05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਬਿਜਾਏ ਸੱਤਾਧਿਰ ਦੇ ਆਗੂ ਸਿਰਫ਼ ਡਰਾਮੇਬਾਜ਼ੀ ਤੱਕ ਸੀਮਤ-ਮੱਖਣ ਸ਼ਰਮਾ

ਬਰਨਾਲਾ, 4 ਸਤੰਬਰ (ਨਰਿੰਦਰ ਅਰੋੜਾ)-ਸ਼ਹਿਰ ਦੇ ਚਿੰਟੂ ਰੋਡ ਨੇੜੇ ਵਾਰਡ ਨੰਬਰ 39 ਨਿਵਾਸੀ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ ਜਿਸ ਦੇ ਮੱਦੇਨਜ਼ਰ ਭਾਵੇਂਕਿ ਬੀਤੇ ਦਿਨ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਚਿੰਟੂ ਪਾਰਕ ਵਿਖੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ ਸੀ ਪਰ ਇਸ ਖੇਤਰ ਵਿਚ ਨਵਾਂ ਟਿਊਬਵੈੱਲ ਲੱਗਣ ਤੋਂ ਬਾਅਦ ਵੀ ਟੂਟੀਆਂ ਵਿਚ ਗੰਦਾ ਤੇ ਕਾਲੇ ਰੰਗ ਦਾ ਪਾਣੀ ਆ ਰਿਹਾ ਹੈ। ਇਸ ਮੌਕੇ ਗੱਲ ਕਰਦਿਆਂ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਸਾਬਕਾ ਕੌਂਸਲਰ ਦੀਪਿਕਾ ਸ਼ਰਮਾ, ਗੋਪਾਲ ਕ੍ਰਿਸ਼ਨ, ਬਿੰਦੂ, ਸੰਜੀਵ ਅਰੋੜਾ, ਕਰਮਜੀਤ ਕੌਰ, ਜਸਵਿੰਦਰ ਕੌਰ, ਸ਼ਿਮਲਾ ਦੇਵੀ, ਸਰੋਜ ਰਾਣੀ, ਸੰਤੋਸ਼ ਰਾਣੀ, ਜੈਸਮੀਨ, ਡਾ.

ਅਜੀਤ ਡੈਸਕ 05-09-2026
ਬਰਨਾਲਾ, 4 ਸਤੰਬਰ (ਨਰਿੰਦਰ ਅਰੋੜਾ)-ਸ਼ਹਿਰ ਦੇ ਚਿੰਟੂ ਰੋਡ ਨੇੜੇ ਵਾਰਡ ਨੰਬਰ 39 ਨਿਵਾਸੀ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ ਜਿਸ ਦੇ ਮੱਦੇਨਜ਼ਰ ਭਾਵੇਂਕਿ ਬੀਤੇ ਦਿਨ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਚਿੰਟੂ ਪਾਰਕ ਵਿਖੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ ਸੀ ਪਰ ਇਸ ਖੇਤਰ ਵਿਚ ਨਵਾਂ ਟਿਊਬਵੈੱਲ ਲੱਗਣ ਤੋਂ ਬਾਅਦ ਵੀ ਟੂਟੀਆਂ ਵਿਚ ਗੰਦਾ ਤੇ ਕਾਲੇ ਰੰਗ ਦਾ ਪਾਣੀ ਆ ਰਿਹਾ ਹੈ। ਇਸ ਮੌਕੇ ਗੱਲ ਕਰਦਿਆਂ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਸਾਬਕਾ ਕੌਂਸਲਰ ਦੀਪਿਕਾ ਸ਼ਰਮਾ, ਗੋਪਾਲ ਕ੍ਰਿਸ਼ਨ, ਬਿੰਦੂ, ਸੰਜੀਵ ਅਰੋੜਾ, ਕਰਮਜੀਤ ਕੌਰ, ਜਸਵਿੰਦਰ ਕੌਰ, ਸ਼ਿਮਲਾ ਦੇਵੀ, ਸਰੋਜ ਰਾਣੀ, ਸੰਤੋਸ਼ ਰਾਣੀ, ਜੈਸਮੀਨ, ਡਾ. ਰਾਕੇਸ਼ ਆਦਿ ਨੇ ਕਿਹਾ ਕਿ ਅਸੀਂ ਪਿਛਲੇ ਡੇਢ ਸਾਲ ਤੋਂ ਸੰਤਾਪ ਭੋਗ ਰਹੇ ਹਾਂ। ਇੱਥੇ ਪੀਣ ਵਾਲਾ ਪਾਣੀ ਲਗਾਤਾਰ ਗੰਦਾ ਹੀ ਆ ਰਿਹਾ ਸੀ ਅਤੇ ਮੁਹੱਲਾ ਨਿਵਾਸੀਆਂ ਵਲੋਂ ਪਾਣੀ ਦੇ ਟੈਂਕਰ ਮੰਗਵਾ ਕੇ ਗੁਜ਼ਾਰਾ ਕੀਤਾ ਜਾਂਦਾ ਸੀ। ਜਿਨ੍ਹਾਂ ਦੇ ਘਰ ਆਰ.ਓ. ਨਹੀਂ ਲੱਗੇ ਹੋਏ ਹਨ, ਉਨ੍ਹਾਂ ਨੂੰ ਪਾਣੀ ਪੀਣਾ ਵੀ ਔਖਾ ਸੀ। ਸ੍ਰੀ ਮੱਖਣ ਸ਼ਰਮਾ ਨੇ ਦੱਸਿਆ ਕਿ ਇਹ ਟਿਊਬਵੈੱਲ ਸਾਲ 2021 ਵਿਚ ਕੇਂਦਰ ਸਰਕਾਰ ਦੀ ਅੰਮ੍ਰਿਤ ਸਕੀਮ-2 ਦੇ ਤਹਿਤ ਪਾਸ ਹੋਇਆ ਸੀ। ਪਹਿਲਾਂ ਮੌਜੂਦਾ ਸਰਕਾਰ ਵਲੋਂ ਇਸ ਟਿਊਬਵੈੱਲ ਨੂੰ ਲਗਾਉਣ ਲਈ ਇੰਨੇ ਸਾਲ ਲੰਘਾ ਦਿੱਤੇ ਗਏ ਤੇ ਹੁਣ ਜਦੋਂ ਟਿਊਬਵੈੱਲ ਲਗਾਇਆ ਹੈ ਤਾਂ ਇਸ ਨੂੰ ਚਾਲੂ ਕਰਨ ਵਿਚ ਇੰਨੀ ਜਲਦੀ ਕੀਤੀ ਗਈ ਤੇ ਇਹ ਵੀ ਦੇਖਿਆ ਗਿਆ ਕਿ ਕੰਮ ਸਹੀ ਢੰਗ ਨਾਲ ਪੂਰਾ ਕੀਤਾ ਗਿਆ ਹੈ ਜਾਂ ਨਹੀਂ? ਜੇਕਰ ਟਿਊਬਵੈੱਲ ਤੇ ਪਾਈਪਾਂ ਦੀ ਚੰਗੀ ਤਰ੍ਹਾਂ ਸਫ਼ਾਈ ਕਰਵਾਈ ਜਾਂਦੀ ਅਤੇ ਪਾਣੀ ਦੀ ਜਾਂਚ ਕਰਵਾਉਣ ਤੋਂ ਬਾਅਦ ਹੀ ਉਦਘਾਟਨ ਕੀਤਾ ਜਾਂਦਾ ਤਾਂ ਅੱਜ ਲੋਕਾਂ ਨੂੰ ਟੂਟੀਆਂ ਵਿਚੋਂ ਗੰਦੇ ਪਾਣੀ ਦੀ ਸਮੱਸਿਆ ਨਾਲ ਪ੍ਰੇਸ਼ਾਨ ਨਾ ਹੋਣਾ ਪੈਂਦਾ। ਸ੍ਰੀ ਸ਼ਰਮਾ ਨੇ ਕਿਹਾ ਕਿ ਸੱਤਾਧਾਰੀ ਧਿਰ ਦੇ ਆਗੂਆਂ ਵਲੋਂ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਸਿਰਫ਼ ਵਾਹੋ-ਵਾਹੀ ਖੱਟਣ ਲਈ ਦਿਖਾਵਾ ਤੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਇਕੱਲੇ ਚਿੰਟੂ ਰੋਡ ’ਤੇ ਹੀ ਨਹੀਂ ਬਲਕਿ ਸਾਰੇ ਬਰਨਾਲੇ ਵਿਚ ਹੀ ਪਾਣੀ ਦਾ ਬੁਰਾ ਹਾਲ ਹੈ। ਉਨ੍ਹਾਂ ਮੰਗ ਕੀਤੀ ਕਿ ਜ਼ਮੀਨੀ ਪੱਧਰ ’ਤੇ ਧਿਆਨ ਦੇ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।
ਪਿਛਲੀ ਖ਼ਬਰ ਸੰਤ ਲੌਂਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।