ਟੱਲੇਵਾਲ, 30 ਅਗਸਤ (ਸੋਨੀ ਚੀਮਾ)-ਸੀ.ਆਈ.ਏ. ਸਟਾਫ਼ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਚੀਮਾ ਨੂੰ ਪੁਲਿਸ ਵਿਭਾਗ ਵਿਚ ਬੇਮਿਸਾਲ ਸੇਵਾਵਾਂ ਦੇ ਮੱਦੇਨਜ਼ਰ ਦੇਸ਼ ਦੇ ਸਰਵੳੁੱਚ ਪੁਲਿਸ ਤਗਮੇ ਰਾਸ਼ਟਰਪਤੀ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤੇ ਜਾਣ ਬਾਅਦ, ਅੱਜ ਉਨ੍ਹਾਂ ਦੇ ਜੱਦੀ ਪਿੰਡ ਚੀਮਾ ਵਿਖੇ ਆੜ੍ਹਤੀਆ ਰੇਸ਼ਮ ਸਿੰਘ ਵੜੈਚ ਦੇ ਗ੍ਰਹਿ ਵਿਖੇ ਆੜ੍ਹਤੀਆ ਰੇਸ਼ਮ ਸਿੰਘ ਵੜੈਚ, ਨਿਊ ਯੂਥ ਸਪੋਰਟਸ ਅਤੇ ਵੈੱਲਫੇਅਰ ਕਲੱਬ ਚੀਮਾ, ਗ੍ਰਾਮ ਪੰਚਾਇਤ ਤੋਂ ਇਲਾਵਾ ਵੱਖ-ਵੱਖ ਆਗੂਆਂ ਅਤੇ ਪਿੰਡ ਵਾਸੀਆਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇੰਸਪੈਕਟਰ ਬਲਜੀਤ ਸਿੰਘ ਚੀਮਾ ਲੰਬੇ ਸਮੇਂ ਤੋਂ ਇਲਾਕੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੇ ਹਨ ਅਤੇ 2015 ਵਿਚ ਵੀ ਉਹ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਵਲੋਂ ਮੇਰੀਟੋਰਸ ਮੈਡਲ ਨਾਲ ਸਨਮਾਨਿਤ ਹੋ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਵੱਡਾ ਪੁਰਸਕਾਰ ਇਕ ਵਾਰ ਫਿਰ ਮਾਣਯੋਗ ਰਾਸ਼ਟਰਪਤੀ ਵਲੋਂ ਮਿਲਿਆ ਹੈ। ਪਿੰਡ ਚੀਮਾ ਦੇ ਸਮੂਹ ਵਾਸੀਆਂ ਦਾ ਪੰਜਾਬ ਸਮੇਤ ਦੇਸ਼ ਵਿਦੇਸ਼ ਵਿਚ ਵੀ ਸਿਰ ਫ਼ਖਰ ਨਾਲ ੳੁੱਚਾ ਹੋਇਆ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਹੈ। ਸਨਮਾਨ ਪ੍ਰਾਪਤ ਕਰਨ ਉਪਰੰਤ ਇੰਸਪੈਕਟਰ ਬਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਾਵੇਂ ਕਿ ਉਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ ਹੋਇਆ ਹੈ, ਪਰ ਜੋ ਅੱਜ ਪਿੰਡ ਵਾਸੀਆਂ ਵਲੋਂ ਸਨਮਾਨ ਕੀਤੇ ਜਾਣ ਉਪਰੰਤ ਉਨ੍ਹਾਂ ਨੂੰ ਜੋ ਖ਼ੁਸ਼ੀ ਮਿਲੀ ਹੈ, ਉਸ ਦਾ ਕੋਈ ਮੁੱਲ ਨਹੀਂ। ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਸਨਮਾਨ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਆੜ੍ਹਤੀਆ ਰੇਸ਼ਮ ਸਿੰਘ ਵੜੈਚ, ਮੁਖ਼ਤਿਆਰ ਸਿੰਘ ਥਿੰਦ, ਪਰਵਿੰਦਰ ਸਿੰਘ ਭਾਗ ਪੈਲੇਸ ਵਾਲੇ ਕਲੱਬ ਪ੍ਰਧਾਨ, ਬਲਵਿੰਦਰ ਸਿੰਘ ਥਿੰਦ ਸਾਬਕਾ ਸਰਪੰਚ, ਸਰਬਜੀਤ ਸਿੰਘ ਰੌਣਕ ਸਰਪੰਚ ਅਮਲਾ ਸਿੰਘ ਵਾਲਾ, ਸੁਖਵਿੰਦਰ ਸਿੰਘ ਗੋਨੀ ਭਾਗ ਪੈਲੇਸ ਵਾਲੇ, ਸੁਖਜਿੰਦਰ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਜਰਨੈਲ ਸਿੰਘ ਚੀਮਾ, ਸੁਖਵੰਤ ਸਿੰਘ ਕਾਲਾ ਪ੍ਰਧਾਨ ਸਹਿਕਾਰੀ ਸਭਾ, ਜਸਵੀਰ ਸਿੰਘ ਮਾਹੀ ਬਲਾਕ ਪ੍ਰਧਾਨ, ਭੁਪਿੰਦਰ ਸਿੰਘ ਥਿੰਦ, ਬਲਦੇਵ ਸਿੰਘ, ਸੁਖਦੇਵ ਸਿੰਘ, ਬਸੰਤ ਸਿੰਘ, ਨੈਬ ਸਿੰਘ, ਮਿਸਤਰੀ ਤਰਸੇਮ ਸਿੰਘ, ਮਿੱਠੂ ਸਿੰਘ, ਹਰਬੰਸ ਸਿੰਘ ਚੀਮਾ, ਮੰਦਰ ਸਿੰਘ ਪੰਚ ਦੀਨਾ, ਜਗਦੇਵ ਸਿੰਘ, ਜੱਗੀ ਢਿੱਲੋਂ, ਅਮਨਾ ਥਿੰਦ, ਬੱਬੂ ਚੀਮਾ, ਮਿੰਟੂ ਸਿੰਘ ਪੰਚ, ਬਲਵੰਤ ਸਿੰਘ ਪੰਚ, ਜਸਵੀਰ ਸਿੰਘ ਗੱਗੀ ਪੰਚ, ਪਰਮਿੰਦਰ ਸਿੰਘ ਭੰਗੂ ਸੀਨੀਅਰ ਆਗੂ, ਜਗਜੀਤ ਸਿੰਘ ਵੜੈਚ, ਜਸਮੀਤ ਸਿੰਘ ਥਿੰਦ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਹਾਜਰ ਸਨ।