ਵਿਚ ਆਉਂਦਾ ਹੈ।

ਅਜੀਤ ਡੈਸਕ 07-09-2026
ਬਰਨਾਲਾ, 6 ਸਤੰਬਰ (ਰਾਜ ਪਨੇਸਰ)-ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਦੋ ਵਾਰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਇੰਸ: ਬਲਜੀਤ ਸਿੰਘ ਅਤੇ ਇਕ ਵਾਰ ਐਵਾਰਡ ਨਾਲ ਸਨਮਾਨਿਤ ਨਿਰਮਲ ਸਿੰਘ ਅਕਾਊਂਟੈਂਟ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਚੀਮਾ ਨੇ ਕਿਹਾ ਕਿ ਦੁਨੀਆ ਵਿਚ ਪੈਸਿਆਂ ਦੀ ਕਮਾਈ ਕਰਨ ਤਾਂ ਹਰੇਕ ਵਿਅਕਤੀ ਆਇਆ ਪਰ ਲੋਕਾਂ ਦੇ ਦਿਲਾਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਦਿਨ ਰਾਤ ਮਿਹਨਤ ਕਰ ਕੇ ਨਾਮਣਾ ਖੱਟਣਾ ਕਿਸੇ-ਕਿਸੇ ਦੇ ਹਿੱਸੇ ਵਿਚ ਆਉਂਦਾ ਹੈ। ਸਾਡੇ ਇਲਾਕੇ ਨੂੰ ਦੁਨੀਆ ਦੇ ਨਕਸ਼ੇ ’ਤੇ ਪਹਿਚਾਣ ਦਿਵਾਉਣ ਵਾਲੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਦੋ ਵਾਰ ਅਤੇ ਨਿਰਮਲ ਸਿੰਘ ਅਕਾਉਂਟੈਂਟ ਨੂੰ ਇਕ ਵਾਰ ਰਾਸ਼ਟਰਪਤੀ ਐਵਾਰਡ ਮਿਲਣ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਮਹਿੰਦਰ ਸਿੰਘ ਬਾਬਾ, ਕੁਲਦੀਪ ਸਿੰਘ ਚੀਮਾ, ਗੁਰਪਾਲ ਸਿੰਘ, ਚਮਕੌਰ ਸਿੰਘ, ਮਨਜੀਤ ਸਿੰਘ ਗੁਰੂ, ਨਜ਼ੀਰ ਮੁਹੰਮਦ, ਰਿਟਾ: ਸਬ ਇੰਸਪੈਕਟਰ ਗੁਰਜੰਟ ਸਿੰਘ ਠੀਕਰੀਵਾਲ, ਸੰਤਰੀ ਕੁਲਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰੰਗਲੇ ਪੰਜਾਬ ਦੇ ਵਾਅਦੇ ਕਰਨ ਵਾਲੀ ਸਰਕਾਰ ’ਚ ਹਰ ਵਰਗ ਦੁਖੀ- ਵਿਧਾਇਕ ਕਾਲਾ ਢਿੱਲੋਂ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਸਿੰਘ ਸ਼ਹੀਦੀ ਡੇਰਾ ਸੰਤ ਬਾਬਾ ਵਰਿਆਮ ਸਿੰਘ ਵਿਖੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।