07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਮੁਕਾਬਲਿਆਂ ’ਚ ਪਹਿਲੀਆਂ ਪੁਜ਼ੀਸ਼ਨਾਂ ਕੀਤਆਂ ਹਾਸਿਲ

ਤਪਾ ਮੰਡੀ, 6 ਅਗਸਤ (ਵਿਜੇ ਸ਼ਰਮਾ)-70ਵੀਆਂ ਜ਼ੋਨਲ ਸਕੂਲ ਖੇਡਾਂ (ਗਰਮ ਰੁੱਤ 2026-27), ਜ਼ੋਨ ਮੰਡੀ ਕਲਾਂ ਵਿਖੇ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਉੱਤਮ ਪ੍ਰਦਰਸ਼ਨ ਦੇ ਸਦਕਾ ਸੰਸਥਾ ਦੇ 53 ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ਲਈ ਆਪਣੀ ਥਾਂ ਪੱਕੀ ਕੀਤੀ, ਜਦਕਿ ਅੰਡਰ-19 ਸਰਕਲ ਸਟਾਈਲ ਕਬੱਡੀ (ਲੜਕੇ) ਵਿਚ ਪਹਿਲਾ ਸਥਾਨ ਹਾਸਲ ਕਰ ਕੇ ਫ਼ਤਿਹ ਗਰੁੱਪ ਨੇ ਜ਼ੋਨ ਵਿਚ ਆਪਣਾ ਦਬਦਬਾ ਕਾਇਮ ਕੀਤਾ।

ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਵਿਖੇ ਤੀਆਂ ਮਨਾਉਣ ਮੌਕੇ ਵਿਦਿਆਰਥਣਾਂ ਨਾਲ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ, ਡਾ. ਹਰਮਨ ਮੰਡੇਰ ਤੇ ਖੁਸ਼ਪ੍ਰੀਤ ਕੌਰ ਆਦਿ। ਤਸਵੀਰ: ਜਤਿੰਦਰ ਮੰਨਵੀ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵਿਖੇ ਜੇਤੂ ਖਿਡਾਰੀ ਸਟਾਫ਼ ਨਾਲ। ਤਸਵੀਰ : ਵਿਜੇ ਸ਼ਰਮਾ 07-08-2026
ਤਪਾ ਮੰਡੀ, 6 ਅਗਸਤ (ਵਿਜੇ ਸ਼ਰਮਾ)-70ਵੀਆਂ ਜ਼ੋਨਲ ਸਕੂਲ ਖੇਡਾਂ (ਗਰਮ ਰੁੱਤ 2026-27), ਜ਼ੋਨ ਮੰਡੀ ਕਲਾਂ ਵਿਖੇ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਉੱਤਮ ਪ੍ਰਦਰਸ਼ਨ ਦੇ ਸਦਕਾ ਸੰਸਥਾ ਦੇ 53 ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ਲਈ ਆਪਣੀ ਥਾਂ ਪੱਕੀ ਕੀਤੀ, ਜਦਕਿ ਅੰਡਰ-19 ਸਰਕਲ ਸਟਾਈਲ ਕਬੱਡੀ (ਲੜਕੇ) ਵਿਚ ਪਹਿਲਾ ਸਥਾਨ ਹਾਸਲ ਕਰ ਕੇ ਫ਼ਤਿਹ ਗਰੁੱਪ ਨੇ ਜ਼ੋਨ ਵਿਚ ਆਪਣਾ ਦਬਦਬਾ ਕਾਇਮ ਕੀਤਾ। ਮੁਕਾਬਲਿਆਂ ਦੌਰਾਨ ਅੰਡਰ-19 ਹੈਂਡਬਾਲ ਅਤੇ ਅੰਡਰ-19 ਕ੍ਰਿਕਟ (ਲੜਕੇ) ਟੀਮਾਂ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਦੋਵਾਂ ਖੇਡਾਂ ਵਿਚ ਤਿੰਨ-ਤਿੰਨ ਖਿਡਾਰੀ ਜ਼ਿਲ੍ਹਾ ਪੱਧਰ ਲਈ ਚੁਣੇ ਗਏ। ਕੁਸ਼ਤੀ ਵਿਚ ਭਾਗ ਲੈਣ ਵਾਲੇ ਦੋਵੇਂ ਖਿਡਾਰੀ ਆਪਣੇ-ਆਪਣੇ ਭਾਰ ਵਰਗ ਵਿਚ ਹੋਰ ਪ੍ਰਤੀਯੋਗੀ ਨਾ ਹੋਣ ਕਾਰਨ ਸਿੱਧੇ ਜ਼ਿਲ੍ਹਾ ਪੱਧਰ ਲਈ ਚੁਣੇ ਗਏ। ਅੰਡਰ-19 ਕਬੱਡੀ (ਨੈਸ਼ਨਲ ਸਟਾਈਲ) ਲੜਕਿਆਂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਸੱਤ ਖਿਡਾਰੀ ਜ਼ਿਲ੍ਹਾ ਟੀਮ ਲਈ ਚੁਣੇ ਗਏ। ਇਸੇ ਤਰ੍ਹਾਂ ਅੰਡਰ-19 ਕਬੱਡੀ (ਨੈਸ਼ਨਲ ਸਟਾਈਲ) ਲੜਕੀਆਂ ਦੇ ਟਰਾਇਲਾਂ ਵਿਚ ਸਕੂਲ ਦੀਆਂ ਸੱਤ ਵਿਦਿਆਰਥਣਾਂ ਨੇ ਜ਼ਿਲ੍ਹਾ ਟੀਮ ਵਿਚ ਆਪਣੀ ਜਗ੍ਹਾ ਬਣਾਈ। ਅੰਡਰ-19 ਖੋ-ਖੋ (ਲੜਕੇ) ਵਿਚ ਸਕੂਲ ਦੇ 6 ਖਿਡਾਰੀ ਜ਼ਿਲ੍ਹਾ ਪੱਧਰ ਲਈ ਚੁਣੇ ਗਏ। ਅੰਡਰ-19 ਸਰਕਲ ਸਟਾਈਲ ਕਬੱਡੀ (ਲੜਕੀਆਂ) ਵਿਚ ਹੋਰ ਕੋਈ ਟੀਮ ਨਾ ਹੋਣ ਕਾਰਨ ਫ਼ਤਿਹ ਗਰੁੱਪ ਦੀ ਪੂਰੀ ਟੀਮ ਸਿੱਧੀ ਜ਼ਿਲ੍ਹਾ ਪੱਧਰ ਲਈ ਚੁਣੀ ਗਈ। ਅੰਡਰ-17 ਸਰਕਲ ਸਟਾਈਲ ਕਬੱਡੀ ਵਿਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਹੁਸਨਪ੍ਰੀਤ ਸਿੰਘ ਨੇ ਜ਼ਿਲ੍ਹਾ ਪੱਧਰ ਲਈ ਆਪਣੀ ਚੋਣ ਬਣਾਈ। ਅੰਡਰ-19 ਸਰਕਲ ਸਟਾਈਲ ਕਬੱਡੀ (ਲੜਕੇ) ਵਿਚ ਫ਼ਤਿਹ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਸੋਨ ਤਗਮਾ ਜਿੱਤਦਿਆਂ ਪਹਿਲਾ ਸਥਾਨ ਹਾਸਲ ਕੀਤਾ ਅਤੇ 6 ਖਿਡਾਰੀਆਂ ਦੀ ਜ਼ਿਲ੍ਹਾ ਪੱਧਰ ਲਈ ਚੋਣ ਹੋਈ। ਇਸ ਤੋਂ ਇਲਾਵਾ ਸਪੈਕਟਰਾ ਖੇਡ ਵਿਚ 5 ਖਿਡਾਰੀ ਅਤੇ ਸ਼ੂਟਿੰਗ ਵਿਚ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਵੀ ਸਿੱਧੇ ਤੌਰ ’ਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣੀ ਗਈ। ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ: ਐੱਸ. ਐੱਸ. ਚੱਠਾ ਨੇ ਕਿਹਾ ਕਿ ਖੇਡਾਂ ਸਿਰਫ਼ ਤਗਮੇ ਜਿੱਤਣ ਦਾ ਸਾਧਨ ਨਹੀਂ, ਸਗੋਂ ਅਨੁਸ਼ਾਸਨ, ਲੀਡਰਸ਼ਿਪ ਅਤੇ ਆਤਮ-ਵਿਸ਼ਵਾਸ ਦਾ ਮਜ਼ਬੂਤ ਆਧਾਰ ਹਨ। ਉਨ੍ਹਾਂ ਕਿਹਾ ਕਿ ਫ਼ਤਿਹ ਗਰੁੱਪ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਉੱਚ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਡੀਨ ਅਕਾਦਮਿਕ ਡਾ: ਜਗਵਿੰਦਰ ਸਿੰਘ ਨੇ ਕਿਹਾ ਕਿ ਇਹ ਉਪਲਬਧੀ ਖਿਡਾਰੀਆਂ ਦੀ ਨਿਰੰਤਰ ਮਿਹਨਤ, ਕੋਚਾਂ ਦੀ ਲਗਨ ਅਤੇ ਸੰਸਥਾ ਦੇ ਖੇਡ-ਅਨੁਕੂਲ ਮਾਹੌਲ ਦਾ ਨਤੀਜਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਖਿਡਾਰੀ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ’ਤੇ ਵੀ ਨਵੇਂ ਕੀਰਤੀਮਾਨ ਸਥਾਪਤ ਕਰਨਗੇ। ਪ੍ਰਿੰਸੀਪਲ ਬਘੇਲ ਸਿੰਘ ਅਤੇ ਸਹਾਇਕ ਡਾਇਰੈਕਟਰ ਪ੍ਰੋ: ਹਰਪ੍ਰੀਤ ਸ਼ਰਮਾ ਨੇ ਖਿਡਾਰੀਆਂ ਦੀ ਸਫਲਤਾ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲਗਨ, ਅਨੁਸ਼ਾਸਨ ਅਤੇ ਟੀਮ ਭਾਵਨਾ ਨੇ ਸੰਸਥਾ ਨੂੰ ਇਹ ਮਾਣਮੱਤੀ ਉਪਲਬਧੀ ਦਿਵਾਈ ਹੈ। ਉਨ੍ਹਾਂ ਸਮੂਹ ਖਿਡਾਰੀਆਂ ਨੂੰ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਐਮ.ਡੀ. ਮਨਜੀਤ ਕੌਰ, ਆਰਟਸ ਵਿਭਾਗ ਮੁਖੀ ਪ੍ਰੋ: ਕੁਮਾਰੀ ਸ਼ੈਲਜਾ, ਪ੍ਰੋ: ਸੰਦੀਪ ਕੌਰ, ਪ੍ਰੋ: ਕੁਲਦੀਪ ਸਿੰਘ ਅਤੇ ਪ੍ਰੋ: ਵਰਿੰਦਰ ਕੌਰ ਨੇ ਕਿਹਾ ਕਿ ਖਿਡਾਰੀਆਂ ਦੀ ਇਹ ਸਫਲਤਾ ਸਖ਼ਤ ਮਿਹਨਤ, ਨਿਯਮਤ ਅਭਿਆਸ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜ਼ਿਲ੍ਹਾ ਪੱਧਰ ’ਤੇ ਵੀ ਫ਼ਤਿਹ ਗਰੁੱਪ ਦੇ ਖਿਡਾਰੀ ਆਪਣੀ ਜਿੱਤ ਦੀ ਲੜੀ ਜਾਰੀ ਰੱਖਦੇ ਹੋਏ ਸੰਸਥਾ ਦਾ ਨਾਮ ਹੋਰ ਉੱਚਾ ਕਰਨਗੇ।
ਪਿਛਲੀ ਖ਼ਬਰ ਬਰਨਾਲਾ ਦੀ ਅਨਾਜ ਮੰਡੀ ’ਚ ਲੱਗੇ ‘ਸਵਦੇਸ਼ੀ ਮੈਗਾ ਟਰੇਡ ਐਕਸਪੋ-2026’ ਵਿਚ ਲੱਖਾਂ ਰੁਪਏ ਦੀ ਜੀ. ਐਸ. ਟੀ. ਚੋਰੀ ਦੀਆਂ ਚਰ... ਅਗਲੀ ਖ਼ਬਰ ਬਰਸਾਤ ਦੇ ਦਿਨਾਂ ’ਚ ਹਾਦਸਿਆਂ ਨੂੰ ਸੱਦਾ ਦਿੰਦੇ ਹਨ ਕੱਚੇ ਰਸਤੇ ਲੋਕਾਂ ਵਲੋਂ ਕੱਚੇ ਰਸਤੇ ਨੂੰ ਪੱਕਾ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।