ਕਾਸ਼ੀ ਤੋਂ ਆਈ ਪਵਿੱਤਰ ਪ੍ਰਸਾਦ ਰੂਪੀ ਚਰਨ-ਰਜ (ਪਾਵਨ ਮਿੱਟੀ) ਦਾ ਸੰਗਤ ਵਲੋਂ ਨਿੱਘਾ ਸਵਾਗਤ
ਤਪਾ ਮੰਡੀ, 6 ਅਗਸਤ (ਪ੍ਰਵੀਨ ਗਰਗ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ, ਹਲਕਾ ਭਦੌੜ ਦੇ ਇੰਚਾਰਜ ਧਰਮ ਸਿੰਘ ਫ਼ੌਜੀ ਅਤੇ ਜ਼ਿਲ੍ਹਾ ਜਨਰਲ ਸੈਕਟਰੀ ਸੋਮਨਾਥ ਸ਼ਰਮਾ ਤਪਾ ਦੀ ਅਗਵਾਈ ਹੇਠ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਕਾਸ਼ੀ (ਬਨਾਰਸ) ਤੋਂ ਆਈ ਪਵਿੱਤਰ ਪ੍ਰਸਾਦ ਰੂਪੀ ਚਰਨ-ਰਜ (ਪਾਵਨ ਮਿੱਟੀ) ਦਾ ਤਪਾ ਦੇ ਧਾਰਮਿਕ ਅਸਥਾਨ ਬਾਬਾ ਮਠ ਵਿਖੇ ਸੰਗਤ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਪਾਵਨ ਪ੍ਰਸਾਦ ਦੇ ਦਰਸ਼ਨ ਕਰ ਕੇ ਸੰਗਤ ਨੇ ਗੁਰੂ ਚਰਨਾਂ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਪ੍ਰਕਾਸ਼ ਉਤਸਵ ਨੂੰ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਇਆ।
ਤਪਾ ਮੰਡੀ, 6 ਅਗਸਤ (ਪ੍ਰਵੀਨ ਗਰਗ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ, ਹਲਕਾ ਭਦੌੜ ਦੇ ਇੰਚਾਰਜ ਧਰਮ ਸਿੰਘ ਫ਼ੌਜੀ ਅਤੇ ਜ਼ਿਲ੍ਹਾ ਜਨਰਲ ਸੈਕਟਰੀ ਸੋਮਨਾਥ ਸ਼ਰਮਾ ਤਪਾ ਦੀ ਅਗਵਾਈ ਹੇਠ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਕਾਸ਼ੀ (ਬਨਾਰਸ) ਤੋਂ ਆਈ ਪਵਿੱਤਰ ਪ੍ਰਸਾਦ ਰੂਪੀ ਚਰਨ-ਰਜ (ਪਾਵਨ ਮਿੱਟੀ) ਦਾ ਤਪਾ ਦੇ ਧਾਰਮਿਕ ਅਸਥਾਨ ਬਾਬਾ ਮਠ ਵਿਖੇ ਸੰਗਤ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਪਾਵਨ ਪ੍ਰਸਾਦ ਦੇ ਦਰਸ਼ਨ ਕਰ ਕੇ ਸੰਗਤ ਨੇ ਗੁਰੂ ਚਰਨਾਂ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਪ੍ਰਕਾਸ਼ ਉਤਸਵ ਨੂੰ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਇਆ। ਇਸ ਮੌਕੇ ਮੰਡਲ ਪ੍ਰਧਾਨ ਸੋਮ ਨਾਥ ਬਹਾਵਲਪੁਰੀਆ, ਹਰੀਸ਼ ਕੁਮਾਰ ਗੋਸ਼ਾ, ਕਰਨ ਮਿੱਤਲ, ਮੱਖਣ ਲਾਲ, ਐਡਵੋਕੇਟ ਭਾਵਨਾ ਮਾਰਕੰਡਾ, ਬਿੰਦਰ ਪ੍ਰਧਾਨ ਬਾਜ਼ੀਗਰ ਬਸਤੀ, ਮਹੰਤ ਅਵਧ ਕਿਸ਼ੋਰ, ਮਹੰਤ ਹਰਜੋਤ ਬਾਵਾ, ਹੀਰਾ ਲਾਲ ਉਰਫ਼ ਕਾਲਾ ਘੁੰਨਸ, ਪਰੈਟੀ ਭਾਰਤੀ ਆਦਿ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।