26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਗਊ ਸੇਵਾ ਸਭ ਤੋਂ ਵੱਡੀ ਸੇਵਾ, ਗਊ ਮਾਤਾ ਦੀ ਰੱਖਿਆ ਕਰਨਾ ਸਾਡਾ ਨੈਤਿਕ ਫ਼ਰਜ਼ - ਸ਼ੰਟੀ ਮੌੜ

ਤਪਾ ਮੰਡੀ, 25 ਅਗਸਤ (ਪ੍ਰਵੀਨ ਗਰਗ)-ਗਊ ਸੇਵਾ ਸਭ ਤੋਂ ਵੱਡੀ ਸੇਵਾ, ਗਊ ਮਾਤਾ ਦੀ ਰੱਖਿਆ ਕਰਨਾ ਸਾਡਾ ਨੈਤਿਕ ਫ਼ਰਜ਼ ਹੈ। ਇਨ੍ਹਾਂ ਸ਼ਬਦਾਂ ਨਾਲ ਪ੍ਰਗਟਾਵਾ ਇਲਾਕੇ ਦੇ ਸਮਾਜ ਸੇਵੀ ਹੇਮਰਾਜ ਸ਼ੰਟੀ ਮੌੜ ਨੇ ਸਮੂਹ ਗਊ ਸੇਵਕਾਂ ਸਮੇਤ ਗੱਲਬਾਤ ਦੌਰਾਨ ਕੀਤਾ।

ਅਜੀਤ ਡੈਸਕ 26-08-2026
ਤਪਾ ਮੰਡੀ, 25 ਅਗਸਤ (ਪ੍ਰਵੀਨ ਗਰਗ)-ਗਊ ਸੇਵਾ ਸਭ ਤੋਂ ਵੱਡੀ ਸੇਵਾ, ਗਊ ਮਾਤਾ ਦੀ ਰੱਖਿਆ ਕਰਨਾ ਸਾਡਾ ਨੈਤਿਕ ਫ਼ਰਜ਼ ਹੈ। ਇਨ੍ਹਾਂ ਸ਼ਬਦਾਂ ਨਾਲ ਪ੍ਰਗਟਾਵਾ ਇਲਾਕੇ ਦੇ ਸਮਾਜ ਸੇਵੀ ਹੇਮਰਾਜ ਸ਼ੰਟੀ ਮੌੜ ਨੇ ਸਮੂਹ ਗਊ ਸੇਵਕਾਂ ਸਮੇਤ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਗਊਆਂ ਦੀ ਸੇਵਾ ’ਚ ਭਰਪੂਰ ਸਹਿਯੋਗ ਕਰਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅੰਦਰਲੀ ਗਊਸ਼ਾਲਾ ਦਾ ਪਿਛਲਾ ਹਿੱਸਾ ਜਿਸ ਦਾ ਗੇਟ ਘੁੰਨਸ ਰੋੜ ਵੱਲ ਨਿਕਲਦਾ ਹੈ, ਰੋੜ ਨਾਲੋਂ ਕਾਫੀ ਜ਼ਿਆਦਾ ਨੀਵਾਂ ਹੋ ਗਿਆ ਹੈ, ਜਿਸ ਕਾਰਨ ਬਰਸਾਤ ਆਉਣ ਸਮੇਂ ਸਾਰਾ ਪਾਣੀ ਗਊਸ਼ਾਲਾ ਅੰਦਰ ਜਮਾ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕ ਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਦਾ ਫ਼ਰਸ਼ ਉੱਚਾ ਕਰਨ ਲਈ ਲੱਖਾ ਰੁਪਏ ਦਾ ਖਰਚਾ ਆਵੇਗੀ ਅਤੇ ਨਾਲ ਹੀ ਗਊਸ਼ਾਲਾ ਵਿਖੇ ਇੱਕ ਵੱਡੇ ਸ਼ੈੱਡ ਦੀ ਵੀ ਜ਼ਰੂਰਤ ਹੈ ਤੇ ਅੰਦਾਜ਼ਨ 12 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ 8 ਲੱਖ ਦੀ ਗਰਾਂਟ ਜਾਰੀ ਕੀਤੀ ਗਈ ਹੈ, ਜਿਸ ਦਾ ਟੈਂਡਰ ਵੀ ਇੱਕ ਦੋ ਦਿਨਾਂ ਵਿਚ ਹੋ ਜਾਵੇਗਾ। ਇਸ ਤੋਂ ਇਲਾਵਾ ਹੋਰ 15 ਤੋਂ 20 ਲੱਖ ਰੁਪਏ ਖ਼ਰਚ ਹੋਣ ਕਰ ਕੇ ਦਾਨ ਦੀ ਬਹੁਤ ਲੋੜ ਹੈ, ਸੋ ਗਊਸ਼ਾਲਾ ਕਮੇਟੀ ਵਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ, ਕਿ ਵੱਧ ਤੋਂ ਵੱਧ ਦਾਨ ਦੇ ਕੇ ਗਊਸ਼ਾਲਾ ਦੀ ਸਮੱਸਿਆ ਦਾ ਹੱਲ ਕਰਨ ਵਿਚ ਆਪਣਾ ਵਿਸ਼ੇਸ਼ ਸਹਿਯੋਗ ਕਰਨ। ਇਸ ਮੌਕੇ ਰਵੀ ਮੌੜ, ਰਾਜੂ ਮੌੜ, ਭੂਸ਼ਨ ਸ਼ਰਮਾ, ਮੋਨੂੰ ਮੌੜ, ਪ੍ਰੇਮ ਕੁਮਾਰ, ਕਾਲਾ ਮਹਿਤਾ, ਮੋਹਿਤ ਕੁਮਾਰ, ਰਿਚੀ ਭੱਟਾ, ਮਨੀਸ਼ ਕੁਮਾਰ, ਅਸ਼ੋਕ ਕੁਮਾਰ ਬਿੱਟੂ, ਕੇਸ਼ਪਾਲ ਗੋਇਲ ਆਦਿ ਵੱਡੀ ਗਿਣਤੀ ’ਚ ਗਊ ਭਗਤ ਮੌਜੂਦ ਸਨ।
ਪਿਛਲੀ ਖ਼ਬਰ ਜੀ.ਐੱਸ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੇ ਵਿਦਿਆਰਥੀ ਨੇ ਜ਼ਿਲ੍ਹਾ ਪੱਧਰੀ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ ’ਚ ਜਿੱਤਿਆ... ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ ਮਾਨਾ ਪਿੰਡੀ ਦੇ ਵਿਦਿਆਰਥੀ ਨੇ ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਕੀਤਾ ਪ੍ਰਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।