07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਤਿੰਨ ਦਿਨ ਪਹਿਲਾਂ ਨਵੀਂ ਖੁੱਲ੍ਹੀ ਟੈਲੀਕਾਮ ਦੀ ਦੁਕਾਨ ’ਤੇ ਹੋਈ ਚੋਰੀ ਸ਼ਹਿਰ ’ਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਦੁਕਾਨਦਾਰਾਂ ਤੇ ਨਿਵਾਸੀਆਂ ’ਚ ਸਹਿਮ ਦਾ ਮਾਹੌਲ

ਬਰਨਾਲਾ, 6 ਸਤੰਬਰ (ਰਾਜ ਪਨੇਸਰ, ਨਰਿੰਦਰ ਅਰੋੜਾ)- ਬਰਨਾਲਾ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ । ਚੋਰ ਬੁਲੰਦ ਹੌਂਸਲੇ ਨਾਲ ਪੁਲਿਸ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਗਾ ਰਹੇ ਹਨ।

ਜਾਣਕਾਰੀ ਦਿੰਦੇ ਦੁਕਾਨਦਾਰ ਸੁਰਿੰਦਰ ਕੁਮਾਰ। ਤਸਵੀਰ : ਰਿੰਪੀ ਸਟੂਡੀਓ 07-09-2026
ਬਰਨਾਲਾ, 6 ਸਤੰਬਰ (ਰਾਜ ਪਨੇਸਰ, ਨਰਿੰਦਰ ਅਰੋੜਾ)- ਬਰਨਾਲਾ ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ । ਚੋਰ ਬੁਲੰਦ ਹੌਂਸਲੇ ਨਾਲ ਪੁਲਿਸ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਗਾ ਰਹੇ ਹਨ। ਜਿਸ ਕਰ ਕੇ ਬਰਨਾਲੇ ਦੀ ਦੁਕਾਨਦਾਰਾਂ ਅਤੇ ਨਿਵਾਸੀਆਂ ਵਿਚ ਸਹਿਮ ਦਾ ਮਾਹੌਲ ਹੈ। ਇਸੇ ਸਿਲਸਿਲੇ ਤਹਿਤ ਬੀਤੀ ਰਾਤ ਦਾਣਾ ਮੰਡੀ ਰੋਡ ਵਿਖੇ ਸਥਿਤ ਤਿੰਨ ਦਿਨ ਪਹਿਲਾਂ ਨਵੀਂ ਖੁੱਲ੍ਹੀ ਕਾਂਸਲ ਟੈਲੀਕਾਮ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਉਂਦੇ ਹੋਏ ਮੋਬਾਈਲ, ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ । ਜਾਣਕਾਰੀ ਦਿੰਦੇ ਟੈਲੀਕਾਮ ਮਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਹ ਕਰੀਬ 8 ਵਜੇ ਆਪਣੀ ਦੁਕਾਨ ਬੰਦ ਕਰ ਕੇ ਗਏ ਸਨ, ਜਦੋਂ ਸਵੇਰੇ ਆ ਕੇ ਦੇਖਿਆ ਤਾਂ ਲਾਈਟਾਂ ਚੱਲ ਰਹੀਆਂ ਸਨ ਅਤੇ ਉੱਪਰੋਂ ਮਮਟੀ ਦੇ ਵਿਚੋਂ ਚੋਰ ਆਏ ਅਤੇ 7 ਮੋਬਾਈਲ, ਏਅਰਪੋਡ, ਪਾਵਰ ਬੈਂਕ, ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਅਸੀਂ ਤੁਰੰਤ ਇਸ ਘਟਨਾ ਦੀ ਸੂਚਨਾ ਥਾਣਾ ਸਿਟੀ 1 ਬਰਨਾਲਾ ਨੂੰ ਦੇ ਦਿੱਤੀ ਹੈ ਤੇ ਮੌਕੇ ’ਤੇ ਪੁਲਿਸ ਪਹੁੰਚ ਗਈ। ਗੱਲਬਾਤ ਕਰਦਿਆਂ ਏ.ਐਸ.ਆਈ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅਸੀਂ ਜਾਂਚ ਕਰ ਰਹੇ ਹਾਂ ਜੋ ਫ਼ੋਨ ਚੋਰੀ ਹੋਏ ਹਨ, ਉਨ੍ਹਾਂ ਦੇ ਈ.ਐਮ.ਆਈ. ਨੰਬਰ ਟਰੇਸ ਕੀਤੇ ਜਾ ਰਹੇ ਹਨ ਅਤੇ ਦੁਕਾਨਦਾਰ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।
ਪਿਛਲੀ ਖ਼ਬਰ ਪਿੰਡ ਚੀਮਾ ਦੇ ਨੌਜਵਾਨ ਨੇ ਭੁਲੇਖੇ ਨਾਲ ਪੀਤੀ ਜ਼ਹਿਰੀਲੀ ਦਵਾਈ, ਇਲਾਜ ਦੌਰਾਨ ਮੌਤ ਅਗਲੀ ਖ਼ਬਰ ‘ਆਪ’ ਸਰਕਾਰ ਦੇ ਵਾਅਦੇ ਅਤੇ ਕਿਸਾਨੀ ਮੰਗਾਂ ਬਣਨਗੀਆਂ ਚੋਣ ਪ੍ਰਚਾਰ ਦਾ ਮੁੱਖ ਸਵਾਲ-ਭਾਕਿਯੂ ਕਾਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।