06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸ਼ਹਿਣਾ ਦੀ ਮੀਟਿੰਗ ਹੋਈ

ਸ਼ਹਿਣਾ, 5 ਸਤੰਬਰ (ਸੁਰੇਸ਼ ਗੋਗੀ)-ਮੈਡੀਕਲ ਪੈ੍ਰਕਟੀਸ਼ਨਰ ਬਲਾਕ ਸ਼ਹਿਣਾ ਦੀ ਮੀਟਿੰਗ ਪੰਚਾਇਤ ਘਰ ਸ਼ਹਿਣਾ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਜੱਗਾ ਸਿੰਘ ਮੌੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ ਮਹਿਕਮੇ ਰਾਹੀਂ ਪੇਂਡੂ ਤੇ ਸ਼ਹਿਰੀ ਮੈਡੀਕਲ ਪੈ੍ਰਕਟੀਸ਼ਨਰਾਂ ਨੂੰ ਹੈਲਥ ਵਲੰਟੀਅਰ ਦੀ ਟਰੇਨਿੰਗ ਦੇਣ ਸਬੰਧੀ ਪੂਰੇ ਪੰਜਾਬ ਵਿਚ ਸਿਹਤ ਮਹਿਕਮੇ ਰਾਹੀਂ ਫਾਰਮ ਜਮ੍ਹਾ ਕਰਵਾ ਲਏ ਹਨ ਅਤੇ ਪੂਰੇ ਭਰੋਸੇ ਤਹਿਤ ਐਸ.

ਅਜੀਤ ਡੈਸਕ 06-09-2026
ਸ਼ਹਿਣਾ, 5 ਸਤੰਬਰ (ਸੁਰੇਸ਼ ਗੋਗੀ)-ਮੈਡੀਕਲ ਪੈ੍ਰਕਟੀਸ਼ਨਰ ਬਲਾਕ ਸ਼ਹਿਣਾ ਦੀ ਮੀਟਿੰਗ ਪੰਚਾਇਤ ਘਰ ਸ਼ਹਿਣਾ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਜੱਗਾ ਸਿੰਘ ਮੌੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ ਮਹਿਕਮੇ ਰਾਹੀਂ ਪੇਂਡੂ ਤੇ ਸ਼ਹਿਰੀ ਮੈਡੀਕਲ ਪੈ੍ਰਕਟੀਸ਼ਨਰਾਂ ਨੂੰ ਹੈਲਥ ਵਲੰਟੀਅਰ ਦੀ ਟਰੇਨਿੰਗ ਦੇਣ ਸਬੰਧੀ ਪੂਰੇ ਪੰਜਾਬ ਵਿਚ ਸਿਹਤ ਮਹਿਕਮੇ ਰਾਹੀਂ ਫਾਰਮ ਜਮ੍ਹਾ ਕਰਵਾ ਲਏ ਹਨ ਅਤੇ ਪੂਰੇ ਭਰੋਸੇ ਤਹਿਤ ਐਸ.ਐਮ.ਓ ਤੇ ਸੀ.ਐਮ.ਓ ਨੇ ਮੈਡੀਕਲ ਪੈ੍ਰਕਟੀਸ਼ਨਰਾਂ ਦਾ ਸਾਥ ਦਿੱਤਾ ਹੈ। ਡਾ: ਜੱਗਾ ਸਿੰਘ ਮੌੜ ਨੇ ਕਿਹਾ ਕਿ ਜੱਥੇਬੰਦੀ ਵਲੋਂ ਜੋ ਫਾਰਮ ਭੇਜੇ ਗਏ, ਉਹ ਪੂਰੀ ਤਰ੍ਹਾਂ ਵਿਭਾਗ ਵਲੋਂ ਰਿਸੀਵ ਕੀਤੇ ਗਏ। ਬਕਾਇਦਾ ਤੌਰ ’ਤੇ ਸਾਈਨ ਕਾਪੀਆਂ ਰਸੀਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੇ ਜੱਥੇਬੰਦੀ ਵਲੋਂ ਇਸ ਗੱਲ ’ਤੇ ਦਬਾਅ ਬਣਾਇਆ ਜਾ ਰਿਹਾ ਹੈ, ਕਿ ਮੈਡੀਕਲ ਪੈ੍ਰਕਟੀਸ਼ਨਰਾਂ ਦੀ ਟਰੇਨਿੰਗ ਚੋਣ ਜ਼ਾਬਤੇ ਤੋਂ ਪਹਿਲਾਂ ਮੁਕੰਮਲ ਕਰਵਾ ਲਈ ਜਾਵੇ ਅਤੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹੈਲਥ ਵਲੰਟੀਅਰ ਤੇ ਸਰਟੀਫਿਕੇਟ ਵੀ ਮੁਹੱਈਆ ਕਰਵਾਏ ਜਾਣ। ਡਾ: ਜੱਗਾ ਸਿੰਘ ਮੌੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੱਥੇਬੰਦੀ ਦੀ ਸੂਬਾ ਪੱਧਰੀ ਕਮੇਟੀ ਨਾਲ ਗੱਲ ਕਰਦਿਆਂ ਪੇਂਡੂ ਪੈ੍ਰਕਟੀਸ਼ਨਰਾਂ ਦਾ ਲੋਕਾਂ ਪ੍ਰਤੀ ਸਮਾਜ ਭਲਾਈ ਦਾ ਕੰਮ ਸ਼ਲਾਘਾਯੋਗ ਹੈ। ਭਾਵੇਂ ਕੋਰੋਨਾ ਕਾਲ ਸੀ, ਜਾਂ ਮੈਡੀਕਲ ਕੈਂਪ, ਪਲਸ ਪੋਲੀਓ ਮੁਹਿੰਮ ਹੋਵੇ। ਸਰਕਾਰ ਵਲੋਂ ਚਲਾਈ ਹਰ ਲਹਿਰ ਦਾ ਪੈ੍ਰਕਟੀਸ਼ਨਰ ਹਿੱਸਾ ਬਣੇ ਹਨ। ਸਰਕਾਰ ਨੇ ਇਸ ਗੱਲ ਦੀ ਸ਼ਲਾਘਾ ਕੀਤੀ, ਕਿ ਪੈ੍ਰਕਟੀਸ਼ਨਰਾਂ ਨੇ ਸਮਾਜਿਕ ਬੁਰਾਈਆਂ, ਨਸ਼ਿਆਂ ਅਤੇ ਭਰੂਣ ਹੱਤਿਆ ਖ਼ਿਲਾਫ਼ ਡਟ ਕੇ ਪਹਿਰਾ ਦਿੱਤਾ। ਮੀਟਿੰਗ ਦੌਰਾਨ ਡਾ: ਬਿੱਕਰ ਸਿੰਘ ਬਲਾਕ ਪ੍ਰਧਾਨ, ਚਮਕੌਰ ਸਿੰਘ ਵਿਧਾਤੇ, ਸੱਤਾਰ ਮੁਹੰਮਦ ਬੀਹਲਾ, ਦਿਲਵਰ ਹੁਸੈਨ ਸ਼ਹਿਣਾ, ਨਰੇਸ਼ ਕੁਮਾਰ ਨਿੰਮਵਾਲਾ, ਗੁਰਮੇਲ ਸਿੰਘ ਢਿੱਲਵਾਂ, ਰਾਹੁਲ ਸ਼ਹਿਣਾ, ਚਰਨਜੀਤ ਸਿੰਘ ਮੌੜ, ਲੱਖੀ ਮੌੜ, ਦੀਪਕ ਭਦੌੜ, ਗੁਰਦੀਪ ਸਿੰਘ ਮੱਲੀਆਂ, ਫ਼ਿਰੋਜ਼ ਖਾਂ, ਮੋਦਨ ਸ਼ਹਿਣਾ, ਅਵਤਰਨ ਸਿੰਘ ਸ਼ਹਿਣਾ ਆਦਿ ਹਾਜ਼ਰ ਸਨ। ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਜੱਥੇਬੰਦੀ ਵਿਚ ਡਾ: ਅਨਿਲ ਕੁਮਾਰ ਗਰਗ ਆਸੂ ਮੈਡੀਕਲ ਵਾਲੇ, ਰਵਿੰਦਰ ਸ਼ਰਮਾ ਸ਼ਹਿਣਾ, ਰਘੁਵੀਰ ਸਿੰਘ ਸਰੰਦੀ, ਸੁਖਪਾਲ ਸਿੰਘ ਸਰੰਦੀ, ਰਮਨਦੀਪ ਸਿੰਘ ਸ਼ਹਿਣਾ, ਹਰਜਿੰਦਰ ਸਿੰਘ, ਹਰਭਜਨ ਸਿੰਘ, ਗੁਰਦੀਪ ਸਿੰਘ ਸ਼ਹਿਣਾ ਤੇ ਰਹਿਮਾਨ ਰਾਮਗੜ੍ਹ ਆਦਿ ਨਵੇਂ ਸਾਥੀ ਸ਼ਾਮਿਲ ਹੋਏ ਹਨ।
ਪਿਛਲੀ ਖ਼ਬਰ ਜਥੇਦਾਰ ਨਾਥ ਸਿੰਘ ਹਮੀਦੀ ਦੀ ਪ੍ਰੇਰਨਾ ਤਹਿਤ ਬੀਬੀ ਬਲਜੀਤ ਕੌਰ ਦੀ ਅਗਵਾਈ ਹੇਠ ਮਹਿਲ ਕਲਾਂ ਤੋਂ ਵੱਡਾ ਕਾਫ਼ਲਾ ਚੰਡੀਗੜ੍ਹ... ਅਗਲੀ ਖ਼ਬਰ 16 ਸਾਲਾਂ ਦੀ ਉਡੀਕ ਤੋਂ ਬਾਅਦ ਘਰ ਗੂੰਜੀਆਂ ਦੋ ਕਿਲਕਾਰੀਆਂ ਇਕ ਹੋਰ ਜੋੜੇ ਨੂੰ ਸਿਮਰਨ ਆਈ.ਵੀ.ਐਫ. ਵਿਖੇ ਮਿਲੀ ਮਾਂ-ਬਾਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।