ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ‘10 ਕਰੋੜ ਨਸ਼ਾ ਮੁਕਤੀ ਪ੍ਰਤਿੱਗਿਆ ਮਹਾਂਅਭਿਆਨ’ ਤਹਿਤ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ
ਬਰਨਾਲਾ, 19 ਅਗਸਤ (ਅਸ਼ੋਕ ਭਾਰਤੀ)-ਨਸ਼ਿਆਂ ਦੀ ਵੱਧ ਰਹੀ ਸਮੱਸਿਆ ਵਿਰੁੱਧ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਇੱਕ ਸਿਹਤਮੰਦ, ਖ਼ੁਸ਼ਹਾਲ ਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਵਿਖੇ ਦਿੱਵਿਆ ਜੋਤੀ ਭਵਨ, ਤਪਾ ਮੰਡੀ ਦੇ ਸਹਿਯੋਗ ਨਾਲ ‘ਨਸ਼ਾ ਮੁਕਤ ਭਾਰਤ ਅਭਿਆਨ’ ਅਤੇ ‘ਮਿਸ਼ਨ ਸਪੰਦਨ’ ਦੇ ਅੰਤਰਗਤ ‘10 ਕਰੋੜ ਨਸ਼ਾ ਮੁਕਤੀ ਪ੍ਰਤਿੱਗਿਆ ਮਹਾਅਭਿਆਨ’ ਤਹਿਤ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਬ੍ਰਹਮਾਕੁਮਾਰੀ ਦਿੱਵਿਆ ਜੋਤੀ ਭਵਨ, ਤਪਾ ਮੰਡੀ ਨਾਲ ਸਬੰਧਿਤ ਬ੍ਰਹਮਾਕੁਮਾਰੀ ਭੈਣ ਊਸ਼ਾ, ਭੈਣ ਕਾਂਤਾ ਸ਼ਰਮਾ ਅਤੇ ਭਰਾ ਡਾ.
ਬਰਨਾਲਾ, 19 ਅਗਸਤ (ਅਸ਼ੋਕ ਭਾਰਤੀ)-ਨਸ਼ਿਆਂ ਦੀ ਵੱਧ ਰਹੀ ਸਮੱਸਿਆ ਵਿਰੁੱਧ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਇੱਕ ਸਿਹਤਮੰਦ, ਖ਼ੁਸ਼ਹਾਲ ਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਵਿਖੇ ਦਿੱਵਿਆ ਜੋਤੀ ਭਵਨ, ਤਪਾ ਮੰਡੀ ਦੇ ਸਹਿਯੋਗ ਨਾਲ ‘ਨਸ਼ਾ ਮੁਕਤ ਭਾਰਤ ਅਭਿਆਨ’ ਅਤੇ ‘ਮਿਸ਼ਨ ਸਪੰਦਨ’ ਦੇ ਅੰਤਰਗਤ ‘10 ਕਰੋੜ ਨਸ਼ਾ ਮੁਕਤੀ ਪ੍ਰਤਿੱਗਿਆ ਮਹਾਅਭਿਆਨ’ ਤਹਿਤ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਬ੍ਰਹਮਾਕੁਮਾਰੀ ਦਿੱਵਿਆ ਜੋਤੀ ਭਵਨ, ਤਪਾ ਮੰਡੀ ਨਾਲ ਸਬੰਧਿਤ ਬ੍ਰਹਮਾਕੁਮਾਰੀ ਭੈਣ ਊਸ਼ਾ, ਭੈਣ ਕਾਂਤਾ ਸ਼ਰਮਾ ਅਤੇ ਭਰਾ ਡਾ. ਬੀ.ਕੇ. ਲੇਖ ਰਾਮ ਜੀ (ਐਕਸ ਆਰਮੀ) ਵੱਲੋਂ ਵਿਦਿਆਰਥੀਆਂ ਅਤੇ ਸਟਾਫ਼ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ, ਪਰਿਵਾਰਕ ਅਤੇ ਸਮਾਜਿਕ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਦੀ ਜ਼ਿੰਦਗੀ ਨੂੰ ਹੀ ਬਰਬਾਦ ਨਹੀਂ ਕਰਦਾ , ਸਗੋਂ ਇਸ ਦਾ ਪ੍ਰਭਾਵ ਪੂਰੇ ਪਰਿਵਾਰ ਅਤੇ ਸਮਾਜ ’ਤੇ ਪੈਂਦਾ ਹੈ। ਇਸ ਲਈ ਨਸ਼ਾ ਮੁਕਤੀ ਲਈ ਜਾਗਰੂਕਤਾ ਦੇ ਨਾਲ-ਨਾਲ ਮਜ਼ਬੂਤ ਇੱਛਾ-ਸ਼ਕਤੀ, ਸਕਾਰਾਤਮਿਕ ਸੋਚ ਅਤੇ ਪਰਿਵਾਰਕ ਸਹਿਯੋਗ ਦੀ ਲੋੜ ਹੈ। ਬ੍ਰਹਮਾਕੁਮਾਰੀ ਭੈਣਾਂ ਨੇ ਕਿਹਾ ਕਿ ‘10 ਕਰੋੜ ਨਸ਼ਾ ਮੁਕਤੀ ਪ੍ਰਤਿੱਗਿਆ ਮਹਾਅਭਿਆਨ’ ਸਿਰਫ਼ ਇੱਕ ਪ੍ਰਤਿੱਗਿਆ ਲੈਣ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਬਲਕਿ ਇਸ ਨੂੰ ਜੀਵਨ ਵਿਚ ਅਮਲ ਵਿਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਦਾ ਸੁਪਨਾ ਤਾਂ ਹੀ ਸਾਕਾਰ ਹੋ ਸਕਦਾ ਹੈ ਜਦੋਂ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਨੂੰ ਸਮਝੇ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਅਜੇ ਕੁਮਾਰ ਮਿੱਤਲ, ਡੀਨ ਅਕਾਦਮਿਕ ਡਾ: ਭੁਵੇਤ ਗਰਗ , ਡੀਨ ਇੰਜ: ਰਜਨੀਸ਼ ਨਰੂਲਾ, ਡਾ: ਜਸ਼ਨਜੋਤ, ਵਿਜੇ ਕੁਮਾਰ, ਜਤਿੰਦਰ ਦਹੀਆ, ਸ੍ਰੀਮਤੀ ਕਮਲਜੀਤ ਕੌਰ ਨੇ ਕਿਹਾ ਗਿਆ ਕਿ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ। ਜੇਕਰ ਨੌਜਵਾਨ ਆਪਣੀ ਊਰਜਾ ਨੂੰ ਸਿੱਖਿਆ, ਖੇਡਾਂ, ਤਕਨੀਕੀ ਹੁਨਰ, ਰਚਨਾਤਮਿਕ ਗਤੀਵਿਧੀਆਂ ਅਤੇ ਸਮਾਜ ਸੇਵਾ ਵੱਲ ਲਗਾਉਣ, ਤਾਂ ਦੇਸ਼ ਤੇਜ਼ੀ ਨਾਲ ਤਰੱਕੀ ਕਰ ਸਕਦਾ ਹੈ। ਇਸ ਦੇ ਉਲਟ ਨਸ਼ਿਆਂ ਦੀ ਲਤ ਨੌਜਵਾਨਾਂ ਦੀ ਸਿਹਤ, ਸਿੱਖਿਆ, ਕੈਰੀਅਰ ਅਤੇ ਪਰਿਵਾਰਕ ਜੀਵਨ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕਰ ਸਕਦੀ ਹੈ। ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਕਿਸੇ ਇੱਕ ਵਿਭਾਗ ਜਾਂ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਅਤੇ ਉਨ੍ਹਾਂ ਵਿਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨ ਲਈ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਦਿੱਵਿਆ ਜੋਤੀ ਭਵਨ, ਤਪਾ ਮੰਡੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਜਾਗਰੂਕਤਾ ਗਤੀਵਿਧੀਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਵਿਚ ਸਿਹਤਮੰਦ ਆਦਤਾਂ ਅਪਣਾਉਣ ਅਤੇ ਆਪਣੇ ਸਾਥੀਆਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ। ਇਸ ਮੌਕੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੇ 10 ਕਰੋੜ ਨਸ਼ਾ ਮੁਕਤੀ ਪ੍ਰਤਿੱਗਿਆ ਮਹਾਂ ਅਭਿਆਨ ਨਾਲ ਜੁੜਦਿਆਂ ਨਸ਼ਿਆਂ ਤੋਂ ਦੂਰ ਰਹਿਣ, ਨਸ਼ਾ ਮੁਕਤ ਭਾਰਤੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਲਿਆ।