05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਆਰੀਆਭੱਟਾ ਗਰੁੱਪ ਵਿਖੇ ਸਾਬਕਾ ਕ੍ਰਿਕਟਰ ਵੀਰੇਂਦਰ ਸਹਿਵਾਗ ਦੀ ਕੰਪਨੀ ਪਿਕਲਬੱਗਜ਼ ਦੇ ਸਹਿਯੋਗ ਨਾਲ ਤਿਆਰ ਹੋਵੇਗਾ ਅਤਿ-ਆਧੁਨਿਕ ਸਪੋਰਟਸ ਕੰਪਲੈਕਸ

ਬਰਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਸਰੀਰਕ ਤੰਦਰੁਸਤੀ, ਮਾਨਸਿਕ ਸਿਹਤ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ, ਬਰਨਾਲਾ ਵਿਖੇ ਅਤਿ-ਆਧੁਨਿਕ ਵਿਸ਼ਵ ਪੱਧਰੀ ਸਪੋਰਟਸ ਕੰਪਲੈਕਸ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਭਾਰਤ ਦੇ ਸਾਬਕਾ ਦਿੱਗਜ ਕ੍ਰਿਕਟਰ ਵੀਰੇਂਦਰ ਸਹਿਵਾਗ ਦੀ ਵਿਸ਼ਵ ਪ੍ਰਸਿੱਧ ਕੰਪਨੀ ਪਿਕਲਬੱਗਜ਼ ਦੇ ਸਹਿਯੋਗ ਨਾਲ ਇੱਕ ਅੰਤਰਰਾਸ਼ਟਰੀ ਮਾਪਦੰਡਾਂ ਵਾਲਾ ਸਪੋਰਟਸ ਕੰਪਲੈਕਸ ਵਿਕਸਿਤ ਕੀਤਾ ਜਾ ਰਿਹਾ ਹੈ।

ਹੰਡਿਆਇਆ ਵਿਖੇ ਬੂਟੇ ਲਾਉਣ ਮੌਕੇ ਰਾਮਗੜ੍ਹੀਆ ਭਲਾਈ ਸੰਸਥਾ ਦੇ ਪ੍ਰਧਾਨ ਮੱਖਣ ਸਿੰਘ ਭਰੀ ਬਲਕਾਰ ਕੰਬਾਈਨ ਵਾਲੇ। ਨਾਲ ਮਨਿੰਦਰਪਾਲ ਸਿੰਘ ਮਨੂੰ ਤੇ ਹੋਰ। ਤਸਵੀਰ : ਗੁਰਜੀਤ ਸਿੰਘ ਖੁੱਡੀ ਆਰੀਆਭੱਟਾ ਗਰੁੱਪ ਵਿਖੇ ਤਿਆਰ ਕੀਤੇ ਜਾ ਰਹੇ ਸਪੋਰਟਸ ਕੰਪਲੈਕਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਬੰਧਕ। ਅਜੀਤ ਤਸਵੀਰ 05-08-2026
ਬਰਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਸਰੀਰਕ ਤੰਦਰੁਸਤੀ, ਮਾਨਸਿਕ ਸਿਹਤ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ, ਬਰਨਾਲਾ ਵਿਖੇ ਅਤਿ-ਆਧੁਨਿਕ ਵਿਸ਼ਵ ਪੱਧਰੀ ਸਪੋਰਟਸ ਕੰਪਲੈਕਸ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਭਾਰਤ ਦੇ ਸਾਬਕਾ ਦਿੱਗਜ ਕ੍ਰਿਕਟਰ ਵੀਰੇਂਦਰ ਸਹਿਵਾਗ ਦੀ ਵਿਸ਼ਵ ਪ੍ਰਸਿੱਧ ਕੰਪਨੀ ਪਿਕਲਬੱਗਜ਼ ਦੇ ਸਹਿਯੋਗ ਨਾਲ ਇੱਕ ਅੰਤਰਰਾਸ਼ਟਰੀ ਮਾਪਦੰਡਾਂ ਵਾਲਾ ਸਪੋਰਟਸ ਕੰਪਲੈਕਸ ਵਿਕਸਿਤ ਕੀਤਾ ਜਾ ਰਿਹਾ ਹੈ। ਸੰਸਥਾ ਦੇ ਚੇਅਰਮੈਨ ਆਰ. ਕੇ. ਗੁਪਤਾ ਨੇ ਕਿਹਾ ਕਿ ਨਵੇਂ ਸਪੋਰਟਸ ਕੰਪਲੈਕਸ ਵਿਚ 3 ਪਿਕਲਬਾਲ ਕੋਰਟ, 3 ਬੈਡਮਿੰਟਨ ਕੋਰਟ, 1 ਟੈਨਿਸ ਕੋਰਟ, 1 ਬਾਸਕਟਬਾਲ ਕੋਰਟ, 1 ਵਾਲੀਬਾਲ ਕੋਰਟ ਅਤੇ ਇੱਕ ਸ਼ਾਨਦਾਰ ਓਪਨ ਏਅਰ ਥੀਏਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਕੰਪਲੈਕਸ ਸਿਰਫ਼ ਖੇਡਾਂ ਲਈ ਹੀ ਨਹੀਂ ਸਗੋਂ ਸੱਭਿਆਚਾਰਕ, ਸਾਹਿਤਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਲਈ ਵੀ ਇੱਕ ਆਧੁਨਿਕ ਬਹੁ-ਉਦੇਸ਼ੀ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਪੋਰਟਸ ਕੰਪਲੈਕਸ ਵਿਚ ਬਣਾਇਆ ਜਾ ਰਿਹਾ ਓਪਨ ਏਅਰ ਥੀਏਟਰ ਵਿਦਿਆਰਥੀਆਂ ਲਈ ਯੁਵਾ ਉਤਸਵਾਂ, ਸੱਭਿਆਚਾਰਕ ਪ੍ਰੋਗਰਾਮਾਂ, ਨਾਟਕਾਂ, ਸੰਗੀਤਕ ਸਮਾਗਮਾਂ, ਸੈਮੀਨਾਰਾਂ ਅਤੇ ਹੋਰ ਰਚਨਾਤਮਿਕ ਗਤੀਵਿਧੀਆਂ ਦਾ ਇੱਕ ਆਧੁਨਿਕ ਕੇਂਦਰ ਬਣੇਗਾ। ਸੰਸਥਾ ਦੇ ਵਾਈਸ ਚੇਅਰਮੈਨ ਰਣਜੀਵ ਮੰਗਲਾ, ਜਨਰਲ ਸਕੱਤਰ ਵਿੱਕੀ ਸਿੰਗਲਾ, ਜੁਆਇੰਟ ਸਕੱਤਰ ਇੰਦਰਪਾਲ ਗੋਇਲ, ਖ਼ਜ਼ਾਨਚੀ ਅਸ਼ਵਨੀ ਸਿੰਗਲਾ, ਵਧੀਕ ਸਕੱਤਰ ਮੋਹਿਤ ਮੰਗਲਾ ਅਤੇ ਕਾਰਜਕਾਰੀ ਮੈਂਬਰ ਹਰਭਜਨ ਸਿੰਘ ਨੇ ਕਿਹਾ ਕਿ ਇਹ ਸਪੋਰਟਸ ਕੰਪਲੈਕਸ ਨਾ ਸਿਰਫ਼ ਸੰਸਥਾ ਦੇ ਵਿਦਿਆਰਥੀਆਂ ਲਈ, ਸਗੋਂ ਬਰਨਾਲਾ ਅਤੇ ਆਸ-ਪਾਸ ਦੇ ਖੇਤਰਾਂ ਵਿਚ ਖੇਡਾਂ ਦੇ ਵਿਕਾਸ ਲਈ ਵੀ ਇੱਕ ਮੀਲ ਪੱਥਰ ਸਾਬਤ ਹੋਵੇਗਾ। ਸੰਸਥਾ ਦੇ ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ ਨੇ ਇਸ ਵਿਸ਼ਵ ਪੱਧਰੀ ਸਪੋਰਟਸ ਕੰਪਲੈਕਸ ਦੇ ਨਿਰਮਾਣ ਲਈ ਸੰਸਥਾ ਦੇ ਸਮੂਹ ਪ੍ਰਬੰਧਕ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਾਲਾ ਇੱਕ ਇਤਿਹਾਸਕ ਕਦਮ ਹੈ। ਇਸ ਮੌਕੇ ਡੀਨ ਅਕਾਦਮਿਕ ਡਾ. ਭਾਵੇਤ ਗਰਗ, ਡੀਨ ਇੰਜੀਨੀਅਰਿੰਗ ਰਜਨੀਸ਼ ਨਰੂਲਾ, ਡਾ. ਜਸ਼ਨਜੋਤ ਸਿੰਘ, ਭਾਵੁਕਤਾ ਸ਼ਰਮਾ, ਵਿਜੈ ਕੁਮਾਰ, ਚਤਿੰਦਰ ਸਿੰਘ, ਜਤਿੰਦਰ ਦਹੀਆ, ਕੁਲਦੀਪ ਸਿੰਘ, ਕੁਲਵਿੰਦਰ ਕੌਰ ਅਤੇ ਕਮਲਜੀਤ ਕੌਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਆਖ਼ਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਅੱਗੇ ਝੁਕੀ ਸਰਕਾਰ ਅਗਲੀ ਖ਼ਬਰ ਪਟਵਾਰੀ ਨੇ ਪਿੰਡ ਦੀ ਪੰਚਾਇਤ ਅਤੇ ਦਾਨੀਆਂ ਦੇ ਸਹਿਯੋਗ ਨਾਲ ਕੀਤੀ ਕਮਾਲ, ਪਟਵਾਰ ਭਵਨ ਦੀ ਨੁਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।