06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਬੀ.ਵੀ.ਐਮ ਇੰਟਰਨੈਸ਼ਨਲ ਸਕੂਲ ਵਿਖੇ ਗਤੀਵਿਧੀਆਂ ਕਰਵਾਈਆਂ

ਬਰਨਾਲਾ, 5 ਅਗਸਤ (ਅਸ਼ੋਕ ਭਾਰਤੀ)-ਬੀ. ਵੀ.

ਅਜੀਤ ਡੈਸਕ 06-08-2026
ਬਰਨਾਲਾ, 5 ਅਗਸਤ (ਅਸ਼ੋਕ ਭਾਰਤੀ)-ਬੀ.ਵੀ.ਐਮ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਬੱਚਿਆਂ ਦੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਕਮਿਊਨਿਟੀ ਹੈਲਪਰਾਂ, ਜਿਵੇਂ ਕਿ ਡਾਕਟਰ, ਅਧਿਆਪਕ, ਪੁਲਿਸ ਕਰਮਚਾਰੀ, ਕਿਸਾਨ, ਡਾਕੀਆ, ਨਰਸਾਂ, ਫਾਇਰਫਾਈਟਰ, ਸੈਨੀਟੇਸ਼ਨ ਵਰਕਰ, ਸਿਪਾਹੀ, ਦਰਜ਼ੀ, ਡਰਾਈਵਰ ਅਤੇ ਹੋਰਾਂ ਦੀਆਂ ਭੂਮਿਕਾਵਾਂ ਅਤੇ ਮਹੱਤਵ ਤੋਂ ਜਾਣੂ ਕਰਵਾਉਣਾ ਸੀ। ਇਸ ਮੌਕੇ ਬੱਚਿਆਂ ਨੇ ਵੱਖ-ਵੱਖ ਪੁਸ਼ਾਕਾਂ ਵਿਚ ਵੱਖ-ਵੱਖ ਕਮਿਊਨਿਟੀ ਹੈਲਪਰਾਂ ਨੂੰ ਦਰਸਾਇਆ। ਉਨ੍ਹਾਂ ਨੇ ਵਿਸ਼ਵਾਸ ਨਾਲ ਆਪਣੇ ਕਿਰਦਾਰਾਂ ਨੂੰ ਪੇਸ਼ ਕੀਤਾ ਅਤੇ ਦੱਸਿਆ ਕਿ ਉਹ ਸਮਾਜ ਦੀ ਸੇਵਾ ਕਿਵੇਂ ਕਰਦੇ ਹਨ। ਕੁੱਝ ਨੇ ਮਰੀਜ਼ਾਂ ਨੂੰ ਡਾਕਟਰਾਂ ਵਾਂਗ ਪੇਸ਼ ਕੀਤਾ, ਕੁੱਝ ਨੇ ਪੁਲਿਸ ਕਰਮਚਾਰੀ ਵਜੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਦਾ ਸੰਦੇਸ਼ ਸਾਂਝਾ ਕੀਤਾ, ਜਦੋਂ ਕਿ ਕੁੱਝ ਨੇ ਕਿਸਾਨਾਂ ਵਜੋਂ ਭੋਜਨ ਉਤਪਾਦਨ ਦੀ ਮਹੱਤਤਾ ਨੂੰ ਦਰਸਾਇਆ। ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਭਗਤਪੁਰਾ ਤੋਂ ਗੰਗਾ-ਜਲ ਲੈਣ ਲਈ ਕਾਂਵੜੀਏ ਰਵਾਨਾ ਅਗਲੀ ਖ਼ਬਰ ਪਿੰਡ ਸਹਿਜੜਾ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਭਰਵੀਂ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।